SC ਨੇ ਆਟੋ ਇੰਡਸਟਰੀ ਨੂੰ ਦਿੱਤੀ ਵੱਡੀ ਰਾਹਤ, BS-4 ਵਾਹਨਾਂ ਦੀ ਵਿੱਕਰੀ ਦੀ ਵਧਾਈ ਸਮਾਂ ਹੱਦ

03/27/2020 11:35:18 PM

ਨਵੀਂ ਦਿੱਲੀ – ਕੋਰੋਨਾ ਕਾਰਣ ਪੂਰੇ ਭਾਰਤ ’ਚ ਲਾਕਡਾਊਨ ਹੈ, ਜਿਸ ਕਾਰਨ ਵਾਹਨ ਨਿਰਮਾਤਾ ਪ੍ਰੇਸ਼ਾਨ ਸਨ ਪਰ ਸੁਪਰੀਮ ਕੋਰਟ ਨੇ ਵਾਹਨ ਨਿਰਮਾਤਾਵਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਬੀ. ਐੱਸ.-4 ਵਾਹਨਾਂ ਦੀ ਵਿੱਕਰੀ ਲਈ ਸਮਾਂ ਹੱਦ ਵਧਾ ਦਿੱਤੀ ਹੈ। ਯਾਨੀ ਲਾਕਡਾਊਨ ਮਿਆਦ ਖਤਮ ਹੋਣ ਤੋਂ 10 ਦਿਨ ਦੇ ਅੰਦਰ ਬੀ. ਐੱਸ.-4 ਵਾਹਨਾਂ ਨੂੰ ਵੇਚਣਾ ਹੋਵੇਗਾ। ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਆਟੋ ਇੰਡਸਟਰੀ ਨੂੰ ਰਾਹਤ ਦਿੰਦੇ ਹੋਏ 31 ਮਾਰਚ ਤੋਂ ਬਾਅਦ ਵੀ ਬੀ. ਐੱਸ.-4 ਮਾਪਦੰਡ ਵਾਲੇ ਵਾਹਨਾਂ ਦੀ ਵਿੱਕਰੀ ਅਤੇ ਰਜਿਸਟ੍ਰੇਸ਼ਨ ’ਚ ਛੋਟ ਦਿੱਤੀ ਹੈ। ਕੋਰਟ ਨੇ ਦੱਸਿਆ ਕਿ ਦੇਸ਼ ਭਰ ’ਚ ਲਾਕਡਾਊਨ ਖਤਮ ਹੋਣ ਤੋਂ 10 ਦਿਨਾਂ ਦੇ ਅੰਦਰ ਬੀ. ਐੱਸ.-4 ਵਾਹਨਾਂ ਦੇ ਕੁਲ ਸਟਾਕ ’ਚੋਂ 10 ਫੀਸਦੀ ਵਾਹਨਾਂ ਦੀ ਵਿੱਕਰੀ ਕੀਤੀ ਜਾ ਸਕੇਗੀ। ਹਾਲਾਂਕਿ ਇਹ ਛੋਟ ਦਿੱਲੀ ਐੱਨ. ਸੀ. ਆਰ. ’ਚ ਲਾਗੂ ਨਹੀਂ ਹੋਵੇਗੀ। ਯਾਨੀ ਡੀਲਰ 24 ਅਪ੍ਰੈਲ ਤੱਕ ਆਪਣੇ ਬਚੇ ਹੋਏ ਬੀ. ਐੱਸ.-4 ਵਾਹਨਾਂ ਦੇ ਸਟਾਕ ਨੂੰ ਵੇਚ ਸਕਦੇ ਹਨ।


Inder Prajapati

Content Editor

Related News