ਰਿਲਾਇੰਸ ਦੇ ਨਵੇਂ ਜੀਓਫਾਈ 4ਜੀ ''ਚ ਹੈ ਓਲੇਡ ਡਿਸਪਲੇ
Friday, Sep 16, 2016 - 01:12 PM (IST)

ਜਲੰਧਰ- ਰਿਲਾਇੰਸ ਜੀਓ ਨੇ ਆਪਣੇ ਡਿਜੀਟਲ ਸਟੋਰ ''ਚ ਨਵੇਂ ਜੀਓਫਆਈ 4ਜੀ ਵਾਇਰਲੈੱਸ ਹਾਟਸਪਾਟ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ ਜਿਸ ਦੀ ਕੀਮਤ 1,999 ਰੁਪਏ ਹੈ। ਇਸ ਦੇ ਨਾਲ ਹੀ ਕੰਪਨੀ ਨੇ ਪਿਛਲੀ ਜਨਰੇਸ਼ਨ ਦੇ ਜੀਓਫਾਈ ਡਿਵਾਈਸ ਦੀ ਕੀਮਤ ''ਚ ਵੀ 900 ਰੁਪਏ ਦੀ ਕਟੌਤੀ ਕਰ ਦਿੱਤੀ ਹੈ ਜਿਸ ਤੋਂ ਬਾਅਦ ਇਸ ਦੀ ਕੀਮਤ ਹੁਣ 2,899 ਰੁਪਏ ਤੋਂ ਘੱਟ ਕੇ 1,999 ਰੁਪਏ ਰਹਿ ਗਈ ਹੈ।
ਫੋਨਅਰੀਨਾ ਦੀ ਇਕ ਰਿਪੋਰਟ ਮੁਤਾਬਕ, ਰਿਲਾਇੰਸ ਜੀਓਫਾਈ ''ਚ ਦਿੱਤੇ ਗਏ ਓਲੇਡ ਡਿਸਪਲੇ ''ਚ ਬੈਟਰੀ ਲਾਈਫ, ਸਿਗਨਲ ਅਤੇ ਵਾਈ-ਫਾਈ ਦੇਖਿਆ ਜਾ ਸਕਦਾ ਹੈ। ਇਸ ਡਿਵਾਈਸ ''ਚ ਇਕ ਮਾਈਕ੍ਰੋ-ਯੂ.ਐੱਸ.ਬੀ. ਪੋਰਟ, ਪਾਵਰ ਬਟਨ ਅਤੇ ਡਬਲਯੂ.ਪੀ.ਐੱਸ. ਬਟਨ ਵੀ ਮੌਜੂਦ ਹੈ। ਇਸ ਨਵੇਂ ਜੀਓਫਾਈ 4ਜੀ ਵਾਇਰਲੈੱਸ ਡਿਵਾਈਸ ''ਚ 2600 ਐੱਮ.ਏ.ਐੱਚ. ਦੀ ਬੈਟਰੀ ਲੱਗੀ ਹੈ ਜੋ ਪਿਛਲੇ ਜੀਓਫਾਈ ''ਚ ਦਿੱਤੀ ਗਈ ਬੈਟਰੀ ਨਾਲੋਂ ਥੋੜ੍ਹੀ ਵੱਡੀ ਹੈ।
ਨਵੇਂ ਜੀਓਫਾਈ ਡਿਵਾਈਸ ''ਚ 5 ਘੰਟਿਆਂ ਤੱਕ ਦੇ ਇਸਤੇਮਾਲ ਅਤੇ 260 ਘੰਟਿਆਂ ਤੱਕ ਦੇ ਸਟੈਂਡਬਾਈ ਟਾਈਮ ਦੇਣ ਦਾ ਵਾਅਦਾ ਕੀਤਾ ਗਿਆ ਹੈ। ਹਾਲਾਂਕਿ, ਇਹ ਨੈੱਟਵਰਕ ਕੰਡੀਸ਼ਨ ਦੇ ਹਿਸਾਬ ਨਾਲ ਵੱਖ-ਵੱਖ ਹੋ ਸਕਦਾ ਹੈ। ਇਸ ਡਿਵਾਈਸ ਨਾਲ 10 ਡਿਵਾਈਸਿਸ ''ਚ ਵਾਈ-ਫਾਈ ਦੀ ਮਦਦ ਨਾਲ ਇੰਟਰਨੈੱਟ ਚਲਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਕ ਡਿਵਾਈਸ ''ਚ ਯੂ.ਐੱਸ.ਬੀ. ਕੁਨੈੱਕਟ ਕਰਕੇ ਵੀ ਇੰਟਰਨੈੱਟ ਚਲਾਇਆ ਜਾ ਸਕਦਾ ਹੈ।