ਹਿਮਾਲਿਅਨ 650cc ਨੂੰ ਰਾਇਲ ਐਨਫੀਲਡ ਨੇ ਦਿੱਤੀ ਹਰੀ ਝੰਡੀ

Tuesday, Oct 26, 2021 - 11:59 AM (IST)

ਹਿਮਾਲਿਅਨ 650cc ਨੂੰ ਰਾਇਲ ਐਨਫੀਲਡ ਨੇ ਦਿੱਤੀ ਹਰੀ ਝੰਡੀ

ਆਟੋ ਡੈਸਕ– ਕੁਝ ਸਮਾਂ ਪਹਿਲਾਂ ਮੀਡੀਆ ’ਚ ਇਹ ਖਬਰ ਆਈ ਸੀ ਕਿ ਰਾਇਲ ਐਨਫੀਲਡ ਕੰਪਨੀ ਹਿਮਾਲਿਅਨ ਦੇ ਇਕ ਪਾਵਰਫੁਲ ਐਡੀਸ਼ਨ ’ਤੇ ਕੰਮ ਕਰ ਰਹੀ ਹੈ। ਹੁਣ ਇਸ ਬਾਈਕ ਬਣਾਉਣ ਵਾਲੀ ਕੰਪਨੀ ਨੇ ਇਸ ਪ੍ਰਾਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਇਹ ਵੀ ਸਪੱਸ਼ਟ ਹੈ ਕਿ ਨਵੀਂ ਹਿਮਾਲਿਅਨ 650ਸੀ.ਸੀ. ’ਚ ਪੈਰੇਲਲ-ਟਵਿਨ ਇੰਜਣ ਮਿਲੇਗਾ। ਇਸ ਤੋਂ ਇਲਾਵਾ ਇਸ ਅਪਕਮਿੰਗ ਮੋਟਰਸਾਈਕਲ ਬਾਰੇ ਕੁਝ ਹੋਰ ਜਾਣਕਾਰੀਆਂ ਸਾਹਮਣੇ ਆਈਆਂ ਹਨ।

PunjabKesari

ਤੁਹਾਨੂੰ ਦੱਸ ਦਈਏ ਕਿ ਰਾਇਲ ਐਨਫੀਲਡ ਨੇ ਜਦੋਂ 650ਸੀ.ਸੀ ਪੈਰੇਲਲ-ਟਵਿਨ ਮੋਟਰਲਾਈਕਲ ਬਣਾਉਣ ਦਾ ਫੈਸਲਾ ਕੀਤਾ ਸੀ ਤਾਂ ਹਿਮਾਲਿਅਨ 650 ਉਸ ਦੀ ਯੋਜਨਾ ਦਾ ਹਿੱਸਾ ਨਹੀਂ ਸੀ। ਇਸ ਤੋਂ ਬਾਅਦ ਕਰੀਬ 18 ਮਹੀਨੇ ਇਸ ਮੋਟਰਸਾਈਲ ’ਤੇ ਡਿਵੈੱਲਪਮੈਂਟ ਦਾ ਕੰਮ ਸ਼ੁਰੂ ਹੋਇਆ ਸੀ। ਖਬਰ ਹੈ ਕਿ ਰਾਇਲ ਐਨਫੀਲਡ ਇਸ ਬਾਈਕ ਦੇ ਚੇਸਿਸ ਨੂੰ ਵੀ ਰੀਡਿਜਾਈਨ ਕਰ ਸਕਦਾ ਹੈ ਕਿਉਂਕਿ ਹਿਮਾਲਿਅਨ ਦਾ ਭਾਰ ਲਗਭਗ 199 ਕਿਲੋ ਹੈ ਅਤੇ ਵੱਡੇ ਇੰਜਣ ਦੇ ਰੱਖਣ ਨਾਲ ਇਹ ਹੋਰ ਭਾਰੀ ਹੋ ਜਾਏਗੀ। ਇਸ ਦੇ ਇੰਜਣ ਦੀ ਗੱਲ ਕਰੀਏ ਤਾਂ ਮੌਜੂਦਾ 411 ਸੀ. ਸੀ. ਸਿੰਗਲ-ਸਿਲੰਡਰ ਏਅਰ-ਕੂਲਰ ਇੰਜਣ 24.3 ਬੀ. ਐੱਚ. ਪੀ. ਦਾ ਆਊਟਪੁੱਟ ਅਤੇ 32 ਐੱਨ. ਐੱਮ. ਦਾ ਪੀਕ ਟਾਰਕ ਦਿੰਦਾ ਹੈ।


author

Rakesh

Content Editor

Related News