ਭਾਰਤ ''ਚ ਲਾਂਚ ਹੋਇਆ ਦੁਨੀਆ ਦਾ ਸਭ ਤੋਂ ਸਸਤਾ ਸਮਾਰਟਫੋਨ, ਕੀਮਤ ਸਿਰਫ 251 ਰੁਪਏ (ਵੀਡੀਓ)

Thursday, Feb 18, 2016 - 02:33 PM (IST)

ਭਾਰਤ ''ਚ ਲਾਂਚ ਹੋਇਆ ਦੁਨੀਆ ਦਾ ਸਭ ਤੋਂ ਸਸਤਾ ਸਮਾਰਟਫੋਨ, ਕੀਮਤ ਸਿਰਫ 251 ਰੁਪਏ (ਵੀਡੀਓ)

ਜਲੰਧਰ— ਨੋਇਡਾ ਸਥਿਤ ਸਮਾਰਟਫੋਨ ਕੰਪਨੀ ''ਰਿੰਗਿੰਗ ਬੈੱਲਸ'' ਨੇ ਭਾਰਤ ਦਾ ਸਭ ਤੋਂ ਸਸਤਾ ਸਮਾਰਟਫੋਨ 251 ਰੁਪਏ ''ਚ ਬਾਜ਼ਾਰ ''ਚ ਉਤਾਰ ਦਿੱਤਾ ਹੈ। ਇਹ ਫੋਨ ਤੇਜ਼ੀ ਨਾਲ ਵਧ ਰਹੇ ਭਾਰਤੀ ਮੋਬਾਇਲ ਹੈਂਡਸੈੱਟ ਬਾਜ਼ਾਰ ''ਚ ਖਲਬਲੀ ਮਚਾ ਸਕਦਾ ਹੈ। ਕੰਪਨੀ ਮੁਤਾਬਕ 3ਜੀ ਹੈਂਡਸੈੱਟ ਫ੍ਰੀਡਮ 251 ਰੁਪਏ ''ਚ 4 ਇੰਚ ਦੀ ਡਿਸਪਲੇ, ਕ੍ਵਾਲਕਾਮ 1.3 ਗੀਗਾਹਰਟਜ਼ ਕੋਰ ਪ੍ਰੋਸੈਸਰ ਅਤੇ 1 ਜੀ.ਬੀ. ਰੈਮ ਦਿੱਤੀ ਗਈ ਹੈ। ਐਂਡਰਾਇਡ ਆਪਰੇਟਿੰਗ ਸਿਸਟਮ ''ਤੇ ਆਧਾਰਿਤ ਇਸ ਹੈਂਡਸੈੱਟ ''ਚ 8 ਜੀ.ਬੀ. ਦੀ ਇੰਟਰਨਲ ਸਟੋਰੇਜ਼ ਦੀ ਸਹੂਲਤ ਦਿੱਤੀ ਗਈ ਹੈ ਜਿਸਨੂੰ ਮੈਮਰੀ ਕਾਰਡ ਦੀ ਮਦਦ ਨਾਲ 32 ਜੀ.ਬੀ. ਤੱਕ ਵਧਾਇਆ ਜਾ ਸਕੇਗਾ। ਇਸ ਤੋਂ ਇਲਾਵਾ ਇਸ ''ਚ 3.2MP ਦਾ ਰਿਅਰ ਅਤੇ 0.3MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ ਨਾਲ ਹੀ ਇਸ ਵਿਚ 1450 ਐਮ.ਏ.ਐਚ ਪਾਵਰ ਦੀ ਬੈਟਰੀ ਮੌਜੂਦ ਹੈ। ਰੱਖਿਆ ਮੰਤਰੀ ਮਨੋਹਰ ਪਾਰਿਕਰ ਨੇ ਇਸ ਸਮਾਰਟਫ਼ੋਨ ਫ੍ਰੀਡਮ 251 ਨੂੰ ਲਾਂਚ ਕੀਤਾ।


Related News