ਫੋਨ ਚੁੱਕੇ ਬਿਨਾਂ ਵਟਸਐਪ, ਸਿਗਨਲ ਅਤੇ ਟੈਲੀਗਰਾਮ ''ਤੇ ਕਰੋ ਮੈਸੇਜ ਦਾ ਰਿਪਲਾਈ, ਜਾਣੋ ਸੌਖਾ ਤਰੀਕਾ

02/18/2021 4:30:53 PM

ਨਵੀਂ ਦਿੱਲੀ - ਆਟੋ ਰਿਪਲਾਈ ਇਕ ਬਹੁਤ ਲਾਭਦਾਇਕ ਫ਼ੀਚਰ ਹੈ ਜੋ ਮੌਜੂਦਾ ਸਮੇਂ ਵਿਚ ਈਮੇਲ ਕਲਾਇੰਟ, (ਈਮੇਲ) ਆਉਟਲੁੱਕ, (ਆਉਟਲੁੱਕ) ਜੀਮੇਲ ਵਰਗੇ ਪਲੇਟਫਾਰਮਾਂ 'ਤੇ ਉਪਲੱਬਧ ਹੈ। ਦੂਜੇ ਪਾਸੇ ਵਾਟਸਐਪ, ਸਿਗਨਲ ਅਤੇ ਟੈਲੀਗਰਾਮ ਵਰਗੇ ਇੰਸਟੈਂਟ ਮੈਸੇਜਿੰਗ ਐਪਸ ਵਿਚ ਇਸ ਫੀਚਰ ਦੀ ਕਮੀ ਖਟਕਦੀ ਹੈ। ਆਟੋ ਰਿਪਲਾਈ ਫੀਚਰ ਨਾਲ ਇਕ ਸੰਦੇਸ਼ ਨੂੰ ਇਕ ਨਿਸ਼ਚਤ ਸੰਦੇਸ਼ ਤੋਂ ਦੁਬਾਰਾ ਪ੍ਰਿੰਟ ਕੀਤਾ ਜਾ ਸਕਦਾ ਹੈ। ਇਸਨੂੰ ਇੱਕ ਕਸਟਮ ਸੰਦੇਸ਼(Message) ਵੀ ਕਿਹਾ ਜਾ ਸਕਦਾ ਹੈ ਅਤੇ ਫ਼ੋਨ ਚੁੱਕੇ ਬਿਨਾਂ ਇਸ ਫ਼ੀਚਰ ਨਾਲ ਤੁਸੀਂ ਰਿਪਲਾਈ ਕਰ ਸਕਦੇ ਹੋ। ਇਸ ਨੂੰ ਤੁਸੀਂ ਸੈੱਟ ਕਰਕੇ ਜਦੋਂ ਤੁਸੀਂ ਦੂਰ ਹੁੰਦੇ ਹੋ ਜਾਂ ਬਾਹਰ ਹੁੰਦੇ ਹੋ ਤਾਂ ਤੁਸੀਂ ਸੈਟ ਕੀਤੇ ਹੋਏ ਸੰਦੇਸ਼ ਨੂੰ ਭੇਜ ਸਕਦੇ ਹੋ। ਜਾਣੋ ਤੁਸੀਂ ਵਾਟਸਐਪ, ਫੇਸਬੁੱਕ ਮੈਸੇਂਜਰ, ਸਿਗਨਲ ਅਤੇ ਹੋਰ ਮੈਸੇਜਿੰਗ ਐਪਸ 'ਤੇ ਆਟੋ ਰਿਪਲਾਈ ਫੀਚਰ ਦੀ ਵਰਤੋਂ ਕਿਵੇਂ ਕਰ ਸਕਦੇ ਹੋ। 

ਜਿਵੇਂ ਕਿ ਪਹਿਲਾਂ ਹੀ ਇਸ ਗੱਲ ਦਾ ਜ਼ਿਕਰ ਕਰ ਦਿੱਤਾ ਗਿਆ ਹੈ ਕਿ ਇਹ ਫ਼ੀਚਰ ਇਨ੍ਹਾਂ ਐਪਸ 'ਤੇ ਪਹਿਲਾਂ ਤੋਂ ਮੌਜੂਦ ਨਹੀਂ ਹੈ। ਇਸ ਲਈ ਸਾਨੂੰ ਇਸ ਨੂੰ ਵਰਤਣ ਲਈ ਤੀਜੀ ਧਿਰ ਦੀ ਵਰਤੋਂ ਕਰਨੀ ਪਏਗੀ। ਤੀਜੀ ਧਿਰ(Third Party app) ਨਾਲ ਉਪਭੋਗਤਾ ਨੂੰ ਵਿਕਲਪ ਮਿਲੇਗਾ ਕਿ ਉਹ ਕੀਵਰਡਸ ਦੇ ਅਧਾਰ ਤੇ ਸੰਪਰਕਾਂ ਜਾਂ ਸਮੂਹਾਂ ਨੂੰ ਜਵਾਬ ਦੇ ਸਕੇਗਾ। ਜਾਣੋ ਐਪ ਦੇ ਅਨੁਸਾਰ ਕਿਵੇਂ ਜਾਂਚ ਕਰੀਏ ਕਿ ਮੈਸੇਜਿੰਗ ਐਪਸ ਲਈ ਆਟੋ-ਰਿਪਲਾਈ ਵਿਕਲਪ ਨੂੰ ਸਮਰੱਥ ਬਣਾਇਆ ਜਾ ਸਕੇ।

  • ਸਭ ਤੋਂ ਪਹਿਲਾਂ ਫੋਨ ਵਿਚ ਹਰੇਕ ਐਪ ਲਈ 'ਆਟੋ ਰਿਪਲਾਈ' ਜਾਂ 'ਆਟੋ ਰਿਸਪੋਡਰ' ਐਪ ਡਾਨਲੋਡ ਕਰਕੇ ਸਥਾਪਤ(Install) ਕਰ ਲਓ।
  • ਇਸਨੂੰ ਖੋਲ੍ਹੋ ਅਤੇ ਇਸ ਵਿਚਲੇ ਫ਼ੀਚਰ ਨੂੰ ਸਮਰੱਥ(enable) ਕਰੋ, ਜਿਸ ਲਈ ਤੁਹਾਨੂੰ ਟੌਗਲ On ਕਰਨਾ ਹੋਵੇਗਾ। ਇੱਥੇ ਤੁਸੀਂ ਸਾਰੇ ਲੋੜੀਂਦੇ ਅਧਿਕਾਰਾਂ 'ਤੇ Allow ਕਰ ਲਓ।
  • ਹੁਣ Autimated Replies ਨੂੰ ਸਿਲੈਕਟ ਕਰ ਲਓ ਜਾਂ ਖ਼ੁਦ ਆਪਣੇ ਹਿਸਾਬ ਨਾਲ ਕਿਸੇ ਮੈਸੇਜ  ਟਾਈਪ ਕਰ ਲਓ
  • ਹੁਣ 'Save Changes' ਕਰ ਦਿਓ, ਜ਼ਿਕਰਯੋਗ ਹੈ ਕਿ ਤੁਸੀਂ  Auto Reply ਨੂੰ Work ਕੀਵਰਡ ਦੇ ਨਾਲ ਸੈੱਟ ਕਰ ਸਕਦੇ ਹੋ।

 ਇਹ ਵੀ ਪੜ੍ਹੋ: ਮੋਬਾਈਲ ਫੋਨ ’ਤੇ ਗੱਲਬਾਤ ਅਤੇ ਡਾਟਾ ਇਸਤੇਮਾਲ ਹੋਵੇਗਾ ਮਹਿੰਗਾ!

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News