ਜੀਓ ਨੇ ਪੇਸ਼ ਕੀਤੇ ਦੋ ਨਵੇਂ ਪ੍ਰੀਪੇਡ ਪਲਾਨ, ਅਨਲਿਮਟਿਡ ਕਾਲਿੰਗ ਨਾਲ ਰੋਜ਼ ਮਿਲੇਗਾ 2.5GB ਡਾਟਾ

Saturday, Jan 21, 2023 - 02:58 PM (IST)

ਜੀਓ ਨੇ ਪੇਸ਼ ਕੀਤੇ ਦੋ ਨਵੇਂ ਪ੍ਰੀਪੇਡ ਪਲਾਨ, ਅਨਲਿਮਟਿਡ ਕਾਲਿੰਗ ਨਾਲ ਰੋਜ਼ ਮਿਲੇਗਾ 2.5GB ਡਾਟਾ

ਗੈਜੇਟ ਡੈਸਕ– ਦੇਸ਼ ਦੀ ਪ੍ਰਮੁੱਖ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੇ ਆਪਣੇ ਪ੍ਰੀਪੇਡ ਗਾਹਕਾਂ ਲਈ 349 ਰੁਪਏ ਅਤੇ 899 ਰੁਪਏ ਕੀਮਤ ਵਾਲੇ ਦੋ ਨਵੇਂ ਰੀਚਾਰਜ ਪਲਾਨ ਲਾਂਚ ਕੀਤੇ ਹਨ। ਇਨ੍ਹਾਂ ਪ੍ਰੀਪੇਡ ਪਲਾਨਜ਼ ਦੇ ਨਾਲ ਗਾਹਕਾਂ ਨੂੰ ਜ਼ਿਆਦਾ ਡਾਟਾ ਅਤੇ ਅਨਲਿਮਟਿਡ ਕਾਲਿੰਗ ਵਰਗੀਆਂ ਸੁਵਿਧਾਵਾਂ ਮਿਲਣ ਵਾਲੀਆਂ ਹਨ। ਕੰਪਨੀ ਨੇ ਦੋਵਾਂ ਪਲਾਨਜ਼ ਨੂੰ ਆਪਣੇ ਮਾਈ ਜੀਓ ਐਪ, ਅਧਿਕਾਰਤ ਵੈੱਬਸਾਈਟ ਅਤੇ ਦੂਜੇ ਰੀਚਾਰਜ ਪਲੇਟਫਾਰਮ ’ਤੇ ਲਿਸਟ ਕਰ ਦਿੱਤਾ ਹੈ। 

ਰਿਲਾਇੰਸ ਜੀਓ ਦੇ ਇਨ੍ਹਾਂ ਪਲਾਨਜ਼ ਦੇ ਨਾਲ 2.5 ਜੀ.ਬੀ. ਡੇਲੀ ਡਾਟਾ ਦਾ ਫਾਇਦਾ ਮਿਲਦਾ ਹੈ। ਪਲਾਨਜ਼ ’ਚ ਅਨਲਿਮਟਿਡ ਕਾਲਿੰਗ, ਐੱਸ.ਐੱਮ.ਐੱਸ. ਅਤੇ JioCinema, JioTV, JioCloud ਅਤੇ JioSecurity ਸਣੇ Jio ਐਪਸ ਫ੍ਰੀ ਐਕਸੈੱਸ ਮਿਲਦਾ ਹੈ। 349 ਰੁਪਏ ਵਾਲਾ ਪਲਾਨ 30 ਦਿਨਾਂ ਦੀ ਮਿਆਦ ਦੇ ਨਾਲ ਆਉਂਦਾ ਹੈ ਜਦਕਿ 899 ਰੁਪਏ ਦਾ ਪਲਾਨ ਤਿੰਨ ਮਹੀਨਿਆਂ ਦੀ ਮਿਆਦ ਨਾਲ ਆਉਂਦਾ ਹੈ।

ਰਿਲਾਇੰਸ ਜੀਓ ਦਾ 349 ਰੁਪਏ ਵਾਲਾ ਪਲਾਨ

ਰਿਲਾਇੰਸ ਜੀਓ ਦੁਆਰਾ ਆਪਣੀ ਅਧਿਕਾਰਤ ਵੈੱਬਸਾਈਟ ’ਤੇਸ਼ੇਅਰ ਕੀਤੀ ਗਈ ਜਾਣਕਾਰੀ ਮੁਤਾਬਕ, 349 ਰੁਪਏ ਵਾਲੇ ਪ੍ਰੀਪੇਡ ਪਲਾਨ ’ਚ 2.5 ਜੀ.ਬੀ. ਡੇਲੀ ਡਾਟਾ, ਅਨਲਿਮਟਿਡ ਕਾਲਿੰਗ ਅਤੇ 30 ਦਿਨਾਂ ਲਈ ਰੋਜ਼ਾਨਾ 100 ਐੱਸ.ਐੱਮ.ਐੱਸ. ਦੀ ਸੁਵਿਧਾ ਮਿਲਦੀ ਹੈ। ਗਾਹਕਾਂ ਨੂੰ JioCinema, JioTV, JioCloud ਅਤੇ JioSecurity ਦਾ ਫ੍ਰੀ ਐਕਸੈੱਸ ਵੀ ਮਿਲੇਗਾ। ਨਾਲ ਹੀ ਯੋਗ ਸਬਸਕ੍ਰਾਈਬਰਾਂ ਨੂੰ ਅਨਲਿਮਟਿਡ 5ਜੀ ਕਵਰੇਜ ਵੀ ਮਿਲੇਗਾ। 

ਜੀਓ ਦਾ 899 ਰੁਪਏ ਵਾਲਾ ਪਲਾਨ

ਰਿਲਾਇੰਸ ਜੀਓ ਦੇ ਇਸ ਪਲਾਨ ਦੇ ਨਾਲ ਤਿੰਨ ਮਹੀਨਿਆਂ (90 ਦਿਨ) ਦੀ ਮਿਆਦ ਮਿਲਦੀ ਹੈ। ਇਸ ਪਲਾਨ ਦੇ ਨਾਲ ਵੀ 2.5 ਜੀ.ਬੀ. ਡੇਲੀ ਡਾਟਾ ਮਿਲਦਾ ਹੈ। 899 ਰੁਪਏ ਵਾਲੇ ਪਲਾਨ ’ਚ ਅਨਲਿਮਟਿਡ ਕਾਲਿੰਗ ਅਤੇ 90 ਦਿਨਾਂ ਲਈ ਰੋਜ਼ਾਨਾ 100 ਐੱਸ.ਐੱਮ.ਐੱਸ. ਦੀ ਸੁਵਿਧਾ ਮਿਲਦੀ ਹੈ। ਪਲਾਨ ਦੇ ਨਾਲ ਜੀਓ ਐਪਸ ਜਿਵੇਂ JioCinema, JioTV, JioCloud और JioSecurity ਦਾ ਐਕਸੈੱਸ ਵੀ ਫ੍ਰੀ ਮਿਲਦਾ ਹੈ। ਇਸ ਪਲਾਨ ਦੇ ਨਾਲ ਵੀ ਕੰਪਨੀ ਯੋਗ ਗਾਹਕਾਂ ਨੂੰ ਹਾਈ-ਸਪੀਡ ਇੰਟਰਨੈੱਟ ਸਰਵਿਸ 5ਜੀ ਦਾ ਐਕਸੈੱਸ ਵੀ ਦੇ ਰਹੀ ਹੈ।


author

Rakesh

Content Editor

Related News