ਰਿਲਾਇੰਸ ਜੀਓ ਨੇ ਵਧਾਈ ਵੈਲਕਮ ਆਫਰ ਦੀ ਮਿਆਦ!
Tuesday, Oct 25, 2016 - 12:02 PM (IST)

ਜਲੰਧਰ- ਦੂਰਸੰਚਾਰ ਬਾਜ਼ਾਰ ''ਚ 4ਜੀ ਸਿਮ ਅਤੇ ਉਸ ''ਤੇ ਦਿੱਤੀਆਂ ਜਾ ਰਹੀਆਂ ਆਫਰਾਂ ਦੇ ਜ਼ੋਰ ''ਤੇ ਧੂਮ ਮਚਾ ਚੁੱਕੀ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਹੁਣ ਆਪਣੇ ਯੂਜ਼ਰਸ ਨੂੰ ਦਿਵਾਲੀ ਦਾ ਵੱਡਾ ਤੋਹਫਾ ਦੇ ਸਕਦੀ ਹੈ। ਰਿਪੋਰਟ ਮੁਤਾਬਕ ਹੁਣ ਰਿਲਾਇੰਸ ਜੀਓ ਇਨਫੋਕਾਮ ਲਿਮਟਿਡ ਫ੍ਰੀ ਸਰਵਿਸ ਨੂੰ ਹੋਰ ਵਧਾ ਸਕਦੀ ਹੈ। ਮਤਲਬ ਰਿਲਾਇੰਸ ਇੰਡਸਟਰੀ ਲਿਮਟਿਡ 100 ਮਿਲੀਅਨ ਸਬਸਕ੍ਰਾਈਬਰ ਦੇ ਟਾਰਗੇਟ ਨੂੰ ਪਾਉਣ ਦੇ ਮਕਸਦ ਨਾਲ 31 ਦਸੰਬਰ ਦੀ ਬਜਾਏ ਵੈਲਕਮ ਆਫਰ ਮਾਰਚ 2017 ਤਕ ਚਲਾਈ ਜਾ ਸਕਦੀ ਹੈ। ਅਜਿਹਾ ਅਸੀਂ ਨਹੀਂ ਸਗੋਂ ਜੀਓ ਦੀ ਪੇਰੈਂਟ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਦੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ।
ਵਿਸ਼ਲੇਸ਼ਕ ਮੁਤਾਬਕ ਰਿਲਾਇੰਸ ਇੰਡਸਟ੍ਰੀਜ਼ ਦੇ ਮੈਨੇਜਮੈਂਟ ਨੇ ਕਿਹਾ ਹੈ ਕਿ ਕੋਈ ਕੰਪਨੀ ਕਿੰਨੇ ਪ੍ਰਮੋਸ਼ਨ ਆਫਰ ਲਾਂਚ ਕਰਦੀ ਹੈ ਉਸ ਵਿਚ ਕਿਸੇ ਤਰ੍ਹਾਂ ਦਾ ਪ੍ਰਤੀਬੰਧ ਨਹੀਂ ਹੈ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਕੰਪਨੀ ਆਪਣੇ ਫ੍ਰੀ ਵੈਲਕਮ ਆਫਰ ਦੀ ਮਿਆਦ ਵਧਾਉਣ ਦੇ ਮੂਡ ''ਚ ਹੈ। ਰਿਲਾਇੰਸ ਜੀਓ ਦੇ ਸਟ੍ਰੈਟਿਜੀ ਅਤੇ ਪਲਾਨਿੰਗ ਹੈੱਡ ਅੰਸ਼ੁਮਨ ਠਾਕੁਰ ਨੇ ਕਿਹਾ ਹੈ ਕਿ ਅਸੀਂ ਟ੍ਰਾਈ ਨੂੰ ਕਿਹਾ ਹੈ ਕਿ ਇੰਟਰਕੁਨੈਕਸ਼ਨ ਦੀ ਸਮੱਸਿਆ ਕਾਰਨ ਸਾਡੇ ਗਾਹਕਾਂ ਨੂੰ ਉਹ ਕੁਆਲਿਟੀ ਸਰਵਿਸ ਨਹੀਂ ਮਿਲ ਪਾ ਰਹੀ ਜਿਸ ਤਰ੍ਹਾਂ ਦੀ ਮਿਲਦੀ ਚਾਹੀਦੀ ਹੈ ਅਤੇ ਜਦੋਂ ਤਕ ਅਸੀਂ ਗਾਹਕਾਂ ਦੀਆਂ ਉਮੀਦਾਂ ''ਤੇ ਖਰ੍ਹੇ ਨਹੀਂ ਉਤਰਾਂਗੇ ਉਦੋਂ ਤਕ ਉਨ੍ਹਾਂ ਨੂੰ ਪੈਸਾ ਲੈਣਾ ਸਹੀ ਨਹੀਂ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਹੈ ਕਿ ਰਿਲਾਇੰਸ ਜੀਓ ਨੂੰ ਦਸੰਬਰ ਤੋਂ ਅੱਗੇ ਵੈਲਕਮ ਆਫਰ ਦੀ ਸਮਾਂ ਮਿਆਦ ਵਧਾਉਣ ਲਈ ਟੈਲੀਕਾਮ ਰੈਗੂਲੇਟਰ ਦੀ ਮਨਜ਼ੂਰੀ ਦੀ ਲੋੜ ਨਹੀਂ ਹੈ।