ਸਭ ਤੋਂ ਸਸਤੇ ਰੀਚਾਰਜ: 1 ਸਾਲ ਲਈ ਡਾਟਾ ਅਤੇ ਮੁਫਤ ਕਾਲਿੰਗ
Friday, Jun 05, 2020 - 01:43 AM (IST)

ਗੈਜੇਟ ਡੈਸਕ– ਰਿਲਾਇੰਸ ਜਿਓ, ਏਅਰਟੈੱਲ ਅਤੇ ਵੋਡਾਫੋਨ ਆਪਣੇ ਗਾਹਕਾਂ ਲਈ ਇਕ ਸਾਲ ਦੀ ਮਿਆਦ ਵਾਲੇ ਕਈ ਪਲਾਨ ਪੇਸ਼ ਕਰਦੀਆਂ ਹਨ। ਸਾਲ ਭਰ ਦਾ ਪਲਾਨ ਲੈਣ ’ਚ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਗਾਹਕਾਂ ਨੂੰ ਵਾਰ-ਵਾਰ ਰੀਚਾਰਜ ਕਰਵਾਉਣ ਦੇ ਝੰਜਟ ਤੋਂ ਛੁਟਕਾਰਾ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਹਰ ਮਹੀਨੇ ਦੇ ਰੀਚਾਰਜ ਤੋਂ ਇਹ ਸਸਤਾ ਪੈਂਦਾ ਹੈ। ਅਜਿਹੇ ’ਚ ਅਸੀਂ ਤੁਹਾਨੂੰ ਇਨ੍ਹਾਂ ਤਿੰਨਾਂ ਕੰਪਨੀਆਂ ਦੇ ਇਕ ਸਾਲ ਦੀ ਮਿਆਦ ਵਾਲੇ ਅਜਿਹੇ ਪ੍ਰੀਪੇਡ ਪਲਾਨਜ਼ ਬਾਰੇ ਦੱਸ ਰਹੇ ਹਾਂ ਜੋ ਸਭ ਤੋਂ ਸਸਤੇ ਹਨ।
ਏਅਰਟੈੱਲ ਦਾ 1498 ਰੁਪਏ ਵਾਲਾ ਪਲਾਨ
ਏਅਰਟੈੱਲ ਉਂਝ ਤਾਂ ਇਕ ਸਾਲ ਵਾਲੇ ਕਈ ਪਲਾਨਜ਼ ਪੇਸ਼ ਕਰਦੀ ਹੈ ਪਰ ਇਨ੍ਹਾਂ ’ਚੋਂ ਸਭ ਤੋਂ ਸਸਤਾ ਪਲਾਨ 1498 ਰੁਪਏ ਦਾ ਹੈ। ਇਸ ਵਿਚ 365 ਦਿਨਾਂ ਦੀ ਮਿਆਦ ਮਿਲਦੀ ਹੈ। ਗਾਹਕਾਂ ਨੂੰ 24 ਜੀ.ਬੀ. ਡਾਟਾ ਮਿਲਦਾ ਹੈ। ਇਸ ਨੂੰ ਤੁਸੀਂ 2 ਜੀ.ਬੀ./ਮਹੀਨਾ ਸਮਝ ਸਕਦੇ ਹੋ। ਪਲਾਨ ’ਚ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਅਤੇ 3600 ਐੱਸ.ਐੱਮ.ਐੱਸ. ਮਿਲਦੇ ਹਨ।
ਵੋਡਾਫੋਨ ਦਾ 1499 ਰੁਪਏ ਵਾਲਾ ਪਲਾਨ
ਵੋਡਾਫੋਨ ਅਤੇ ਏਅਰਟੈੱਲ ਦੇ ਪਲਾਨ ’ਚ ਕੋਈ ਖਾਸ ਫ਼ਰਕ ਨਹੀਂ ਹੈ। 365 ਦਿਨਾਂ ਦੀ ਮਿਆਦ ਵਾਲਾ ਇਹ ਵੋਡਾਫੋਨ ਦਾ ਸਭ ਤੋਂ ਸਸਤਾ ਪਲਾਨ ਹੈ। ਇਸ ਵਿਚ 24 ਜੀ.ਬੀ. ਡਾਟਾ, ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਅਤੇ 3600 ਐੱਸ.ਐੱਮ.ਐੱਸ. ਮਿਲਦੇ ਹਨ। ਇਸ ਤੋਂ ਇਲਾਵਾ ਗਾਹਕਾਂ ਨੂੰ ਵੋਡਾਫੋਨ ਪਲੇਅ ਅਤੇ ਜ਼ੀ5 ਐਪ ਦਾ ਸਬਸਕ੍ਰਿਪਸ਼ਨ ਮੁਫਤ ਮਿਲਦਾ ਹੈ।
ਜਿਓ ਦਾ 1299 ਰੁਪਏ ਵਾਲਾ ਪਲਾਨ
ਰਿਲਾਇੰਸ ਜਿਓ ਦਾ ਇਹ ਪਲਾਨ ਪੂਰੇ ਇਕ ਸਾਲ ਲਈ ਤਾਂ ਨਹੀਂ ਹੈ ਪਰ ਇਸ ਵਿਚ ਗਾਹਕਾਂ ਨੂੰ ਲਗਭਗ 11 ਮਹੀਨਿਆਂ ਦੀ ਮਿਆਦ ਮਿਲ ਜਾਂਦੀ ਹੈ। ਜਿਓ ਦਾ ਇਹ ਪਲਾਨ 336 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ। ਇਸ ਵਿਚ ਜਿਓ ਤੋਂ ਜਿਓ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਮਿਲ ਜਾਂਦੀ ਹੈ, ਉਥੇ ਹੀ ਦੂਜੇ ਨੈੱਟਵਰਕ ’ਤੇ ਕਾਲਿੰਗ ਲਈ 12000 ਨਾਨ-ਜਿਓ ਮਿੰਟ ਮਿਲਦੇ ਹਨ।