ਜਨਵਰੀ ''ਚ Jio ਦੀ ਡਾਟਾ ਸਪੀਡ ਹੋਈ ਦੁਗਣੀ, ਏਅਰਟੈੱਲ ਤੇ ਆਈਡੀਆ ਨੂੰ ਪਛਾੜਿਆ : ਰਿਪੋਰਟ

Tuesday, Mar 07, 2017 - 02:28 PM (IST)

ਜਨਵਰੀ ''ਚ Jio ਦੀ ਡਾਟਾ ਸਪੀਡ ਹੋਈ ਦੁਗਣੀ, ਏਅਰਟੈੱਲ ਤੇ ਆਈਡੀਆ ਨੂੰ ਪਛਾੜਿਆ : ਰਿਪੋਰਟ
ਜਲੰਧਰ- ਰਿਲਾਇੰਸ ਜਿਓ ਦੇ ਨੈੱਟਵਰਕ ''ਤੇ ਔਸਤ ਰੁੱਝੇ ਹੋਏ ਸਮੇਂ ''ਚ ਡਾਊਨਲੋਡ ਸਪੀਡ ਜਨਵਰੀ ਮਹੀਨੇ ਦੇ ਅੰਤ ਤੱਕ ਦੁਗਣੀ ਤੋਂ ਵੀ ਜ਼ਿਆਦਾ ਹੋ ਕੇ 17.42 ਮੈਗਾਬਾਈਟ ਪ੍ਰਤੀ ਸੈਕਿੰਡ (ਐੱਮ.ਬੀ.ਪੀ.ਐੱਸ.) ਹੋ ਗਈ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਦੇ ਅੰਕੜਿਆਂ ''ਚ ਇਹ ਜਾਣਕਾਰੀ ਦਿੱਤੀ ਗਈ ਹੈ। ਟਰਾਈ ਵੱਲੋਂ ਪੇਸ਼ ਕੀਤੀ ਗਈ ਮਾਸਿਕ ਔਸਤ ਮੋਬਾਇਲ ਬ੍ਰਾਡਬੈਂਡ ਸਪੀਡ ''ਤੇ ਰਿਪੋਰਟ ''ਚ ਗਿਆ ਗਿਆ ਹੈ ਕਿ ਜਿਓ ਦੇ ਨੈੱਟਵਰਕ ਦੀ ਡਾਊਨਲੋਡ ਸਪੀਡ 17.42 ਮੈਗਾਬਾਈਟ ਹੋ ਗਈ ਹੈ, ਜੋ ਦਸੰਬਰ ਦੇ ਅੰਤ ਤੱਕ 8.34 ਮੈਗਾਬਾਈਟ ਸੀ। ਇਸ ਰਫਤਾਰ ''ਤੇ ਕਿਸੇ ਮੂਵੀ ਨੂੰ ਤਿੰਨ ਮਿੰਟ ਤੋਂ ਘੱਟ ਸਮੇਂ ''ਚ ਡਾਊਨਲੋਡ ਕੀਤਾ ਜਾ ਸਕਦਾ ਹੈ। 
ਆਈਡੀਆ 8.53mbps ਦੇ ਨਾਲ ਦੂਜੇ ਸਥਾਨ ''ਤੇ ਹੈ। ਦਸੰਬਰ ਦੇ ਅੰਤ ਤੱਕ ਉਸ ਦੀ ਡਾਊਨਲੋਡ ਸਪੀਡ 6.6mbps ਸੀ। ਏਅਰਟੈੱਲ ਨੈੱਟਵਰਕ ਦੀ ਡਾਊਨਲੋਡ ਸਪੀਡ 8.42mbps ਤੋਂ ਘੱਟ ਕੇ 8.15mbps ''ਤੇ ਆ ਗਈ ਹੈ। ਉਥੇ ਹੀ ਵੋਡਾਫੋਨ ਦੇ ਨੈੱਟਵਰਕ ''ਤੇ ਇਹ 6.8mbps ਤੋਂ 6.13mbps ਅਤੇ ਬੀ.ਐੱਸ.ਐੱਨ.ਐੱਲ. ''ਤੇ 3.16mbps ਤੋਂ 2.89mbps ਰਹਿ ਗਈ।

Related News