ਰੇਨੋ, KIA ਨੇ ਕਿਹਾ, ਪਾਸਾ ਪਲਟਣ ਵਾਲੀ ਸਾਬਤ ਹੋਵੇਗੀ ਵਾਹਨ ਕਬਾੜ ਨੀਤੀ
Saturday, Aug 14, 2021 - 11:11 AM (IST)
ਨਵੀਂ ਦਿੱਤੀ- ਵਾਹਨ ਨਿਰਮਾਤਾ ਰੇਨੋ ਤੇ ਕਿਆ ਇੰਡੀਆ ਨੇ ਵਾਹਨ ਕਬਾੜ ਨੀਤੀ ਦੀ ਸ਼ੁਰੂਆਤ ਦਾ ਸਵਾਗਤ ਕਰਦਿਆਂ ਇਸ ਨੂੰ ਆਟੋ ਉਦਯੋਗ ਲਈ ਪਾਸਾ ਪਲਟਣ ਵਾਲਾ ਕਦਮ ਕਰਾਰ ਦਿੱਤਾ। ਇਨ੍ਹਾਂ ਕੰਪਨੀਆਂ ਨੇ ਕਿਹਾ ਹੈ ਕਿ ਇਸ ਨਾਲ ਸੈਕਟਰ ਵਿਚ ਨਵਾਂ ਨਿਵੇਸ਼ ਲਿਆਉਣ ਦੇ ਨਾਲ-ਨਾਲ ਕੱਚੇ ਮਾਲ ਦੀ ਕੀਮਤ ਨੂੰ ਘਟਾਉਣ ਵਿਚ ਮਦਦ ਮਿਲੇਗੀ।
ਰੇਨੋ ਦੇ ਭਾਰਤੀ ਸੰਚਾਲਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਵੈਂਕਟਰਮ ਮਮਿਲਾਪੱਲੇ ਨੇ ਇਕ ਬਿਆਨ ਵਿਚ ਕਿਹਾ ਕਿ ਨਵੀਂ ਨੀਤੀ ਦੀ ਕਾਫ਼ੀ ਸਮੇਂ ਤੋਂ ਉਡੀਕ ਸੀ। ਇਸ ਨਾਲ ਵਾਹਨ ਉਦਯੋਗ ਨੂੰ ਸਮਰਥਨ ਮਿਲੇਗਾ। ਇਹ ਸਾਰਿਆਂ ਦੇ ਫਾਇਦੇ ਲਈ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਜ਼ਿਆਦਾ ਨਿਵੇਸ਼ ਲਿਆਉਣ ਵਿਚ ਮਦਦ ਮਿਲੇਗਾ ਅਤੇ ਨਾਲ ਹੀ ਕੱਚੇ ਮਾਲ ਦੀ ਲਾਗਤ ਘੱਟ ਕੀਤੀ ਜਾ ਸਕੇਗੀ।
ਇਸ ਤੋਂ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਵਾਹਨ ਕਬਾੜ ਨੀਤੀ ਦਾ ਸ਼ੁੱਭਆਰੰਭ ਕੀਤਾ। ਮੋਦੀ ਨੇ ਕਿਹਾ ਕਿ ਇਸ ਨਾਲ ਚੱਲਣ ਵਿਚ ਨਾ-ਫਿਟ ਤੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਨੂੰ ਹਟਾਉਣ ਵਿਚ ਮਦਦ ਮਿਲੇਗੀ। ਮਮਿਲਾਪੱਲੇ ਨੇ ਕਿਹਾ ਕਿ ਕਬਾੜ ਨੀਤੀ ਨਾਲ ਨਵੇਂ ਵਾਹਨਾਂ ਦੇ ਉਤਪਾਦਨ ਨੂੰ ਪ੍ਰੋਤਸਾਹਨ ਮਿਲੇਗਾ। ਇਸੇ ਤਰ੍ਹਾਂ ਕਿਆ ਇੰਡੀਆ ਦੇ ਉਪ ਮੁਖੀ ਤੇ ਪ੍ਰਮੁੱਖ (ਵਿਕਰੀ ਤੇ ਮਾਰਕੀਟਿੰਗ) ਹਰਦੀਪ ਸਿੰਘ ਬਰਾੜ ਨੇ ਕਿਹਾ ਕਿ ਇਹ ਨੀਤੀ ਪਾਸਾ ਪਲਟਣ ਵਾਲੀ ਸਾਬਤ ਹੋ ਸਕਦੀ ਹੈ। ਇਸ ਨਾਲ ਇਹ ਯਕੀਨੀ ਹੋਵੇਗਾ ਕਿ ਸਿਰਫ ਵਾਤਾਵਰਣ ਤੇ ਸੁਰੱਖਿਅਤ ਵਾਹਨ ਹੀ ਦੇਸ਼ ਦੀਆਂ ਸੜਕਾਂ 'ਤੇ ਦੌੜਨਗੇ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਦੇ ਇਸ ਕਦਮ ਦਾ ਸਵਾਗਤ ਕਰਦੇ ਹਾਂ। ਇਸ ਨਾਲ ਨਵੀਆਂ ਕਾਰਾਂ ਦੀ ਮੰਗ ਵਧੇਗੀ।