Renault Kiger ਕੰਸੈਪਟ ਦਾ ਹੋਇਆ ਖੁਲਾਸਾ, ਕੰਪਨੀ ਨੇ ਵਿਖਾਈ ਪਹਿਲੀ ਝਲਕ

Thursday, Nov 19, 2020 - 03:40 PM (IST)

ਆਟੋ ਡੈਸਕ– ਕਾਰ ਨਿਰਮਾਤਾ ਕੰਪਨੀ ਰੇਨੋਲਟ ਨੇ ਆਪਣੀ ਛੋਟੀ ਐੱਸ.ਯੂ.ਵੀ. Kiger ਦੇ ਕੰਸੈਪਟ ਮਾਡਲ ਤੋਂ ਪਰਦਾ ਚੁੱਕਿਆ ਹੈ। Kiger ਸਾਲ 2021 ਦੀ ਸ਼ੁਰੂਆਤ ’ਚ ਲਾਂਚ ਹੋਵੇਗੀ। ਇਹ ਕੰਪਨੀ ਦੀ ਭਾਰਤੀ ਬਾਜ਼ਾਰ ’ਚ ਲਿਆਈ ਜਾਣ ਵਾਲੀ ਸਭ ਤੋਂ ਛੋਟੀ ਅਤੇ ਸਭ ਤੋਂ ਸਸਤੀ ਐੱਸ.ਯੂ.ਵੀ. ਹੋਵੇਗੀ। ਕੰਪਨੀ ਨੇ ਦੱਸਿਆ ਹੈ ਕਿ Kiger ਦਾ ਕੰਸੈਪਟ ਮਾਡਲ ਕਰੀਬ 80 ਫੀਸਦੀ ਤਕ ਫਾਈਨਲ ਮਾਡਲ ਹੀ ਹੈ, ਯਾਨੀ ਫਾਈਨਲ ਮਾਡਲ ਕਾਫੀ ਹੱਦ ਤਕ ਕੰਸੈਪਟ ਮਾਡਲ ਦੀ ਤਰ੍ਹਾਂ ਦਾ ਹੀ ਹੋਵੇਗਾ। ਇਹ ਟ੍ਰਾਈਬਰ ਐੱਮ.ਪੀ.ਵੀ. ਵਾਲੇ CMF-A+ ਪਲੇਟਫਾਰਮ ’ਤੇ ਆਧਾਰਿਤ ਹੈ। 

ਇਹ ਵੀ ਪੜ੍ਹੋ– ਆ ਰਹੀ ਹੁੰਡਈ ਦੀ ਨਵੀਂ ‘ਸਸਤੀ’ SUV, 10 ਲੱਖ ਰੁਪਏ ਤੋਂ ਘੱਟ ਹੋਵੇਗੀ ਕੀਮਤ

ਸਪੋਰਟੀ ਲੁੱਕ
ਫਾਈਗਰ ਕੰਸੈਪਟ ਦੀ ਲੁੱਕ ਕਾਫੀ ਸਪੋਰਟੀ ਹੈ। ਇਸ ਵਿਚ ਗਰਿੱਲ ਦੇ ਉਪਰ LED DRL, ਬੰਪਰ ਦੇ ਹੇਠਾਂ ਹੈੱਡਲੈਂਪ, ਐੱਲ.ਈ.ਡੀ. ਡਾਇਨੈਮਿਕ ਟਰਨ ਇੰਡੀਕੇਟਰਸ, ਚੰਕੀ ਰੂਫ ਰੇਲਸ, ਸ਼ਾਰਪ ਵਿੰਡਸਕਰੀਨ ਅਤੇ ਸੀ-ਸ਼ੇਪ ਐੱਲ.ਈ.ਡੀ. ਟੇਲਲੈਂਪ ਲਗਾਏ ਗਏ ਹਨ। 

PunjabKesari

ਇੰਟੀਰੀਅਰ
ਇਸ ਕਾਰ ਦਾ ਇੰਟੀਰੀਅਰ ਕਾਫੀ ਹੱਦ ਤਕ ਟ੍ਰਾਈਬਰ ਵਰਗਾ ਹੀ ਹੋਵੇਗ ਪਰ ਇਸ ਦੇ ਕੈਬਿਨ ’ਚ ਕੁਝ ਬਦਲਾਅ ਜ਼ਰੂਰ ਵੇਖਣ ਨੂੰ ਮਿਲਣਗੇ। ਇਸ ਕਾਰ ’ਚ ਨਵੇਂ ਡਿਜ਼ਾਇਨ ਦੇ ਏ.ਸੀ. ਵੈਂਟਸ ਅਤੇ ਸੈਂਟਰ ਕੰਸੋਲ ਹੋਵੇਗਾ। ਇਸ ਵਿਚ ਫਲੋਟਿੰਗ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਵੀ ਮਿਲੇਗਾ। 

ਇਹ ਵੀ ਪੜ੍ਹੋ– ਇਹ ਹੈ ਦੇਸ਼ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਸੇਡਾਨ ਕਾਰ, ਘੱਟ ਕੀਮਤ ’ਚ ਦਿੰਦੀ ਹੈ ਜ਼ਿਆਦਾ ਮਾਈਲੇਜ​​​​​​​

PunjabKesari

1.0 ਲੀਟਰ ਟਰਬੋ ਪੈਟਰੋਲ ਇੰਜਣ
ਇੰਜਣ ਦੀ ਗੱਲ ਕਰੀਏ ਤਾਂ ਕੰਪਨੀ ਦਾ ਕਹਿਣਾ ਹੈ ਕਿ ਇਸ ਨੂੰ ਨਵੇਂ 1.0 ਲੀਟਰ ਟਰਬੋ ਪੈਟਰੋਲ ਇੰਜਣ ਨਾਲ ਉਤਾਰਿਆ ਜਾਵੇਗਾ। ਇਹ ਇੰਜਣ 97 ਬੀ.ਐੱਚ.ਪੀ. ਦੀ ਪਾਵਰ ਅਤੇ 160 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰੇਗਾ। ਇਸ ਦੇ ਨਾਲ ਹੀ 5-ਸਪੀਡ ਮੈਨੁਅਲ ਅਤੇ CVT ਗਿਅਰਬਾਕਸ ਦਿੱਤਾ ਜਾ ਸਕਦਾ ਹੈ। 


Rakesh

Content Editor

Related News