ਲੋਕਾਂ ਦੀ ਜਾਨ ਬਚਾਏਗਾ ਇਹ ROBOMONKEY

Thursday, Sep 01, 2016 - 10:07 AM (IST)

ਲੋਕਾਂ ਦੀ ਜਾਨ ਬਚਾਏਗਾ ਇਹ ROBOMONKEY
ਜਲੰਧਰ : ਜੇਕਰ ਤੁਸੀਂ ਕਿਸੇ ਜੰਗਲ ਆਦਿ ਵਿਚ ਐਡਵੈਂਚਰ ਟ੍ਰਿਪ ਉੱਤੇ ਜਾ ਰਹੇ ਹੋ ਤਾਂ ਹੋ ਸਕਦੈ ਲੋੜ ਪੈਣ ''ਤੇ ਕੋਈ ਬਾਂਦਰ ਵਰਗਾ ਰੋਬੋਟ ਤੁਹਾਡੀ ਮਦਦ ਕਰਨ ਆ ਜਾਵੇ। ਰੋਕੋ (Roko) ਨਾਂ ਦਾ ਇਹ ਰੋਬੋਟ ਕਿਸੇ ਅਸਲੀ ਚਿੰਪੈਂਜ਼ੀ ਵਾਂਗ ਦਿਖਾਈ ਦਿੰਦਾ ਹੈ ਅਤੇ ਚਿੰਪੈਂਜ਼ੀ ਵਾਂਗ ਕੰਮ ਕਰਦੇ ਹੋਏ ਆਪਣੇ ਹੱਥਾਂ ਦੀ ਵਰਤੋਂ ਕਰਕੇ ਇਕ ਤੋਂ ਦੂਜੇ ਰੁੱਖ ''ਤੇ ਜਾਂਦਾ ਹੈ।
ਇਸ ਵਿਲੱਖਣ ਕਾਂਸੈਪਟ ਨੂੰ ਇਸ ਲਈ ਡਿਜ਼ਾਈਨ ਕੀਤਾ ਗਿਆ ਹੈ ਤਾਂ ਕਿ ਜੰਗਲਾਂ ਵਿਚ ਜਿਥੇ ਸਾਧਾਰਨ ਡ੍ਰੋਨ ਅਤੇ ਮਨੁੱਖ ਦਾ ਪੁੱਜਣਾ ਚੁਣੌਤੀ ਭਰਿਆ ਹੁੰਦਾ ਹੈ, ਰੋਕੋ ਉੱਥੇ ਪਹੁੰਚ ਕੇ ਮਦਦ ਕਰ ਸਕੇ।
ਇਸ ਨੂੰ ਬਣਾਉਣ ਵਾਲੇ ਚਾਰਲਸ ਬੰਬਾਰਡੀਅਰ ਮੁਤਾਬਕ ਰੋਕੋ ਇਕ ਬਾਇਓਨਿਕ ਰੋਬੋਟ ਹੈ, ਜਿਸ ਨੂੰ ਬਣਾਉਣ ਲਈ ਬਾਂਦਰ ਤੋਂ ਪ੍ਰੇਰਣਾ ਲਈ ਗਈ ਹੈ, ਜਿਸ ਦਾ ਮਤਲਬ ਹੈ ਕਿ ਇਹ ਛੋਟੇ ਪੈਕੇਟ ਚੁੱਕ ਕੇ ਲਿਜਾ ਸਕਦਾ ਹੈ, ਜਿਵੇਂ ਫਸਟ ਏਡ ਕਿੱਟ ਆਦਿ।

ਇੰਝ ਆਇਆ ਆਈਡੀਆ
ਚਾਰਲਸ ਬੰਬਾਰਡੀਅਰ ਮੁਤਾਬਕ ਉਹ ਨਿਊਯਾਰਕ ਵਿਚ ਵਰਲਡ ਸਮਿਟ ਆਨ ਇਨੋਵੇਸ਼ਨ ਅਤੇ ਐਂਟਰਪ੍ਰੀਨਿਓਰ ਵਿਚ ਇਕ ਕੈਨੇਡੀਆਈ ਫੋਟੋਗ੍ਰਾਫਰ/ਫਿਲਮਮੇਕਰ ਗ੍ਰੇਗਰੀ ਕੋਲਬਰਟ ਨੂੰ ਮਿਲਿਆ। ਕੋਲਬਰਟ ਦੇ ਚਿੰਪੈਂਜ਼ੀ ਵਾਲੇ ਸ਼ਾਰਟ ਕਲਿੱਪ ਕਾਰਨ ਮੈਨੂੰ ਬਾਇਓਮੈਟ੍ਰਿਕ ਰੋਬੋਟ ਬਣਾਉਣ ਦਾ ਆਈਡੀਆ ਮਿਲਿਆ, ਜੋ ਛੋਟੇ ਪੈਕੇਜ ਜਿਵੇਂ ਸਪੇਅਰ ਪਾਰਟਸ, ਇੰਸਟਰੂਮੈਂਟ ਅਤੇ ਫਸਟ ਏਡ ਲੈ ਕੇ ਜਾ ਸਕੇਗਾ ਅਤੇ ਲੋਕਾਂ ਦੀ ਮਦਦ ਕਰ ਸਕੇਗਾ ।  
 
ਕੀ ਕਹਿਣੈ ਬੰਬਾਰਡੀਅਰ ਦਾ
ਬੰਬਾਰਡੀਅਰ ਮੁਤਾਬਕ ਇਹ ਰਿਮੋਟ ਲੋਕੇਸ਼ਨ (ਦੱਸੀ ਗਈ ਜਗ੍ਹਾ) ਉੱਤੇ ਜਾ ਕੇ ਮਦਦ ਕਰੇਗਾ। ਦੁਨੀਆ ਵਿਚ ਸੰਘਣੇ ਟ੍ਰਾਪੀਕਲ ਰੇਨ ਫਾਰੈਸਟ (ਵਰਖਾ ਜੰਗਲ) ਵਰਗੀਆਂ ਕਈ ਸਾਰੀਆਂ ਅਜਿਹੀਆਂ ਥਾਵਾਂ ਹਨ, ਜਿਥੇ ਜਾਣਾ ਮੁਸ਼ਕਿਲ ਹੈ। ਮੋਟਰਸਾਈਕਲ ਅਤੇ ਡ੍ਰੋਨ ਦੀ ਮਦਦ ਨਾਲ ਇਥੇ ਨਹੀਂ ਪਹੁੰਚਿਆ ਜਾ ਸਕਦਾ। ਲੋੜ ਸਮੇਂ (ਬਚਾਅ ਮੁਹਿੰਮ ਦੌਰਾਨ) ਇਨ੍ਹਾਂ ਥਾਵਾਂ ''ਤੇ ਪਹੁੰਚ ਸਕਣਾ ਬਹੁਤ ਹੀ ਮੁਸ਼ਕਿਲ ਅਤੇ ਮਹਿੰਗਾ (ਹੈਲੀਕਾਪਟਰ ਅਤੇ ਡ੍ਰੋਨ ਆਪ੍ਰੇਸ਼ਨ) ਹੁੰਦਾ ਹੈ।
 
ਕਿਵੇਂ ਕੰਮ ਕਰੇਗਾ ਰੋਕੋ 
  • ਰੋਕੋ ਵਿਚ ਸੋਨਾਰ ਜਿਹੇ ਸੈਂਸਰ ਲੱਗੇ ਹਨ, ਜੋ ਮਾਹੌਲ ਨੂੰ ਡਿਟੈਕਟ ਕਰਦੇ ਹਨ ਅਤੇ ਹੁੱਕ ਗ੍ਰਿਪ ਵਾਲੇ ਲੰਬੇ ਹੋ ਸਕਣ ਵਾਲੇ ਹੱਥ ਇਕ ਤੋਂ ਦੂਜੇ ਦਰੱਖਤ ਤੱਕ ਜਾਣ ''ਚ ਮਦਦ ਕਰਨਗੇ।
  • ਇਹ ਹਾਈਡ੍ਰੋਜਨ ਫਿਊਲ ਸੈੱਲ ''ਤੇ ਕੰਮ ਕਰਦਾ ਹੈ ਅਤੇ ਸਰਵੋਮੋਟਰਸ ਇਸ ਦੇ ਅੰਗਾਂ ਦੀਆਂ ਮੂਵਮੈਂਟਸ ''ਚ ਮਦਦ ਕਰਦੀਆਂ ਹਨ । 
  • ਇਸ ਦੇ ਅੰਦਰ ਲੱਗੇ ਮਾਈਕ੍ਰੋ ਪ੍ਰੋਸੈਸਰ ਅਤੇ ਸੈਂਸਰਜ਼ ਰੋਕੋ ਬਾਰੇ ਰੀਅਲ ਟਾਈਮ (ਅਸਲ ਸਮੇਂ) ਵਿਚ ਮੂਵਮੈਂਟਸ ਅਤੇ ਥਾਂ (ਰੋਕੋ ਕਿੱਥੇ ਹੈ) ਦੀ ਜਾਣਕਾਰੀ ਦਿੰਦੇ ਹਨ।
  • ਇਸ ''ਚ ਨਾਈਟ ਵਿਜ਼ਨ ਅਤੇ ਇਨਫ੍ਰਾਰੈੱਡ ਕੈਮਰੇ ਲੱਗੇ ਹਨ, ਜਿਨ੍ਹਾਂ ਨਾਲ ਇਹ ਜਾਨਵਰਾਂ ਤੇ ਮਨੁੱਖਾਂ ਨੂੰ ਡਿਟੈਕਟ ਕਰ ਲਵੇਗਾ।
  • ਰੋਕੋ ''ਚ ਛੋਟਾ ਜਿਹਾ ਕੰਪਾਰਟਮੈਂਟ ਦਿੱਤਾ ਗਿਆ ਹੈ, ਜਿਸ ਵਿਚ ਸਾਮਾਨ ਰੱਖਿਆ ਜਾ ਸਕਦਾ ਹੈ । 
  • ਲੰਬੀ ਦੂਰੀ ਤਹਿ ਕਰਨ ਲਈ ਜੀ. ਪੀ. ਐੱਸ. ਸਿਸਟਮ ਵੀ ਲੱਗਾ ਹੈ।

Related News