ਰਿਲਾਇੰਸ ''ਜਿਓ'' ਦੇ ਸਾਹਮਣੇ ਹੋਣਗੀਆਂ ਇਹ ਚੁਨੌਤੀਆਂ

Friday, Sep 02, 2016 - 03:26 PM (IST)

ਰਿਲਾਇੰਸ ''ਜਿਓ'' ਦੇ ਸਾਹਮਣੇ ਹੋਣਗੀਆਂ ਇਹ ਚੁਨੌਤੀਆਂ

ਜਲੰਧਰ - ਰਿਲਾਇੰਸ ਜਿਓ ਆਪਣੇ ਗਾਹਕਾਂ ਨੂੰ ਦੁਨੀਆ ਦਾ ਸਭ ਤੋਂ ਸਸਤਾ ਇੰਟਰਨੈੱਟ ਪਲੇਨ ਉਪਲੱਬਧ ਕਰਾਏਗੀ। ਜਿਓ ਨੂੰ ਲੈ ਕੇ ਜਾਣਕਾਰ ਮਾਨ ਰਹੇ ਹਨ ਕਿ ਇਸਦੀ ਐਂਟਰੀ ਤੋਂ ਬਾਅਦ ਟੈਲੀਕਾਮ ਇੰਡਸਟਰੀ ਦਾ ਚਿਹਰਾ ਬਦਲ ਜਾਵੇਗਾ। ਅਜਿਹੇ ''ਚ ਇਹ ਜਾਨਣਾ ਬੇਹੱਦ ਜਰੂਰੀ ਹੈ ਕਿ ਰਿਲਾਇੰਸ ਜਿਓ ਦੇ ਸਾਹਮਣੇ ਚੁਨੌਤੀਆਂ ਕੀ-ਕੀ ਹੋਣਗੀਆਂ ਆ ਸਕਦੀਆਂ ਹਨ - 

 
''ਜਿਓ'' ਦੇ ਸਾਹਮਣੇ ਆਉਣ ਵਾਲੀਆਂ ਇਹ ਚੁਨੌਤੀਆਂ -
 
1. ਰਿਲਾਇੰਸ ''ਜਿਓ'' ਦੇ ਸਾਹਮਣੇ ਪਹਿਲੀ ਚੁਣੋਤੀ ਆਪਣੇ ਗਾਹਕਾਂ ਨੂੰ ਬਿਹਤਰ ਸਰਵਿਸ ਦੇਣੀ ਹੋਵੋਗੀ ਅਤੇ ਨੈੱਟਵਰਕ ''ਤੇ ਟ੍ਰੈਫਿਕ ਵੱਧਣ ਤੋਂ ਬਾਅਦ ਵੀ ਸਰਵਿਸ ਦੀ ਕੁਵਾਲਿਟੀ ਨੂੰ ਬਿਹਤਰ ਰੱਖਣਾ ਇਕ ਅਹਿਮ ਗੱਲ ਰਹੇਗੀ ਕਿਓਂਕਿ ਲੋਕ ਘੱਟ ਕੀਮਤ ''ਤੇ ਵੀ ਬੇਕਾਰ ਕੁਆਲਿਟੀ ਦੇ ਨੈੱਟਵਰਕ ''ਤੇ ਸਵਿੱਚ ਨਹੀਂ ਕਰਣਗੇ।
 
2. ਜਦੋਂ ਕੋਈ ਯੂਜ਼ਰ ਇਕ ਨੈੱਟਵਰਕ ਤੋਂ ਦੂੱਜੇ ਨੈੱਟਵਰਕ ''ਤੇ ਕੁਨੈੱਕਟ ਕਰਦਾ ਹੈ ਤਾਂ ਦੂੱਜੇ ਨੈੱਟਵਰਕ ''ਤੇ ਇੰਟਰਕੁਨੈੱਕਟ ਪੋਰਟ ਦੀ ਲੋੜ ਹੁੰਦੀ ਹੈ। ਅਜਿਹੇ ''ਚ ਗਾਹਕਾਂ ਨੂੰ ਇਹ ਮੇਸੈਜ਼ ਦਿੱਤਾ ਜਾ ਰਿਹਾ ਹੈ ਕਿ ਜਿਓ ਦੀ ਵੌਇਸ ਕੁਆਲਿਟੀ ਚੰਗੀ ਨਹੀਂ ਹੈ ਜਦੋਂ ਕਿ ਅਜਿਹਾ ਦੂੱਜੇ ਆਪਰੇਟਰਸ ਦੀ ਵਜ੍ਹਾ ਨਾਲ ਹੋ ਰਿਹਾ ਹੈ। ਜੋ ਜਾਣ ਬੂੱਝ ਕੇ ਅਜਿਹਾ ਕਰ ਰਹੇ ਹਨ।
 
3. ਤੁਹਾਨੂੰ ਦੱਸ ਦਈਏ ਕਿ ਦੂੱਜੇ ਆਪਰੇਟਰਸ ਵੀ ਜਿਓ ਦੇ ਨਾਲ ਆਪਣੇ ਟੈਰਿਫ ਪਲਾਂਸ ਦੀਆਂ ਕੀਮਤਾਂ ''ਚ ਕਟੌਤੀ ਕਰ ਰਹੇ ਹਨ। ਏਅਰਟੈੱਲ ਨੇ ਹਾਲ ''ਚ ਦੀ ਕਟੌਤੀ ਦੇ ਬਾਅਦ ਆਪਣੇ ਪ੍ਰੀਪੇਡ ਗਾਹਕਾਂ ਨੂੰ 51 ਰੁਪਏ ਪ੍ਰਤੀ ਜੀ. ਬੀ ਦਾ ਆਫਰ ਦੇ ਦਿੱਤਾ ਹੈ, ਪਰ ਇਸ ਦੇ ਲਈ ਉਨ੍ਹਾਂ ਨੂੰ ਇਕ ਵਾਰ ''ਚ ਹੀ 1498 ਰੁਪਏ ਦਾ ਪਲਾਨ ਲੈਣਾ ਹੋਵੇਗਾ। ਅਜਿਹੇ ਦੂੱਜਆਂ ਕੰਪਨੀਆਂ ਦੇ ਆਫਰਾਂ ਦੇ ਚੱਲਦੇ ਜਿਓ ਨੂੰ ਫ੍ਰੀ ਅਤੇ ਬਿਹਤਰ ਵੌਇਸ ਕਾਲ ਸਰਵਿਸ ਦੇਣੀ ਹੋਵੇਗੀ।
 
4. ਰਿਲਾਇੰਸ ਜਿਓ ਦੇ ਸਾਹਮਣੇ ਵੱਡੀ ਮਾਤਰਾ ''ਚ ਪੂਰੇ ਦੇਸ਼ ''ਚ ਸਿਮ ਉਪਲੱਬਧ ਕਰਵਾਉਣਾ ਵੀ ਇਕ ਵੱਡੇ ਪਹਾੜ ਵਰਗੀ ਚੁਣੋਤੀ ਹੈ। 5 ਸਿਤੰਬਰ ਤੋਂ ਪੂਰੇ ਦੇਸ਼ ''ਚ ਜਿਓ ਦੀ ਸਰਵਿਸ ਸ਼ੁਰੂ ਹੋਣ ਦੇ ਬਾਅਦ ਵੱਡੀ ਗਿਣਤੀ ''ਚ ਭੀੜ ਕੁਨੈਕਸ਼ਨ ਲੈਣ ਲਈ ਵਧੇਗੀ। ਇਸ ਮੰਗ ਨੂੰ ਸਮੇਂ ''ਤੇ ਪੂਰਾ ਕਰਨਾ ਵੀ ਕੰਪਨੀ ਦੇ ਸਾਹਮਣੇ ਇਕ ਚੁਣੋਤੀ ਬਣ ਕੇ ਸਾਹਮਣੇ ਆ ਰਹੀ ਹੈ।

Related News