3 ਨਵੇਂ ਕਲਰ ਆਪਸ਼ਨ ’ਚ ਆਈ ਰਾਇਲ ਐਨਫੀਲਡ ਹਿਮਾਲਿਅਨ

11/26/2022 6:24:18 PM

ਆਟੋ ਡੈਸਕ– ਰਾਇਲ ਐਨਫੀਲਡ ਨੇ ਹਿਮਾਲਿਅਨ ਨੂੰ 3 ਨਵੇਂ ਰੰਗਾਂ- ਗਲੇਸ਼ੀਅਰ ਬਲਿਊ, ਡਿਊਨ ਬ੍ਰਾਊਨ ਅਤੇ ਸਲੀਟ ਬਲੈਕ ’ਚ ਪੇਸ਼ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਤਿੰਨੋਂ ਰੰਗ- ਹਿਮਾਲਿਆ ਖੇਤਰ ’ਚ ਵੇਖੇ ਗਏ ਰੰਗਾਂ ਤੋਂ ਪ੍ਰੇਰਿਤ ਹਨ। ਡਿਟੇਲ ’ਚ ਗੱਲ ਕਰੀਏ ਤਾਂ ਗਲੇਸ਼ੀਅਰ ਬਲਿਊ ਰੰਗ, ਹਿਮਾਲਿਆ ’ਚ ਠੰਡੇ ਗਲੇਸ਼ੀਅਰਾਂ ਤੋਂ ਪ੍ਰੇਰਿਤ ਹੈ, ਜਦਕਿ ਡਿਊਨ ਬ੍ਰਾਊਨ ਨੂਬਰਾ ਘਾਟੀ, ਲੱਦਾਖ ’ਚ ਮੌਜੂਦ ਟਿੱਲਿਆਂ ਦੇ ਰੰਗਾਂ ਤੋਂ ਪ੍ਰੇਰਿਤ ਹਨ। ਰਾਇਲ ਐਨਫੀਲਡ ਹਿਮਾਲਿਅਨ ਦੇ ਫਿਊਲ ਟੈਂਕ, ਫਰੰਟ ਬੀਕ, ਫਰੰਟ ਰੈਕ, ਸਾਈਡ ਪੈਨਲ ਅਤੇ ਰੀਅਰ ਮਡ ਗਾਰਡ ’ਤੇ ਨਵੀਂ ਕਲਰ ਸਕੀਮ ਵੇਖੀ ਜਾ ਸਕਦੀ ਹੈ।

ਇਹ ਨਵੇਂ ਰੰਗ ਮੌਜੂਦਾ ਪਾਈਨ ਗਰੀਨ, ਗ੍ਰੇਨਾਈਟ ਬਲੈਕ ਅਤੇ ਗ੍ਰੇਵੇਲ ਗ੍ਰੇਅ ਰੰਗਾਂ ਦੇ ਨਾਲ ਹੀ ਉਪਲੱਬਦ ਹੋਣਗੇ। ਉੱਥੇ ਹੀ ਜਾਣਕਾਰੀ ਲਈ ਦੱਸ ਦੇਈਏ ਕਿ ਐਨਫੀਲਡ ਨੇ ਹਿਮਾਲਿਅਨ ’ਤੇ Gravel Grey, Rocker Red ਅਤੇ Lake Blue ਆਪਸ਼ਨ ਨੂੰ ਬੰਦ ਕਰ ਦਿੱਤਾ ਹੈ। ਕਲਰ ਆਪਸ਼ਨ ਤੋਂ ਇਲਾਵਾ ਹੋਰ ਅਪਡੇਟਸ ’ਚ ਹਿਮਾਲਿਅਨ ’ਚ ਗਰਿੱਲ ਅਤੇ ਸਾਈਡ ਪੈਨਲ ’ਤੇ ਇਕ ਨਵੇਂ ਡਿਬਾਸਡ ਲੋਗੋ ਅਤੇ ਸਟੈਂਡਰਡ ਤੌਰ ’ਤੇ ਯੂ.ਐੱਸ.ਬੀ. ਚਾਰਜਿੰਗ ਪੋਰਟ ਦੇ ਰੂਪ ’ਚ ਕੁਝ ਅਪਡੇਟਸ ਦਿੱਤੇ ਗਏ ਹਨ। 


Rakesh

Content Editor

Related News