ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, 18,19,20 ਤੇ 21 ਦੀ ਪੜ੍ਹੋ ਤਾਜ਼ਾ ਅਪਡੇਟ

Tuesday, Jun 17, 2025 - 06:38 PM (IST)

ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, 18,19,20 ਤੇ 21 ਦੀ ਪੜ੍ਹੋ ਤਾਜ਼ਾ ਅਪਡੇਟ

ਜਲੰਧਰ- ਪੰਜਾਬ 'ਚ ਆਉਣ ਵਾਲੇ ਕੁਝ ਦਿਨਾਂ'ਚ ਮੌਸਮ ਨੂੰ ਲੈ ਕੇ ਕਾਫ਼ੀ ਹਲਚਲ ਨਜ਼ਰ ਆਉਣ ਵਾਲੀ ਹੈ। ਇਸ ਦੌਰਾਨ ਭਾਰਤੀ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਨੂੰ ਲੈ ਕੇ  ਤਾਜ਼ਾ ਜਾਣਕਾਰੀ  ਦਿੱਤੀ ਹੈ। ਵਿਭਾਗ ਮੁਤਾਬਕ ਹੁਣ ਕੁਝ ਦਿਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ। ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਨੇ 17 ਜੂਨ ਤੋਂ 21 ਜੂਨ 2025 ਤੱਕ ਲਈ ਜ਼ਿਲ੍ਹਾ ਵਾਰ ਚਿਤਾਵਨੀਆਂ ਜਾਰੀ ਕੀਤੀਆਂ ਹਨ। ਕਈ ਹਿੱਸਿਆਂ ਵਿਚ ਬਦਲ ਗਰਜਣ, ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੇ ਆਸਾਰ ਬਣੇ ਹੋਏ ਹਨ। ਉੱਥੇ ਹੀ ਕੁਝ ਇਲਾਕਿਆਂ ਲਈ ਪੀਲਾ ਅਲਰਟ ਜਾਰੀ ਕਰਕੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ-ਪੰਜਾਬੀਓ ਪਹਿਲਾਂ ਹੀ ਕਰ ਲਓ ਤਿਆਰੀ, 2 ਦਿਨ ਬਿਜਲੀ ਸਪਲਾਈ ਰਹੇਗੀ ਬੰਦ

ਮੌਸਮ ਵਿਭਾਗ ਮੁਤਾਬਕ 17 ਜੂਨ  ਨੂੰ ਬਠਿੰਡਾ, ਮਾਨਸਾ, ਫ਼ਾਜ਼ਿਲਕਾ, ਮੋਗਾ, ਅੰਮ੍ਰਿਤਸਰ ਅਤੇ ਹੋਰ ਕਈ ਜ਼ਿਲ੍ਹਿਆਂ ਵਿੱਚ ਬਦਲ ਗਰਜਣ ਦੇ ਨਾਲ ਮੀਂਹ ਦੀ ਚਤਾਵਨੀ ਦਿੱਤੀ ਗਈ ਹੈ। ਉੱਥੇ ਹੀ ਇਨ੍ਹਾਂ ਇਲਾਕਿਆਂ 'ਚ ਪੀਲਾ ਅਲਰਟ ਵੀ ਜਾਰੀ ਕੀਤਾ ਗਿਆ ਹੈ। 18 ਜੂਨ ਨੂੰ ਮੌਸਮ ਦੀ ਕੋਈ ਚਤਾਵਨੀ ਨਹੀਂ ਹੈ, ਸਿਰਫ਼ ਪਠਾਨਕੋਟ ਅਤੇ ਹੋਸ਼ਿਆਰਪੁਰ 'ਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। 

ਇਹ ਵੀ ਪੜ੍ਹੋਪੰਜਾਬ: ਡਾਕਟਰ ਦਾ ਗੋਲੀਆਂ ਮਾਰ ਕੇ ਕਤਲ

ਇਸ ਦੇ ਨਾਲ ਹੀ 19 ਜੂਨ ਨੂੰ ਪਠਾਨਕੋਟ, ਗੁਰਦਾਸਪੁਰ, ਹੋਸ਼ਿਆਰਪੁਰ, ਰੂਪਨਗਰ, ਮੋਹਾਲੀ, ਪਟਿਆਲਾ, ਅਤੇ ਨਵਾਂਸ਼ਹਿਰ ਵਿੱਚ ਮੁੜ ਬਦਲ ਗਰਜਣ ਦੇ ਨਾਲ ਮੀਂਹ ਦੀ ਸੰਭਾਵਨਾ ਹੈ। ਉੱਥੇ ਹੀ 20 ਜੂਨ ਪੰਜਾਬ ਦੇ ਗੁਰਦਾਸਪੁਰ, ਅੰਮ੍ਰਿਤਸਰ, ਨਵਾਂਸ਼ਹਿਰ, ਮੋਹਾਲੀ, ਪਟਿਆਲਾ 'ਚ ਤੇਜ਼ ਮੀਂਹ ਦੀ ਪਵੇਗਾ। ਇਸ ਤੋਂ ਇਲਾਵਾ ਵਿਭਾਗ ਨੇ 21 ਜੂਨ ਨੂੰ ਸਭ ਤੋਂ ਵੱਧ ਚਤਾਵਨੀ ਦਿੱਤੀ ਗਈ ਹੈ। ਵਿਭਾਗ ਪਠਾਨਕੋਟ, ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ ਤੇ ਮਾਨਸਾ  ਜ਼ਿਲ੍ਹੇ ਪੀਲਾ ਅਲਰਟ ਤਾਂ ਹੈ ਹੀ ਨਾਲ ਹੀ ਬਦਲ ਗਰਜਨ, ਤੇਜ਼ ਮੀਂਹ ਅਤੇ ਤੇਜ਼ ਤੂਫਾਨ ਦੀ ਚਿਤਾਵਨੀ ਦਿੱਤੀ ਗਈ ਹੈ।

PunjabKesari

ਇਹ ਵੀ ਪੜ੍ਹੋਲਗਾਤਾਰ ਧਮਕੀਆਂ ਮਿਲਣ ਮਗਰੋਂ ਦੀਪਿਕਾ ਲੂਥਰਾ ਨੂੰ ਮਿਲੀ ਸੁਰੱਖਿਆ, ਘਰ ਦੇ ਬਾਹਰ ਤਾਇਨਾਤ ਹੋਈ ਪੁਲਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News