ਸਿਰਫ 2,999 ਰੁਪਏ ’ਚ ਘਰ ਲੈ ਜਾਓ Revolt ਦੀ ਇਲੈਕਟ੍ਰਿਕ ਬਾਈਕ

Thursday, Aug 29, 2019 - 11:59 AM (IST)

ਆਟੋ ਡੈਸਕ– Revolt ਨੇ ਭਾਰਤੀ ਬਾਜ਼ਾਰ ’ਚ 2 ਇਲੈਕਟ੍ਰਿਕ ਬਾਈਕਸ Revolt RV 400 ਅਤੇ Revolt RV 300 ਲਾਂਚ ਕੀਤੀਆਂ ਹਨ। ਕੰਪਨੀ ਨੇ ਇਨ੍ਹਾਂ ਬਾਈਕਸ ਨੂੰ ਯੂਨੀਕ ਪੇਮੈਂਟ ਪਲਾਨ ਦੇ ਨਾਲ ਬਜ਼ਾਰ ’ਚ ਉਤਾਰਿਆ ਹੈ। RV300 ਲਈ 2,999 ਰੁਪਏ ਪ੍ਰਤੀ ਮਹੀਨਾ ਦੇਣੇ ਹੋਣਗੇ। ਉਥੇ ਹੀ RV 400 ਦੇ ਸ਼ੁਰੂਆਤੀ ਮਾਡਲ ਲਈ ਹਰ ਮਹੀਨੇ 3,499 ਰੁਪਏ ਅਤੇ ਟਾਪ ਮਾਡਲ ਲਈ 3,999 ਰੁਪਏ ਪ੍ਰਤੀ ਮਹੀਨਾ ਦੇਣੇ ਹੋਣਗੇ। ਇਹ ਪੈਸੇ ਤੁਹਾਨੂੰ 37 ਮਹੀਨਿਆਂ ਤਕ ਦੇਣੇ ਹੋਣਗੇ। ਕੰਪਨੀ ਨੇ ਕਿਹਾ ਹੈ ਕਿ ਇਸ ਲਈ ਕੋਈ ਡਾਊਨ ਪੇਮੈਂਟ ਨਹੀਂ ਦੇਣੀ ਹੋਵੇਗੀ ਅਤੇ ਇਹ ਰੈਂਟਲ ਜਾਂ ਲੀਜ ਪਲਾਨ ਨਹੀਂ ਹੈ ਸਗੋਂ ਗਾਹਕ ਪਹਿਲੇ ਦਿਨ ਤੋਂ ਹੀ ਇਨ੍ਹਾਂ ਬਾਈਕ ਦੇ ਪੂਰੀ ਤਰ੍ਹਾਂ ਮਾਲਕ ਹੋਣਗੇ। 

PunjabKesari

Revolt RV 400 ਦੇ ਦੋਵਾਂ ਮਾਡਲਾਂ ’ਚ ਫਰਕ ਦੀ ਗੱਲ ਕਰੀਏ ਤਾਂ ਘੱਟ ਕੀਮਤ ਵਾਲੇ ਵੇਰੀਐਂਟ ’ਚ ਆਰੀਫੀਸ਼ੀਅਲ ਐਗਜਾਸਟ ਸਾਊਂਡ ਸਿਸਮਟ ਅਤੇ ਐਪ ਰਾਹੀਂ ਸਟਾਰਟ-ਸਟਾਪ ਫੰਕਸ਼ਨ ਦੀ ਸੁਵਿਧਾ ਨਹੀਂ ਮਿਲੇਗੀ। 

PunjabKesari

Revolt RV 300
RV300 ਇਲੈਕਟ੍ਰਿਕ ਬਾਈਕ ਛੋਟਾ ਮਾਡਲ ਹੈ। ਇਸ ਵਿਚ 1.5kw ਦੀ ਮੋਟਰ ਅਤੇ 2.7kw ਦੀ ਬੈਟਰੀ ਦਿੱਤੀ ਗਈ ਹੈ। ਇਸ ਦੀ ਟਾਪ ਸਪੀਡ 65 ਕਿਲੋਮੀਟਰ ਹੈ। ਫੁਲ ਚਾਰਜ ਹੋਣ ’ਤੇ Revolt RV 3 ਇਲੈਕਟ੍ਰਿਕ ਬਾਈਕ 80 ਤੋਂ 150 ਕਿਲੋਮੀਟਰ ਤਕ ਚੱਲੇਗੀ।

PunjabKesari

Revolt RV 400 
Revolt RV 400 ਇਲੈਕਟ੍ਰਿਕ ਬਾਈਕ ’ਚ 3kw ਦੀ ਮੋਟਰ ਅਤੇ 3.24kw ਲਿਥੀਅਮ ਆਇਨ-ਬੈਟਰੀ ਦਿੱਤੀ ਗਈਹੈ। ਇਕ ਵਾਰ ਫੁਲ ਚਾਰਜ ਹੋਣ ’ਤੇ 156 ਕਿਲੋਮੀਟਰ ਤਕ ਚੱਲੇਗੀ। ਇਸ ਦੀ ਟਾਪ ਸਪੀਡ 85 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਬਾਈਕ ਦੇ ਨਾਲ ਮਿਲਣ ਵਾਲੀ ਚਾਰਜਿੰਗ ਕੇਬਲ ਦੇ ਨਾਲ ਰੈਗੁਲਰ 15 ਐਂਪੀਅਰ ਪਲੱਗ ਪੁਆਇੰਟ ’ਤੇ ਚਾਰਜ ਕੀਤਾ ਜਾ ਸਕਦਾ ਹੈ। ਇਸ ਦਾ ਮਤਲਬ ਹੈ ਕਿ ਬਾਈਕ ਨੂੰ ਤੁਸੀਂ ਘਰ ’ਚ ਚਾਰਜ ਕਰ ਸਕਦੇ ਹੋ। 

PunjabKesari

ਸਮਾਰਟ ਇਲੈਕਟ੍ਰਿਕ ਬਾਈਕ
ਰਿਵੋਲਟ ਦੀਆਂ ਇਹ ਇਲੈਕਟ੍ਰਿਕ ਬਾਈਕਸ ਸਮਾਰਟ ਮੋਟਰਸਾਈਕਲ ਹਨ। ਦੋਵਾਂ ਬਾਈਕਸ ’ਚ ਰਿਵੋਲਟ ਮੋਬਾਇਲ ਐਪ ਦੀ ਸੁਵਿਧਾ ਦਿੱਤੀ ਗਈ ਹੈ। ਇਸ ਐਪ ਨਾਲ ਤੁਸੀਂ ਆਪਣੇ ਬਾਈਕ ਟ੍ਰੈਕ ਕਰ ਸਕਦੇ ਹੋ। ਟ੍ਰਿਪ ਚੈੱਕ ਕਰ ਸਕਦੇ ਹੋ। ਨਾਲ ਹੀ ਮੋਟਰ ਨੂੰ ਸਟਾਰਟ ਵੀ ਕਰ ਸਕਦੇ ਹੋ। ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਇਹ ਬਾਈਕ ਤੁਹਾਡੇ ਰਾਈਡਿੰਗ ਪੈਟਰਨ ਨੂੰ ਟਰੈਕ ਕਰਦੀ ਹੈ ਅਤੇ ਰੀਅਰ-ਟਾਈਮ ਰੇਂਜ, ਰਾਈਡਿੰਗ ਸਟਾਈਲ ਅਤੇ ਇਥੋਂ ਤਕ ਕਿ ਬਾਈਕ ’ਚ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਦੱਸਦੀ ਹੈ। 

PunjabKesari

ਡਲਿਵਰੀ
ਰਿਵੋਲਟ ਆਰ.ਵੀ. 400 ਦੀ ਡਲਿਵਰੀ ਸਤੰਬਰ ਤੋਂ ਦਿੱਲੀ ’ਚ ਸ਼ੁਰੂ ਹੋ ਜਾਵੇਗੀ। ਅਗਲੇ ਮਹੀਨੇ ਕੰਪਨੀ ਇਸ ਨੂੰ ਪੁਣੇ ’ਚ ਲਾਂਚ ਕਰੇਗੀ। ਇਸ ਤੋਂ ਬਾਅਦ ਅਗਲੇ 4 ਮਹੀਨਿਆਂ ’ਚ ਇਸ ਇਲੈਕਟ੍ਰਿਕ ਬਾਈਕ ਨੂੰ ਬੈਂਗਲੁਰੂ, ਹੈਦਰਾਬਾਦ, ਨਾਗਪੁਰ, ਅਹਿਮਦਾਬਾਦ ਅਤੇ ਚੇਨਈ ’ਚ ਲਾਂਚ ਕੀਤਾ ਜਾਵੇਗਾ। 

PunjabKesari

ਵਾਰੰਟੀ
ਰਿਵੋਲਟ ਦੀ ਇਲੈਕਟ੍ਰਿਕ ਬਾਈਕਸ ਦੀ ਬੈਟਰੀ ’ਤੇ 8 ਸਾਲ ਜਾਂ 1.5 ਲੱਖ ਕਿਲੋਮੀਟਰ ਦੀ ਵਾਰੰਟੀ ਹੈ। ਇਸ ਤੋਂ ਇਲਾਵਾ ਕੰਪਨੀ 3 ਸਾਲ ਜਾਂ 30 ਹਜ਼ਾਰ ਕਿਲੋਮੀਟਰ ਤਕ ਫ੍ਰੀ ਮੇਨਟੇਨੈਂਸ ਦਾ ਫਾਇਦਾ ਦੇ ਰਹੀ ਹੈ। ਬਾਈਕਸ ’ਤੇ 5 ਸਾਲ ਜਾਂ 75 ਹਜ਼ਾਰ ਕਿਲੋਮੀਟਰ ਤਕ ਦੀ ਵਾਰੰਟੀ ਅਤੇ ਫ੍ਰੀ ਇੰਸ਼ੋਰੈਂਸ ਮਿਲੇਗੀ। 

PunjabKesari


Related News