ਰਾਇਲ ਐਨਫੀਲਡ ਕਲਾਸਿਕ 350 Redditch ''ਚ ਜੁੜਿਆ ਖਾਸ ਸੇਫਟੀ ਫੀਚਰ

Wednesday, Dec 26, 2018 - 01:37 PM (IST)

ਰਾਇਲ ਐਨਫੀਲਡ ਕਲਾਸਿਕ 350 Redditch ''ਚ ਜੁੜਿਆ ਖਾਸ ਸੇਫਟੀ ਫੀਚਰ

ਗੈਜੇਟ ਡੈਸਕ- ਰਾਇਲ ਐਨਫੀਲਡ ਦੀ ਬਾਈਕਸ ਲਗਾਤਾਰ ਨਵੇਂ ਸੇਫਟੀ ਫੀਚਰ ਨਾਲ ਲੈਸ ਕੀਤੀਆਂ ਜਾ ਰਹੀਆਂ ਹਨ। ਇਸ ਲੜੀ 'ਚ ਹੁਣ ਕੰਪਨੀ ਨੇ Royal Enfield Classic 350 Redditch ਸੀਰੀਜ ਬਾਈਕਸ ਨੂੰ ਡਿਊਲ ਚੈਨਲ ABS ਨਾਲ ਲੈਸ ਕੀਤਾ ਹੈ। ਕੰਪਨੀ ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਡਿਊਲ ਚੈਨਲ ਏ. ਬੀ. ਐੱਸ ਵਾਲੀ ਕਲਾਸਿਕ 350 ਰੇਡਿਚ ਸੀਰੀਜ ਬਾਈਕਸ ਦੀ ਦਿੱਲੀ 'ਚ ਐਕਸ ਸ਼ੋਰੂਮ ਕੀਮਤ 1.52 ਲੱਖ ਰੁਪਏ ਹੈ। 

ਕਲਾਸਿਕ 350 ਰੇਡਿਚ ਬਾਈਕ ਨੂੰ ਜਨਵਰੀ 2017 'ਚ ਲਾਂਚ ਕੀਤੀ ਗਈ ਸੀ। ਇਹ ਬਾਈਕ ਰੈੱਡ, ਬਲੂ ਤੇ ਗ੍ਰੀਨ ਕਲਰ 'ਚ ਉਪਲੱਬਧ ਹੈ। ਏ. ਬੀ. ਐੱਸ ਤੋਂ ਪਹਿਲਾਂ ਕੰਪਨੀ ਨੇ ਜੂਨ 'ਚ ਇਸ ਬਾਈਕ ਨੂੰ ਰੀਅਰ ਡਿਸਕ ਬ੍ਰੇਕ ਦੇ ਨਾਲ ਅਪਡੇਟ ਕੀਤੀ ਸੀ।  ਏ. ਬੀ. ਐੱਸ. ਤੋਂ ਇਲਾਵਾ ਰੇਡਿਚ ਸੀਰੀਜ ਬਾਈਕਸ 'ਚ ਮਕੈਨਿਕਲੀ ਕੋਈ ਬਦਲਾਵ ਨਹੀਂ ਕੀਤਾ ਗਿਆ ਹੈ।PunjabKesariਰਾਈਲ ਐਨਫੀਲਡ ਦੀ ਇਸ ਸ਼ਾਨਦਾਰ ਬਾਈਕ 'ਚ 346cc, ਸਿੰਗਲ ਸਿਲੰਡਰ, ਏਅਰ-ਕੂਲਡ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 5250 rpm 'ਤੇ 19.8 bhp ਦੀ ਪਾਵਰ ਤੇ 4000 rpm 'ਤੇ 28 Nm ਟਾਰਕ ਜਨਰੇਟ ਕਰਦਾ ਹੈ। ਇੰਜਣ ਨੂੰ 5-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਬਾਈਕ ਦੇ ਫਰੰਟ 'ਚ ਟੈਲੇਸਕੋਪਿਕ ਫੋਰਕਸ ਤੇ ਰੀਅਰ 'ਚ ਟਵਿਨ ਸ਼ਾਕਸ ਸਸਪੈਂਸ਼ਨ ਦਿੱਤੀ ਗਈ ਹੈ।


Related News