ਪਾਣੀ ਦਾ ਕਹਿਰ! ਸਤਲੁਜ ਪੁਲ 'ਤੇ ਪੁਲਸ ਹੋਈ ਤਾਇਨਾਤ, ਲੋਕਾਂ ਨੂੰ ਇੱਧਰ ਨਾ ਆਉਣ ਦੀ ਅਪੀਲ

Tuesday, Aug 26, 2025 - 02:34 PM (IST)

ਪਾਣੀ ਦਾ ਕਹਿਰ! ਸਤਲੁਜ ਪੁਲ 'ਤੇ ਪੁਲਸ ਹੋਈ ਤਾਇਨਾਤ, ਲੋਕਾਂ ਨੂੰ ਇੱਧਰ ਨਾ ਆਉਣ ਦੀ ਅਪੀਲ

ਫਾਜ਼ਿਲਕਾ (ਸੁਨੀਲ) : ਫਾਜ਼ਿਲਕਾ ਦੇ ਸਰਹੱਦੀ ਇਲਾਕਿਆਂ 'ਚ ਆਏ ਹੜ੍ਹ ਨੇ ਭਾਰੀ ਤਬਾਹੀ ਮਚਾ ਰੱਖੀ ਹੈ। ਇੱਥੇ ਸਤਲੁਜ ਦਰਿਆ 'ਚ ਬਹੁਤ ਜ਼ਿਆਦਾ ਪਾਣੀ ਆਉਣ ਕਾਰਨ ਹੜ੍ਹ ਦੇ ਹਾਲਾਤ ਪੈਦਾ ਹੋ ਗਏ ਹਨ। ਇਸ ਦੇ ਮੱਦੇਨਜ਼ਰ ਕਾਵਾਂਵਾਲੀ ਪਿੰਡ ਵਿਖੇ ਸਤਲੁਜ ਦੇ ਪੁਲ 'ਤੇ ਪੁਲਸ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਪੁਲ 'ਤੇ 24 ਘੰਟੇ ਪੁਲਸ ਮੁਲਾਜ਼ਮਾਂ ਦੀ ਡਿਊਟੀ ਲਾਈ ਗਈ ਹੈ। ਇਨ੍ਹਾਂ ਪੁਲਸ ਮੁਲਾਜ਼ਮਾਂ ਵਲੋਂ ਸਤਲੁਜ ਪੁਲ 'ਤੇ ਆਉਣ ਤੋਂ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ। ਪੁਲਸ ਮੁਲਾਜ਼ਮਾਂ ਵਲੋਂ ਲੋਕਾਂ ਨੂੰ ਪੁਲ ਵੱਲ ਨਾ ਆਉਣ ਦੀ ਅਪੀਲ ਕੀਤੀ ਗਈ ਹੈ। ਜਿਹੜੇ ਲੋਕ ਪੁਲ 'ਤੇ ਪਹੁੰਚ ਰਹੇ ਹਨ, ਉਨ੍ਹਾਂ ਨੂੰ ਪੁਲਸ ਮੁਲਾਜ਼ਮਾਂ ਵਲੋਂ ਪਿੱਛੇ ਹਟਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਡੇਰਾ ਰਾਧਾ ਸੁਆਮੀ ਬਿਆਸ ਜਾਣ ਵਾਲੀ ਸੰਗਤ ਲਈ ਖ਼ੁਸ਼ਖ਼ਬਰੀ, ਕੀਤਾ ਗਿਆ ਵੱਡਾ ਐਲਾਨ

ਪੁਲਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪਿੱਛੇ ਤੋਂ ਦਰਿਆ 'ਚ ਪਾਣੀ ਛੱਡਿਆ ਜਾ ਰਿਹਾ ਹੈ। ਅਜਿਹੇ 'ਚ ਪੁਲ 'ਤੇ ਜਾਣ ਕਾਰਨ ਕਿਸੇ ਦਾ ਪੈਰ ਵੀ ਤਿਲਕ ਸਕਦਾ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਹਾਦਸਾ ਵਾਪਰ ਸਕਦਾ ਹੈ।  ਸਤਲੁਜ ਦੇ ਵਧੇ ਪਾਣੀ ਕਾਰਨ ਲੋਕਾਂ ਦੀਆਂ ਫ਼ਸਲਾਂ ਦੇ ਨਾਲ-ਨਾਲ ਮਕਾਨਾਂ ਨੂੰ ਵੀ ਭਾਰੀ ਨੁਕਸਾਨ ਪਹੁੰਚ ਰਿਹਾ ਹੈ ਅਤੇ ਹੋਰ ਨੁਕਸਾਨ ਹੋਣ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਤਬਾਹੀ ਵਿਚਾਲੇ ਅਲਰਟ ਜਾਰੀ! ਸਕੂਲ ਹੋ ਗਏ ਬੰਦ, ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ (ਵੀਡੀਓ)

ਪਿੰਡਾਂ ਨੂੰ ਲੱਗਦੀਆਂ ਸੜਕਾਂ 'ਤੇ ਵੀ ਪਾਣੀ ਓਵਰਫਲੋ ਹੋ ਰਿਹਾ ਹੈ। ਇਸ ਕਾਰਨ ਬਹੁਤ ਸਾਰੇ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਚੁੱਕਿਆ ਹੈ। ਕਾਵਾਂਵਾਲੀ ਪੱਤਣ ਤੋਂ ਲੈ ਕੇ ਵੱਖ-ਵੱਖ ਸਰਹੱਦੀ ਪਿੰਡਾਂ ਨੂੰ ਜੋੜਦੀ ਮੇਨ ਸੜਕ ਉੱਪਰੋਂ ਵੀ 3 ਤੋਂ 4 ਫੁੱਟ ਤੱਕ ਪਾਣੀ ਲੰਘ ਰਿਹਾ ਹੈ। ਇਸ ਦੌਰਾਨ ਬਹੁਤ ਸਾਰੇ ਲੋਕਾਂ ਦੇ ਵ੍ਹੀਕਲ ਬੜੀ ਮੁਸ਼ਕਿਲ ਨਾਲ ਇੱਥੋਂ ਲੰਘ ਰਹੇ ਹਨ। ਇਸ ਦੇ ਨਾਲ ਹੀ ਇਲਾਕੇ ਦੀਆਂ ਹੋਰ ਵੀ ਬਹੁਤ ਸਾਰੀਆਂ ਸੜਕਾਂ ’ਤੇ ਪਾਣੀ ਪਹੁੰਚ ਚੁੱਕਿਆ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News