Reliance Jio ਦਾ ਸਭ ਤੋਂ ਸਸਤਾ ਪਲਾਨ, ਸਿਰਫ਼ 3.5 ਰੁਪਏ ’ਚ ਮਿਲਦਾ ਹੈ 1GB ਡਾਟਾ

Saturday, Sep 12, 2020 - 02:14 PM (IST)

Reliance Jio ਦਾ ਸਭ ਤੋਂ ਸਸਤਾ ਪਲਾਨ, ਸਿਰਫ਼ 3.5 ਰੁਪਏ ’ਚ ਮਿਲਦਾ ਹੈ 1GB ਡਾਟਾ

ਗੈਜੇਟ ਡੈਸਕ– ਰਿਲਾਇੰਸ ਜਿਓ ਨੇ ਕੁਝ ਸਾਲ ਪਹਿਲਾਂ ਸਸਤੇ ਮੋਬਾਇਲ ਡਾਟਾ ਪਲਾਨ ਲਾਂਚ ਕਰਕੇ ਟੈਲੀਕਾਮ ਇੰਡਸਟਰੀ ’ਚ ਤਹਿਲਕਾ ਮਚਾ ਦਿੱਤਾ ਸੀ। ਪਿਛਲੇ ਕੁਝ ਸਾਲਾਂ ਦੌਰਾਨ ਅਸੀਂ ਵੇਖਿਆ ਹੈ ਕਿ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਨਾਲ ਵਧਦੀ ਮੁਕਾਬਲੇਬਾਜ਼ੀ ਤੋਂ ਬਾਅਦ ਜਿਓ ਦੇ ਡਾਟਾ ਪਲਾਨਸ ’ਚ ਬਦਲਾਅ ਹੋਏ ਹਨ। ਗੱਲ ਜਦੋਂ ਸਸਤੇ ਪ੍ਰੀਪੇਡ ਰੀਚਾਰਜ ਪਲਾਨ ਦੀ ਹੋਵੇ ਤਾਂ ਜਿਓ ਅਜੇ ਵੀ ਸਭ ਤੋਂ ਅੱਗੇ ਹੈ। ਜਿਓ ਕੋਲ ਇਕ ਅਜਿਹਾ ਰੀਚਾਰਜ ਪੈਕ ਵੀ ਹੈ ਜਿਸ ਵਿਚ 1 ਜੀ.ਬੀ. ਡਾਟਾ ਲਈ ਸਿਰਫ਼ 3.5 ਰੁਪਏ ਖ਼ਰਚ ਕਰਨੇ ਹੁੰਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਜਿਓ ਦੇ 599 ਰੁਪਏ ਵਾਲੇ ਰੀਚਾਰਜ ਪਲਾਨ ਬਾਰੇ...

599 ਰੁਪਏ ਵਾਲਾ ਜਿਓ ਪਲਾਨ
ਜਿਓ ਦਾ ਇਹ ਪਲਾਨ ਕਾਫੀ ਪ੍ਰਸਿੱਧ ਹੈ। 599 ਰੁਪਏ ਵਾਲੇ ਇਸ ਪਲਾਨ ਦੀ ਮਿਆਦ 84 ਦਿਨਾਂ ਦੀ ਹੈ। ਇਸ ਪਲਾਨ ’ਚ ਰੋਜ਼ਾਨਾ 2 ਜੀ.ਬੀ. ਹਾਈ-ਸਪੀਡ ਡਾਟਾ ਮਿਲਦਾ ਹੈ। ਇਸ ਹਿਸਾਬ ਨਾਲ ਗਾਹਕਾਂ ਨੂੰ ਕੁਲ 168 ਜੀ.ਬੀ. ਡਾਟਾ ਇਸ ਪਲਾਨ ’ਚ ਮਿਲਦਾ ਹੈ। ਰੋਜ਼ਾਨਾ ਮਿਲਣ ਵਾਲਾ ਡਾਟਾ ਖ਼ਤਮ ਹੋਣ ਤੋਂ ਬਾਅਦ ਗਾਹਕ 64Kbps ਦੀ ਸਪੀਡ ਨਾਲ ਇੰਟਰਨੈੱਟ ਦਾ ਫਾਇਦਾ ਲੈ ਸਕਦੇ ਹਨ। ਯਾਨੀ ਗਾਹਕਾਂ ਨੂੰ 1 ਜੀ.ਬੀ. ਡਾਟਾ ਲਈ 599 ਰੁਪਏ ਵਾਲੇ ਇਸ ਪਲਾਨ ’ਚ ਸਿਰਫ਼ 3.57 ਰੁਪਏ ਖ਼ਰਚ ਕਰਨੇ ਹੁੰਦੇ ਹਨ। 

ਇਸ ਲਿਹਾਜ ਨਾਲ ਵੇਖੀਏ ਤਾਂ ਇਹ ਪਲਾਨ ਕੰਪਨੀ ਦੇ 249 ਰੁਪਏ ਅਤੇ 444 ਰੁਪਏ ਵਾਲੇ ਪਲਾਨ ਤੋਂ ਵੀ ਸਸਤਾ ਪੈਂਦਾ ਹੈ। 444 ਰੁਪਏ ਵਾਲੇ ਪਲਾਨ ਦੀ ਮਿਆਦ 56 ਦਿਨਾਂ ਦੀ ਹੈ ਅਤੇ ਇਸ ਵਿਚ ਕੁਲ 112 ਜੀ.ਬੀ. ਡਾਟਾ ਮਿਲਦਾ ਹੈ। ਯਾਨੀ 1 ਜੀ.ਬੀ. ਡਾਟਾ ਦੀ ਕੀਮਤ ਕਰੀਬ 4 ਰੁਪਏ ਦੇ ਕਰੀਬ ਹੁੰਦੀ ਹੈ। 

ਰਿਲਾਇੰਸ ਜਿਓ ਦੇ 599 ਰੁਪਏ ਵਾਲੇ ਪ੍ਰੀਪੇਕ ਪੈਕ ’ਚ ਜਿਓ ਤੋਂ ਜਿਓ ਅਨਲਿਮਟਿਡ ਕਾਲਿੰਗ ਜਦਕਿ ਦੂਜੇ ਨੈੱਟਵਰਕ ’ਤੇ ਕਾਲਿੰਗ ਲਈ 3000 ਮਿੰਟ ਮਿਲਦੇ ਹਨ। ਇਸ ਪੈਕ ’ਚ ਰੋਜ਼ਾਨਾ 100 ਐੱਸ.ਐੱਮ.ਐੱਸ. ਮੁਫ਼ਤ ਮਿਲਦੇ ਹਨ। ਇਸ ਤੋਂ ਇਲਾਵਾ ਜਿਓ ਐਪਸ ਦਾ ਸਬਸਕ੍ਰਿਪਸ਼ਨ ਵੀ ਮੁਫ਼ਤ ਹੈ। 


author

Rakesh

Content Editor

Related News