Jio ਦੇ ਰੋਜ਼ਾਨਾ 3GB ਡਾਟਾ ਵਾਲੇ ਪਲਾਨ, ਜਾਣੋ ਕਿਹੜਾ ਹੈ ਬਿਹਤਰ

06/20/2020 2:09:50 PM

ਗੈਜੇਟ ਡੈਸਕ– ਰਿਲਾਇੰਸ ਜਿਓ ਆਪਣੇ ਗਾਹਕਾਂ ਲਈ ਲਗਾਤਾਰ ਨਵੇਂ-ਨਵੇਂ ਪਲਾਨ ਲੈ ਕੇ ਆ ਰਹੀ ਹੈ। ਕੰਪਨੀ ਨੇ ਪਿਛਲੇ ਦਿਨੀਂ ਹੀ 2 ਨਵੇਂ ਪਲਾਨ ਪੇਸ਼ ਕੀਤੇ ਹਨ। ਜੇਕਰ ਦਿਨ ਭਰ ’ਚ ਤੁਸੀਂ ਡਾਟਾ ਦੀ ਜ਼ਿਆਦਾ ਵਰਤੋਂ ਕਰਦੇ ਹੋ ਤਾਂ ਅਸੀਂ ਤੁਹਾਨੂੰ ਜਿਓ ਦੇ ਅਜਿਹੇ ਪਲਾਨਸ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ’ਚ ਤੁਹਾਨੂੰ ਰੋਜ਼ਾਨਾ 3 ਜੀ.ਬੀ. ਡਾਟਾ ਮਿਲੇਗਾ। ਡਾਟਾ ਤੋਂ ਇਲਾਵਾ ਇਨ੍ਹਾਂ ਪਲਾਨਸ ’ਚ ਤੁਹਾਨੂੰ ਜਿਓ ਤੋਂ ਜਿਓ ਮੁਫ਼ਤ ਕਾਲਿੰਗ ਦਾ ਫਾਇਦਾ ਮਿਲੇਗਾ। ਨਾਲ ਹੀ ਦੂਜੇ ਨੈੱਟਵਰਕ ਦੇ ਨੰਬਰ ’ਤੇ ਕਾਲ ਕਰਨ ਲਈ ਨਾਨ-ਜਿਓ ਮਿੰਟ ਵੀ ਮਿਲਣਗੇ। ਰਿਲਾਇੰਸ ਜਿਓ ਕੋਲ ਰੋਜ਼ਾਨਾ 3 ਜੀ.ਬੀ. ਡਾਟਾ ਵਾਲੇ ਫਿਲਹਾਲ 3 ਰੀਚਾਰਜ ਪਲਾਨ ਹਨ। 

349 ਰੁਪਏ ਵਾਲਾ ਪਲਾਨ
ਜਿਓ ਦੇ ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਪਲਾਨ ’ਚ ਰੋਜ਼ਾਨਾ 3 ਜੀ.ਬੀ. ਡਾਟਾ ਮਿਲਦਾ ਹੈ। ਯਾਨੀ ਇਸ ਪਲਾਨ ’ਚ ਕੁਲ 84 ਜੀ.ਬੀ. ਡਾਟਾ ਮਿਲੇਗਾ। ਪਲਾਨ ’ਚ ਜਿਓ ਤੋਂ ਜਿਓ ਕਾਲਿੰਗ ਮੁਫ਼ਤ ਹੈ। ਉਥੇ ਹੀ ਦੂਜੇ ਨੈੱਟਵਰਕ ’ਤੇ ਕਾਲ ਕਰਨ ਲਈ ਪਲਾਨ ’ਚ 1,000 ਨਾਨ-ਜਿਓ ਮਿੰਟ ਮਿਲਦੇ ਹਨ। ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 100 ਐੱਸ.ਐੱਮ.ਐੱਸ. ਦੀ ਸਹੂਲਤ ਵੀ ਮਿਲਦੀ ਹੈ। ਨਾਲ ਹੀ ਜਿਓ ਐਪਸ ਦਾ ਕੰਪਲੀਮੈਂਟਰੀ ਸਬਸਕ੍ਰਿਪਸ਼ਨ ਮਿਲਦਾ ਹੈ। 

401 ਰੁਪਏ ਵਾਲਾ ਪਲਾਨ
ਜਿਓ ਦੇ 401 ਰੁਪਏ ਵਾਲੇ ਰੀਚਾਰਜ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 3 ਜੀ.ਬੀ. ਡਾਟਾ ਮਿਲਦਾ ਹੈ। 3 ਜੀ.ਬੀ. ਡੇਲੀ ਡਾਟਾ ਤੋਂ ਇਲਾਵਾ ਪਲਾਨ ’ਚ 6 ਜੀ.ਬੀ. ਵਾਧੂ ਡਾਟਾ ਵੀ ਮਿਲਦਾ ਹੈ। ਯਾਨੀ ਇਸ ਪਲਾਨ ’ਚ ਕੁਲ 90 ਜੀ.ਬੀ. ਡਾਟਾ ਮਿਲਦਾ ਹੈ। ਪਲਾਨ ’ਚ ਗਾਹਕਾਂ ਨੂੰ 399 ਰੁਪਏ ਕੀਮਤ ਵਾਲਾ ਡਿਜ਼ਨੀ+ ਹਾਟਸਟਾਰ VIP ਦਾ ਸਬਸਕ੍ਰਿਪਸ਼ਨ ਬਿਲਕੁਲ ਮੁਫ਼ਤ ਮਿਲਦਾ ਹੈ। ਉਥੇ ਹੀ ਦੂਜੇ ਨੈੱਟਵਰਕ ’ਤੇ ਕਾਲ ਕਰਨ ਲਈ ਪਲਾਨ ’ਚ 1,000 ਨਾਨ-ਜਿਓ ਮਿੰਟ ਮਿਲਦੇ ਹਨ। ਪਲਾਨ ’ਚ ਜਿਓ ਐਪਸ ਦਾ ਕੰਪਲੀਮੈਂਟਰੀ ਸਬਸਕ੍ਰਿਪਸ਼ਨ ਵੀ ਮਿਲਦਾ ਹੈ। 

999 ਰੁਪਏ ਵਾਲਾ ਪਲਾਨ
ਜਿਓ ਦੇ 999 ਰੁਪਏਵਾਲੇ ਪਲਾਨ ਦੀ ਮਿਆਦ 84 ਦਿਨਾਂ ਦੀ ਹੈ। ਪਲਾਨ ’ਚ ਰੋਜ਼ਾਨਾ 3 ਜੀ.ਬੀ. ਡਾਟਾ ਮਿਲਦਾ ਹੈ। ਯਾਨੀ ਇਸ ਪਲਾਨ ’ਚ ਕੁਲ 252 ਜੀ.ਬੀ. ਡਾਟਾ ਮਿਲੇਗਾ। ਪਲਾਨ ’ਚ ਜਿਓ ਤੋਂ ਜਿਓ ਅਨਲਿਮਟਿਡ ਕਾਲਿੰਗ ਦਾ ਫਾਇਦਾ ਮਿਲਦਾ ਹੈ। ਉਥੇ ਹੀ ਦੇਸ਼ ਭਰ ’ਚ ਕਿਸੇ ਦੂਜੇ ਨੈੱਟਵਰਕ ’ਤੇ ਕਾਲ ਕਰਨ ਲਈ ਪਲਾਨ ’ਚ 3,000 ਮਿੰਟ ਮਿਲਦੇ ਹਨ। ਪਲਾਨ ’ਚ ਰੋਜ਼ਾਨਾ 100 ਐੱਸ.ਐੱਮ.ਐੱਸ. ਦੀ ਸੁਵਿਧਾ ਵੀ ਹੈ. ਨਾਲ ਹੀ ਜਿਓ ਐਪਸ ਦਾ ਕੰਪਲੀਮੈਂਟਰੀ ਸਬਸਕ੍ਰਿਪਸ਼ਨ ਵੀ ਮਿਲਦਾ ਹੈ। 


Rakesh

Content Editor

Related News