Love Marriage ਕਰਵਾ ਕਸੂਤੀ ਫਸੀ ਕੁੜੀ! ਗਵਾਉਣੀ ਪਈ ਜਾਨ

Friday, Aug 22, 2025 - 03:59 PM (IST)

Love Marriage ਕਰਵਾ ਕਸੂਤੀ ਫਸੀ ਕੁੜੀ! ਗਵਾਉਣੀ ਪਈ ਜਾਨ

ਲੁਧਿਆਣਾ (ਗੌਤਮ): ਗੁਰੂ ਨਾਨਕ ਦੇਵ ਨਗਰ, ਹੈਬੋਵਾਲ ਵਿਚ ਇਕ ਵਿਆਹੁਤਾ ਔਰਤ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਲੜਕੀ ਨੇ ਲਗਭਗ ਢਾਈ ਸਾਲ ਪਹਿਲਾਂ ਪ੍ਰੇਮ ਵਿਆਹ ਕੀਤਾ ਸੀ ਪਰ ਬਾਅਦ ’ਚ ਉਸ ਦੇ ਸਹੁਰੇ ਘਰ ਦੇ ਲੋਕਾਂ ਨੇ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਸੂਚਨਾ ਮਿਲਦੇ ਹੀ ਹੈਬੋਵਾਲ ਥਾਣੇ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਨੇ ਮ੍ਰਿਤਕ ਲੜਕੀ ਦੀ ਪਛਾਣ ਹਿਨਾ ਵਜੋਂ ਕੀਤੀ ਹੈ। ਜਾਂਚ ਤੋਂ ਬਾਅਦ ਪੁਲਸ ਨੇ ਲੜਕੀ ਦੇ ਭਰਾ ਰਾਕੇਸ਼ ਕੁਮਾਰ, ਜੋ ਕਿ ਊਨਾ ਦਾ ਰਹਿਣ ਵਾਲਾ ਹੈ, ਦੇ ਬਿਆਨ ’ਤੇ ਹਿਨਾ ਦੇ ਪਤੀ ਸਿਮਰਜੀਤ ਸਿੰਘ ਵਾਸੀ ਗੁਰੂ ਨਾਨਕ ਦੇਵ ਨਗਰ ਖਿਲਾਫ ਮਾਮਲਾ ਦਰਜ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - Punjab: ਵਿਆਹ ਦੀ ਜਾਗੋ 'ਚ ਕੁੱਟ-ਕੁੱਟ ਮਾਰ'ਤਾ ਮੁੰਡਾ! ਹੈਰਾਨ ਕਰੇਗੀ ਵਜ੍ਹਾ

ਹਿਨਾ ਦੇ ਭਰਾ ਰਾਕੇਸ਼ ਨੇ ਆਪਣੇ ਬਿਆਨ ’ਚ ਪੁਲਸ ਨੂੰ ਦੱਸਿਆ ਕਿ ਉਸ ਦੀ ਭੈਣ ਨੇ ਲਗਭਗ ਢਾਈ ਸਾਲ ਪਹਿਲਾਂ ਆਪਣੀ ਮਰਜ਼ੀ ਨਾਲ ਮੁਲਜ਼ਮ ਸਿਮਰਜੀਤ ਸਿੰਘ ਨਾਲ ਵਿਆਹ ਕੀਤਾ ਸੀ ਪਰ ਕੁਝ ਸਮੇਂ ਬਾਅਦ ਉਸ ਦੇ ਸਹੁਰੇ ਘਰ ਵਾਲਿਆਂ ਨੇ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਹਿਨਾ ਨੇ ਉਸ ਨੂੰ ਇਸ ਬਾਰੇ ਕਈ ਵਾਰ ਦੱਸਿਆ ਸੀ।

ਇਹ ਖ਼ਬਰ ਵੀ ਪੜ੍ਹੋ - ਅਚਾਨਕ ਖੜਕਣ ਲੱਗੇ ਪੰਜਾਬੀਆਂ ਦੇ ਫ਼ੋਨ! Emergency ਹਾਲਾਤ 'ਚ...

17 ਅਗਸਤ ਨੂੰ ਉਸ ਦੀ ਭੈਣ ਦੀ ਸੱਸ ਮਨਜੀਤ ਕੌਰ ਨੇ ਉਸ ਨੂੰ ਫੋਨ ਕਰ ਕੇ ਦੱਸਿਆ ਕਿ ਹਿਨਾ ਨੇ ਦਵਾਈ ਖਾ ਲਈ ਹੈ, ਜਿਸ ਕਾਰਨ ਉਸ ਨੂੰ ਰਿਐਕਸ਼ਨ ਹੋਇਆ ਹੈ, ਜਿਸ ਕਾਰਨ ਉਸ ਦੀ ਹਾਲਤ ਖਰਾਬ ਹੈ। ਉਸ ਨੂੰ ਗੁਰੂ ਤੇਗ ਬਹਾਦਰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਦੋਂ ਉਹ ਆਪਣੀ ਭੈਣ ਕੋਲ ਗਿਆ ਤਾਂ ਉਸ ਦੀ ਗਰਦਨ ਅਤੇ ਬਾਹਾਂ ’ਤੇ ਕਈ ਨਿਸ਼ਾਨ ਸਨ। ਉਸ ਨੇ ਦੋਸ਼ ਲਗਾਇਆ ਕਿ ਉਸ ਦੇ ਸਹੁਰੇ ਵਾਲੇ ਹਿਨਾ ਦੀ ਮੌਤ ਲਈ ਜ਼ਿੰਮੇਵਾਰ ਹਨ। ਸਬ-ਇੰਸਪੈਕਟਰ ਓਮ ਪ੍ਰਕਾਸ਼ ਨੇ ਕਿਹਾ ਕਿ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News