ਜਲੰਧਰ ਦੇ 3 ਮਸ਼ਹੂਰ ਹੋਟਲਾਂ ''ਤੇ ਪੈ ਗਈ RAID! ਜਾਣੋ ਪੂਰੀ ਅਪਡੇਟ

Tuesday, Oct 06, 2026 - 02:44 PM (IST)

ਜਲੰਧਰ ਦੇ 3 ਮਸ਼ਹੂਰ ਹੋਟਲਾਂ ''ਤੇ ਪੈ ਗਈ RAID! ਜਾਣੋ ਪੂਰੀ ਅਪਡੇਟ

ਜਲੰਧਰ (ਸੁਨੀਲ ਮਹਾਜਨ): ਨਾਜਾਇਜ਼ ਸ਼ਰਾਬ ਨੂੰ ਲੈ ਕੇ ਐਕਸਾਈਜ਼ ਵਿਭਾਗ ਦੀ ਟੀਮ ਨੇ ਵੱਖ-ਵੱਖ ਥਾਵਾਂ 'ਤੇ ਦਬਿਸ਼ ਦਿੱਤੀ। ਦਰਅਸਲ, ਵੈਸਟ ਦੀ ਅਸਿਸਟੈਂਟ ਕਮਿਸ਼ਨਰ ਡਾ. ਹਰਸਿਮਰਤ ਕੌਰ ਗਰੇਵਾਲ ਦੀ ਅਗਵਾਈ ਹੇਠ ਐਕਸਾਈਜ਼ ਟੀਮ ਨੇ ਇੰਸਪੈਕਟਰ ਮੰਜੀਤ ਸਿੰਘ, ਸੁਮੰਤ ਮਾਹੀ ਤੇ ਇੰਦਰਬੀਰ ਸਿੰਘ ਨੇ ਬਾਰ ਤੇ ਹੋਟਲਾਂ ਵਿਚ ਦਬਿਸ਼ ਦੇ ਕੇ ਨਾਜਾਇਜ਼ ਸ਼ਰਾਬ ਬਾਰੇ ਜਾਂਚ ਕੀਤੀ। 

ਇਸ ਦੌਰਾਨ ਵਡਾਲਾ ਰੋਡ ਸਥਿਤ Razzmatazz AS Farms ਵਿਚ ਜਾਂਚ ਦੌਰਾਨ ਸਟਾਕ ਰਜਿਸਟਰ ਅਧੂਰਾ ਪਾਇਆ ਗਿਆ। ਅਸਿਸਟੈਂਟ ਕਮਿਸ਼ਨਰ ਡਾ. ਹਰਸਿਮਰਤ ਕੌਰ ਗਰੇਵਾਲ ਨੇ ਦੱਸਿਆ ਕਿ ਜਾਂਚ ਦੌਰਾਨ ਬਿਨਾਂ ਹੋਲੋਗ੍ਰਾਮ ਵਾਲੀ ਸ਼ਰਾਬ ਦੀਆਂ ਬੋਤਲਾਂ ਮਿਲੀਆਂ। ਇਸ ਤੋਂ ਇਲਾਵਾ, ਖਾਲੀ ਸ਼ਰਾਬ ਦੀਆਂ ਬੋਤਲਾਂਦੇ ਢੱਕਣ ਟੁੱਟੇ ਹੋਏ ਮਿਲੇ, ਜਿਸ ਮਗਰੋਂ ਹੋਟਲ ਦੇ ਮੁਲਾਜ਼ਮ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਇਸ ਤੋਂ ਇਲਾਵਾ Grewal Hospitality Mocha ਵਿਚ ਸਟਾਕ ਦੇ ਰਜਿਸਟਰ ਦੀ ਜਾਂਚ ਕੀਤੀ ਗਈ, ਜਿੱਥੇ ਚੈਕਿੰਗ ਦੌਰਾਨ ਬਿਨਾਂ ਹੋਲੋਗ੍ਰਾਮ ਵਾਲੀ ਸ਼ਰਾਬ ਦੀਆਂ ਬੋਤਲਾਂ ਮਿਲੀਆਂ। ਇੱਥੇ ਵੀ ਖਾਲੀ ਸ਼ਰਾਬ ਦੀਆਂ ਬੋਤਲਾਂ ਦੇ ਢੱਕਣ ਤੋੜੇ ਗਏ। ਅਜਿਹੇਵਿਚ ਹੋਟਲ ਦੇ ਮੁਲਾਜ਼ਮਾਂ ਦੇ ਬਿਆਨ ਦਰਜ ਕਰ ਲਏ ਗਏ ਹਨ। ਉੱਥੇ ਹੀ Mariton Hotelerie ਵਿਚ ਐਕਸਾਈਜ਼ ਵਿਭਾਗ ਦੀ ਟੀਮ ਨੇ ਦਬਿਸ਼ ਦਿੱਤੀ, ਜਿੱਥੇ ਸਟਾਕ ਰਜਿਸਟਰ ਅਧੂਰਾ ਪਾਇਆ ਗਿਆ। ਹੋਟਲ ਵਿਚ ਮੌਜੂਦ ਸਟਾਕ ਵਿਚ ਦੂਜੇ ਗਰੁੱਪ ਦੀ ਸ਼ਰਾਬ ਮਿਲੀ। ਅਜਿਹੇ ਵਿਚ ਤਿੰਨਾਂ ਹੋਟਲਾਂ ਦੇ ਮੁਲਾਜ਼ਮਾਂ ਦੇ ਬਿਆਨ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 


author

Anmol Tagra

Content Editor

Related News