OnePlus 6T ਖਰੀਦਣ ਤੇ ਜਿਓ ਯੂਜ਼ਰਸ ਨੂੰ ਮਿਲੇਗਾ 5400 ਰੁਪਏ ਦਾ ਇੰਸਟੈਂਟ ਕੈਸ਼ਬੈਕ
Tuesday, Oct 30, 2018 - 04:29 PM (IST)

ਗੈਜੇਟ ਡੈਸਕ- ਵਨਪਲੱਸ ਤੇ ਰਿਲਾਇੰਸ ਜਿਓ ਨੇ ਇੱਕ ਨਵਾਂ ਆਫਰ ਅਨਲਾਕ ਦ ਸਪੀਡ ਨਾਂ ਨਾਲ ਪੇਸ਼ ਕੀਤਾ ਹੈ। ਇਸ ਆਫਰ ਦੇ ਤਹਿਤ ਵਨਪਲੱਸ ਗਾਹਕਾਂ ਨੂੰ ਜਿਓ ਨਾਲ ਨਵੇਂ ਵਨਪਲੱਸ 6ਟੀ ਸਮਾਰਟਫੋਨ ਦੀ ਖਰੀਦਦਾਰੀ 'ਤੇ 5400 ਰੁਪਏ ਦਾ ਇੰਸਟੈਂਟ ਕੈਸ਼ਬੈਕ ਮਿਲੇਗਾ। ਦੱਸ ਦੇਈਏ ਕਿ ਨਵਾਂ ਵਨਪਲੱਸ 6T ਅੱਜ ਨਵੀਂ ਦਿੱਲੀ 'ਚ KDJW ਸਟੇਡੀਅਮ ਦੇ ਇੰਦਰਾ ਗਾਂਧੀ ਸਪੋਰਟਸ ਕੰਪਲੈਕਸ 'ਚ ਰਾਤ 8.30 ਵਜੇ ਲਾਂਚ ਹੋਵੇਗਾ। ਉਥੇ ਹੀ ਇਸ ਦੀ ਸੇਲ 2 ਨਵੰਬਰ ਤੋਂ ਸਾਰੇ ਆਨਲਾਈਨ ਤੇ ਆਫਲਾਈਨ ਰਾਹੀਂ ਸ਼ੁਰੂ ਹੋ ਜਾਵੇਗੀ। ਆਫਰ
ਜਿਓ ਦਾ ਇਹ 5400 ਰੁਪਏ ਦਾ ਨਵਾਂ ਇੰਸਟੈਂਟ ਕੈਸ਼ਬੈਕ ਦੋਵਾਂ ਹੀ ਆਪਸ਼ਨ ਰਾਹੀਂ ਵੈਲੀਡ ਹੈ ਤੇ ਜਿਓ ਦੇ ਨਵੇਂ ਤੇ ਵਰਤਮਾਨ ਦੋਵਾਂ ਹੀ ਯੂਜ਼ਰਸ ਇਸ ਦਾ ਫਾਇਦਾ ਲੈ ਸਕਦੇ ਹਨ ਜਿਸਦੇ ਲਈ ਸਭ ਤੋਂ ਪਹਿਲਾ ਪ੍ਰੀਪੇਡ ਰੀਚਾਰਜ 299 ਰੁਪਏ ਦਾ ਕਰਾਉਣਾ ਜਰੂਰੀ ਹੈ। ਉਥੇ ਹੀ ਇਸ ਆਫਰ ਦੇ ਤਹਿਤ ਕੈਸ਼ਬੈਕ ਯੂਜ਼ਰਸ ਨੂੰ ਉਨ੍ਹਾਂ ਦੀ ਮਾਇ-ਜਿਓ ਐਪ 'ਚ 150 ਰੁਪਏ ਦੇ 36 ਵਾਉਚਰਸ ਦੇ ਰੁਪਏ 'ਚ ਮਿਲੇਗਾ। ਕਸਟਮਰਸ ਇਸ ਵਾਊਚਰਸ ਨੂੰ 299 ਰੁਪਏ ਦੇ ਰਿਚਾਰਜਸ ਲਈ ਇਸਤੇਮਾਲ ਕਰ ਸਕਦੇ ਹਨ ਜਿਸ ਦੇ ਨਾਲ ਇਹ ਪਲਾਨ ਉਨ੍ਹਾਂ ਨੂੰ ਸਿਰਫ 149 ਰੁਪਏ ਦਾ ਹੀ ਪਵੇਗਾ। ਇਸ ਪਲਾਨ 'ਚ ਯੂਜ਼ਰਸ ਨੂੰ 3GB 4G ਡਾਟਾ ਰੋਜ਼ਾਨਾ 28 ਦਿਨਾਂ ਦੀ ਵੈਲੀਡਿਟੀ ਦੇ ਨਾਲ ਮਿਲਦਾ ਹੈ। ਜਿਸ 'ਚ ਨਾਲ ਹੀ ਅਨਲਿਮਟਿਡ ਵੁਆਇਸ ਕਾਲਸ, SMS ਤੇ ਜਿਓ ਦੇ ਸਾਰੀਆਂ ਪ੍ਰੀਮੀਅਮ ਐਪਸ 'ਤੇ ਮੁਫਤ ਐਕਸੇਸ ਦੀ ਵੀ ਸਹੂਲਤ ਮਿਲਦੀ ਹੈ। ਇਸ ਆਫਰ ਦੇ ਤਹਿਤ ਯੂਜ਼ਰਸ ਨੂੰ 36 ਵਾਊਚਰਸ ਦੇ ਹਿਸਾਬ ਨਾਲ ਕੁਲ 3GB 4G ਡਾਟਾ ਮਿਲਦਾ ਹੈ।
ਇਸ ਫੋਨ 'ਚ 19.5:9 ਅਸਪੈਕਟ ਰੇਸ਼ਿਓ 6.41-ਇੰਚ ਦੀ ਫੁੱਲ ਐੱਚ. ਡੀ+ ਬੇਜ਼ਲ ਲੈੱਸ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ ਜੋ 1080x2280 ਪਿਕਸਲ ਰੈਜੋਲਿਊਸ਼ਨ ਸਪੋਰਟ ਕਰਦੀ ਹੈ। ਵਨਪਲੱਸ 6ਟੀ ਦਾ ਸਕਰੀਨ-ਟੂ-ਬਾਡੀ ਰੇਸ਼ੀਓ 85.7 ਫੀਸਦੀ ਹੈ। ਕੰਪਨੀ ਨੇ ਡਿਸਪਲੇਅ ਨੂੰ ਪ੍ਰੋਟੈਕਟ ਕਰਨ ਲਈ ਇਸ ਨੂੰ ਕੋਰਨਿੰਗ ਗੋਰਿੱਲਾ ਗਲਾਸ 6ਟੀ ਨੂੰ ਪ੍ਰੋਟੈਕਟ ਕੀਤਾ ਹੈ ਜੋ ਬੇਹੱਦ ਹੀ ਮਜਬੂਤ ਹੈ। OnePlus 6T Qualcomm ਸਨੈਪਡ੍ਰੈਗਨ 845 ਚਿਪਸੈੱਟ 'ਤੇ ਰਨ ਕਰਦਾ ਹੈ। OnePlus 6T ਦੇ ਆਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ ਇਹ Google ਦੇ ਲੇਟੈਸਟ ਆਪਰੇਟਿੰਗ ਸਿਸਟਮ Android 9 Pie 'ਤੇ ਰਨ ਕਰਦਾ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਡਿਊਲ ਰੀਅਰ ਕੈਮਰਾ ਦਿੱਤਾ ਗਿਆ ਹੈ। ਇਸ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ 'ਚ ਕਿ 16 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ f/1.7 ਅਪਰਚਰ ਦੇ ਨਾਲ ਹੈ ਤੇ ਸਕੈਂਡਰੀ ਸੈਂਸਰ 20 ਮੈਗਾਪਿਕਸਲ ਦਾ ਹੈ ਜੋ ਕਿ f/1.7 ਅਪਰਚਰ ਦੇ ਨਾਲ ਹੈ।ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਹ Sony IMX371 ਸੈਂਸਰ ਹੈ ਜੋ ਐੱਫ/2.0 ਅਪਰਚਰ ਹੈ, ਖਾਸ ਗੱਲ ਇਹ ਹੈ ਕਿ ਇਸ ਦੇ ਰੀਅਰ ਨਾਲ ਤੁਸੀਂ 4ਕੇ ਵੀਡੀਓ ਸ਼ੂਟ ਕਰ ਸਕੋਗੇ।
ਇਸ 'ਚ ਡੈਸ਼ ਚਾਰਜ ਟੈਕਨਾਲੋਜੀ ਤੇ ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,700 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਰੱਖੀ ਗਈ ਹੈ। ਇਸ 'ਚ 3.5 ਐੱਮ.ਐੱਮ. ਆਡੀਓ ਜੈਕ ਨੂੰ ਹਟਾ ਦਿੱਤਾ ਗਿਆ ਹੈ ਅਤੇ ਉਸ ਦੀ ਜਗ੍ਹਾ USB Type-C ਟੂ 3.5 ਐੱਮ.ਐੱਮ.port ਦਿੱਤਾ ਗਿਆ ਹੈ।