ਹੁਣ ਤੁਹਾਡਾ ਮੋਬਾਇਲ ਬਿੱਲ ਹੋ ਜਾਵੇਗਾ 90 ਫੀਸਦੀ ਘੱਟ

11/26/2015 8:57:38 PM

ਜਲੰਧਰ— ਪਿਛਲੇ ਸਾਲ ਦੂਜੇ ਦੇਸ਼ਾਂ ''ਚ ਲਾਂਚ ਹੋਣ ਤੋਂ ਬਾਅਦ ਹੁਣ ਇਹ ਐਪ ਭਾਰਤ ''ਚ ਵੀ ਲਾਂਚ ਹੋ ਗਿਆ ਹੈ। ਇਸ ਐਪ ਦੀ ਮਦਦ ਨਾਲ ਯੂਜ਼ਰਜ਼ ਪੂਰੇ ਭਾਰਤ ''ਚ 19 ਪੈਸੇ ਪ੍ਰਤੀ ਸੈਕਿੰਡ ਦੀ ਦਰ ਨਾਲ ਗੱਲ ਕਰ ਸਕੋਗੇ। ਹਾਲਾਂਕਿ ਏਅਰਟੈੱਲ, ਵੋਡਾਫੋਨ, ਆਈਡੀਆ ਵਰਗੀਆਂ ਕੰਪਨੀਆਂ ਦੀ ਕਾਲ ਰੇਟਸ ਦੀ ਗੱਲ ਕਰੀਏ ਤਾਂ ਇਹ ਉਸ ਤੋਂ ਕਿਤੇ ਜ਼ਿਆਦਾ ਘੱਟ ਹੈ। ਰਿੰਗੋ ਦਾ ਦਾਅਵਾ ਹੈ ਕਿ ਇਸ ਐਪ ਦੀ ਵਰਤੋਂ ਨਾਲ ਫੋਨ ਕਾਲ ਬਿੱਲ ਨੂੰ 90 ਫੀਸਦੀ ਤਕ ਘੱਟ ਕਰ ਸਕਦੇ ਹੋ। 
ਇਸ ਐਪ ਨਾਲ ਸਿੱਧੇ ਹੀ ਕਿਸੇ ਨੂੰ ਕਾਲ ਨਹੀਂ ਕੀਤੀ ਜਾ ਸਕਦੀ, ਇਸ ਲਈ ਦੋਹਾਂ (ਜਿਸ ਨਾਲ ਗੱਲ ਕਰਨੀ ਹੈ ਅਤੇ ਜੋ ਗੱਲ ਕਰਨਾ ਚਾਹੁੰਦਾ ਹੈ) ਕੋਲ ਸਮਾਰਟਫੋਨ ''ਚ ਰਿੰਗੋ ਐਪ ਡਾਊਨਲੋਡ ਹੋਣਾ ਚਾਹੀਦਾ ਹੈ ਜਿਸ ਨਾਵ ਵੁਆਇਸ ਕਾਲ ਡਾਟਾ ਕਨੈਕਸ਼ਨ ਤੋਂ ਬਿਨਾਂ ਵੀ ਕੀਤੀ ਜਾ ਸਕਦੀ ਹੈ।


Related News