ਰੋਬੋਟ ਟਿਊਟਰ ਕਰੇਗਾ ਵਿਦਿਆਰਥੀਆਂ ਦਾ ਮਾਰਗ ਦਰਸ਼ਨ

10/27/2016 11:26:29 AM

ਜਲੰਧਰ- ਵਿਗਿਆਨੀਆਂ ਨੇ ਇਕ ਅਜਿਹਾ ਰੋਬੋਟ ਸਿੱਖਿਅਕ ਵਿਕਸਿਤ ਕੀਤਾ ਹੈ ਜੋ ਵਿਦਿਆਰਥੀਆਂ ਦੇ ਮਨ ਦੀ ਸਥਿਤੀ ਦਾ ਅੰਦਾਜ਼ਾ ਲਗਾ ਲਵੇਗਾ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕਰੇਗਾ। ਇਹ ਸਿੱਖਿਅਕ ਪਤਾ ਲਗਾ ਲਵੇਗਾ ਕਿ ਵਿਦਿਆਰਥੀ ਦਾ ਦਿਲ ਪੜ੍ਹਾਈ ਵਿਚ ਲੱਗ ਰਿਹਾ ਹੈ ਕਿ ਨਹੀਂ। ਅਜਿਹੀ ਸਥਿਤੀ ਵਿਚ ਉਹ ਵਿਦਿਆਰਥੀ ਨੂੰ ਉਚਿੱਤ ਤਰੀਕੇ ਨਾਲ ਉਤਸ਼ਾਹਿਤ ਕਰੇਗਾ।
ਲੁਈਸ ਲੈਬੇਨਰੋਨ ਕੁਆਰਡੋ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਸਕੂਲਾਂ ਵਿਚ ਸਾਫਟਵੇਅਰ ਐਪਲੀਕੇਸ਼ਨ ਨਾਲ ਇਸਤੇਮਾਲ ਲਈ ਇਕ ਇਕੱਲੀ ਕੰਪਿਊਟਸ਼ਨਲ ਸਰੰਚਨਾ ਤਿਆਰ ਕੀਤੀ ਹੈ। ਕੁਆਰਡੋ ਨੇ ਕਿਹਾ ਕਿ ਅਸੀਂ ਪਹਿਲੀ ਵਿਦਿਆਰਥੀਆਂ ਦੇ ਮਨ ਦੀ ਸਥਿਤੀ ਪਤਾ ਲਗਾਉਣ ਵਾਲੀ ਪ੍ਰਣਾਲੀ ਵਿਕਸਿਤ ਕਰਨਾ ਚਾਹੁੰਦੇ ਸੀ। ਇਹੀ ਸਾਡਾ ਮੁਖ ਟੀਚਾ ਸੀ।

Related News