ਇਨਸਾਨ ਤੇ ਮਸ਼ੀਨ ਵਿਚਕਾਰ ਕਮਿਊਨੀਕੇਸ਼ਨ ਬੈਰੀਅਰ ਨੂੰ ਖਤਮ ਕਰੇਗਾ ਰੋਬੋਟ

Thursday, Mar 01, 2018 - 10:37 AM (IST)

ਇਨਸਾਨ ਤੇ ਮਸ਼ੀਨ ਵਿਚਕਾਰ ਕਮਿਊਨੀਕੇਸ਼ਨ ਬੈਰੀਅਰ ਨੂੰ ਖਤਮ ਕਰੇਗਾ ਰੋਬੋਟ

ਜਲੰਧਰ- ਜਰਮਨੀ ਦੀ ਵਿੱਤੀ ਸੇਵਾ ਪ੍ਰਦਾਤਾ ਕੰਪਨੀ ਡੇਮਲਰ ਨੇ ਨਵੇਂ ਹਿਊਮਨ ਕੰਸੈਪਟ ਦੀ ਘੁੰਡ ਚੁਕਾਈ ਕੀਤੀ ਹੈ ਜੋ ਭਵਿੱਖ 'ਚ ਇਨਸਾਨ ਅਤੇ ਮਸ਼ੀਨ ਵਿਚਕਾਰ  ਕਮਿਊਨੀਕੇਸ਼ਨ ਬੈਰੀਅਰ (ਸੰਚਾਰ ਰੁਕਾਵਟ) ਨੂੰ ਖਤਮ ਕਰ ਦੇਵੇਗਾ। ਇਸ ਸਾਰਾਹ ਨਾਮੀ ਰੋਬੋਟ ਨੂੰ AI ਤਕਨੀਕ 'ਤੇ ਬਣਾਇਆ ਗਿਆ ਹੈ ਅਤੇ ਉਹ ਦੇਖਣ ਨੂੰ ਹੂ-ਬ-ਹੂ ਇਨਸਾਨ ਦੀ ਤਰ੍ਹਾਂ ਲੱਗਦਾ ਹੈ।

ਇਸ ਕਾਰਨ ਬਣਾਇਆ ਗਿਆ ਰੋਬੋਟ
ਇਸ ਨੂੰ ਖਾਸ ਤੌਰ 'ਤੇ ਸਹੀ ਸਮੇਂ 'ਤੇ ਬਿਨਾਂ ਸਮਾਂ ਖਰਾਬ ਕੀਤੇ ਸਹੀ ਜਾਣਕਾਰੀ ਦੇਣ ਲਈ ਬਣਾਇਆ ਗਿਆ ਹੈ। ਕੰਪਨੀ ਦੇ ਚੀਫ ਇਨਫਾਰਮੇਸ਼ਨ ਆਫਿਸਰ ਨੇ ਦੱਸਿਆ ਹੈ ਕਿ ਅਸੀਂ ਇਸ ਰੋਬੋਟ ਨੂੰ ਆਰਟੀਫੀਸ਼ੀਅਲ ਅਤੇ ਇਮੋਸ਼ਨਲ ਇੰਟੈਲੀਜੈਂਸ ਨਾਲ ਬਣਾਇਆ ਹੈ। ਇਹ ਡਿਜੀਟਲ ਹਿਊਮਨ ਸਾਡੀਆਂ ਫਾਈਨਾਂਸ਼ੀਅਲ ਸਰਵਿਸਿਜ਼ (ਵਿੱਤੀ ਸੇਵਾਵਾਂ) ਨਾਲ ਲੋਕਾਂ ਨੂੰ ਰੂ-ਬਰੂ ਕਰਵਾਏਗਾ, ਜਿਸ ਨਾਲ ਉਨ੍ਹਾਂ ਨੂੰ ਹੋਰ ਬਿਹਤਰ ਐਕਸਪੀਰੀਐਂਸ ਮਿਲੇਗਾ। ਇਹ ਰੋਬੋਟ ਕਾਰ ਫਾਈਨਾਂਸਿੰਗ, ਇੰਸ਼ੋਰੈਂਸ ਤੇ ਕਾਰ ਸ਼ੇਅਰਿੰਗ ਕੰਪਨੀਆਂ ਦੇ ਕਾਫੀ ਕੰਮ ਆਵੇਗਾ।


Related News