ਵੋਡਾਫੋਨ ਨੇ ਗਲਤੀ ਨਾਲ ਕੱਟੇ 99 ਰੁਪਏ, ਗਾਹਕਾਂ ਨੇ ਟਵਿਟਰ ’ਤੇ ਇੰਝ ਕੱਢੀ ਭੜਾਸ

Wednesday, Jun 03, 2020 - 11:08 AM (IST)

ਵੋਡਾਫੋਨ ਨੇ ਗਲਤੀ ਨਾਲ ਕੱਟੇ 99 ਰੁਪਏ, ਗਾਹਕਾਂ ਨੇ ਟਵਿਟਰ ’ਤੇ ਇੰਝ ਕੱਢੀ ਭੜਾਸ

ਗੈਜੇਟ ਡੈਸਕ– ਵੋਡਾਫੋਨ-ਆਈਡੀਆ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਲੋਕ ਲਗਾਤਾਰ ਸ਼ਿਕਾਇਤਾਂ ਦਰਜ ਕਰ ਰਹੇ ਹਨ। ਦਰਅਸਲ ਇਕ ਤਕਨੀਕੀ ਖਾਮੀ ਦੇ ਚਲਦੇ ਵੋਡਾਫੋਨ-ਆਈਡੀਆ ਨੇ ਆਪਣੇ ਕਈ ਗਾਹਕਾਂ ਕੋਲੋਂ ਇੰਟਰਨੈਸ਼ਨਲ ਰੋਮਿੰਗ ਰੈਂਟਲ ਚਾਰਜ ਦੇ ਨਾਂ ’ਤੇ 99 ਰੁਪਏ ਵਸੂਲੇ। ਇਸ ਤੋਂ ਬਾਅਦ ਹੀ ਲੋਕ ਸੋਸ਼ਲ ਮੀਡੀਆ ’ਤੇ ਲਗਾਤਾਰ ਆਪਣੀ ਸ਼ਿਕਾਇਤ ਦਰਜ ਕਰਵਾ ਰਹੇ ਹਨ। ਕਈ ਗਾਹਕਾਂ ਨੇ ਲਿਖਿਆ ਕਿ ਨਾ ਹੀ ਉਨ੍ਹਾਂ ਕਦੇ ਕੋਈ ਇੰਟਰਨੈਸ਼ਨਲ ਰੋਮਿੰਗ ਪੈਕ ਲਿਆ ਹੈ, ਨਾ ਹੀ ਕਦੇ ਵਿਦੇਸ਼ ਗਏ ਹਨ, ਫਿਰ ਵੀ ਕੰਪਨੀ ਨੇ ਉਨ੍ਹਾਂ ਕੋਲੋਂ ਰੋਮਿੰਗ ਚਾਰਜ ਵਸੂਲ ਕੀਤਾ ਹੈ। ਅਜਿਹੇ ਗਾਹਕਾਂ ਕੋਲ ਮੈਸੇਜ ਆਇਆ ਹੈ, ‘ਪਿਆਰੇ ਗਾਹਕ, ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ 99 ਰੁਪਏ ਦੀ ਰੈਂਟਲ ਰਾਸ਼ੀ 30 ਦਿਨਾਂ ਦੇ ਇੰਟਰਨੈਸ਼ਨਲ ਰੋਮਿੰਗ ਰੈਂਟਲ ਪੈਕ ਦੇ ਤੌਰ ’ਤੇ ਕੱਟੀ ਗਈ ਹੈ।’

 

 

ਤਕਨੀਕੀ ਖਾਮੀ ਦੇ ਚਲਦੇ ਕੱਟੇ ਗਾਹਕਾਂ ਦੇ ਪੈਸੇ
ਵੋਡਾਫੋਨ-ਆਈਡੀਆ ਨੇ ਇਕਨੋਮਿਕ ਟਾਈਮਸ ਨੂੰ ਦੱਸਿਆ ਕਿ ਇਹ ਸਮੱਸਿਆ ਇਕ ਤਕਨੀਕੀ ਖਾਮੀ ਦੇ ਚਲਦੇ ਆਈ ਹੈ। ਜਿਨ੍ਹਾਂ ਗਾਹਕਾਂ ਦੇ ਵੀ ਪੈਸੇ ਕੱਟੇ ਹਨ ਉਨ੍ਹਾਂ ਦੇ ਖਾਤੇ ’ਚ ਕੰਪਨੀ 99 ਰੁਪਏ ਰਿਫੰਡ ਕਰੇਗੀ। 

ਕੰਪਨੀ ਨੇ ਮੰਨੀ ਗਲਤੀ
ਕੰਪਨੀ ਨੇ ਟਵਿਟਰ ’ਤੇ ਮਾਫੀ ਮੰਗਦੇ ਹੋਏ ਕਿਹਾ ਕਿ ਅਸੀਂ ਅਸੁਵਿਧਾ ਲਈ ਮਾਫੀ ਮੰਗਦੇ ਹਾਂ। ਤਕਨੀਕੀ ਖਾਮੀ ਦੇ ਚਲਦੇ 99 ਰੁਪਏ ਤੁਹਾਡੇ ਪ੍ਰੀਪੇਡ ਨੰਬਰ ਲਈ ਗਲਤੀ ਨਾਲ ਕੱਟੇ ਗਏ ਹਨ। ਅਸੀਂ ਤੁਹਾਡੇ ਖਾਤੇ ’ਚ ਰਕਮ ਵਾਪਿਸ ਰਿਫੰਡ ਕਰ ਰਹੇ ਹਾਂ। ਰੁਹਾਡੇ ਸਹਿਯੋਗ ਦੀ ਮੰਗ ਕਰਦੇ ਹਾਂ। ਘਰ ’ਚ ਰਹੇ, ਸੁਰੱਖਿਅਤ ਰਹੋ।’


author

Rakesh

Content Editor

Related News