5ਜੀ ਦਾ ਹੱਲ ਕੱਢਣ ਲਈ ਰਿਲਾਇੰਸ ਨੇ ਭਾਰਤੀ ਸਟਾਰਟਅਪਸ ’ਤੇ ਰੱਖੀਆਂ ਨਜ਼ਰਾਂ

Saturday, Aug 29, 2020 - 01:46 PM (IST)

5ਜੀ ਦਾ ਹੱਲ ਕੱਢਣ ਲਈ ਰਿਲਾਇੰਸ ਨੇ ਭਾਰਤੀ ਸਟਾਰਟਅਪਸ ’ਤੇ ਰੱਖੀਆਂ ਨਜ਼ਰਾਂ

ਨਵੀਂ ਦਿੱਲੀ– ਭਾਰਤ ’ਚ 5ਜੀ ਦੇ ਹੱਲ ਦੀ ਯੋਜਨਾ ਦਾ ਐਲਾਨ ਕਰਨ ਤੋਂ ਇਕ ਮਹੀਨੇ ਬਾਅਦ ਬਾਜ਼ਾਰ ਪੂੰਜੀਕਰਣ ਵਲੋਂ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਬਣਨ ਵਾਲੀ ਰਿਲਾਇੰਸ ਇੰਡਸਟਰੀਜ਼ ਆਪਣੇ 5ਜੀ ਸੁਪਨੇ ਦੇ ਕਰੀਬ ਪਹੁੰਚਣ ’ਚ ਮਦਦ ਕਰਨ ਲਈ ਭਾਰਤੀ ਸਟਾਰਟਅਪਸ ’ਤੇ ਨਜ਼ਰਾਂ ਰੱਖੀ ਬੈਠੀ ਹੈ। ਉਹ ਉਨ੍ਹਾਂ ਨਾਲ ਗੱਲ ਕਰ ਰਹੀ ਹੈ।
ਇਕ ਰਿਪੋਰਟ ਮੁਤਾਬਤ ਤੇਲ ਤੋਂ ਇੰਟਰਨੈੱਟ ਸਮੂਹ ਦੇ ਇਨ-ਹਾਊਸ ਸਟਾਰਟਅਪ ਰਿਲਾਇੰਸ ਜੀਓ ਜੈੱਨਨੈਕਸਟ ਨੇ ਸਥਾਨਕ ਸਟਾਰਟਅਪਸ ਲਈ ਕਈ ਖਰੀਦ ਅਤੇ ਨਿਵੇਸ਼ ਪ੍ਰਸਤਾਵ ਬਣਾਏ ਹਨ ਜੋ 5ਜੀ ਤਕਨੀਕਾਂ ’ਤੇ ਕੰਮ ਕਰ ਰਹੇ ਹਨ। ਇਕ ਸੂਤਰ ਦੇ ਹਵਾਲੇ ਤੋਂ ਰਿਪੋਰਟ ’ਚ ਕਿਹਾ ਗਿਆ ਹੈ ਕਿ ਹਾਲ ਹੀ ’ਚ ਕੁਝ ਘਰੇਲੂ ਕੰਪਨੀਆਂ ਨੇ ਰਿਲਾਇੰਸ ਜੀਓ ਜੈੱਨਨੈਕਸਟ ਤੋਂ ਕਾਰੋਬਾਰਿਕ ਪ੍ਰਸਤਾਵ ਪ੍ਰਾਪਤ ਕੀਤੇ ਹਨ ਜੋ 5ਜੀ ਤਕਨੀਕ ਆਧਾਰਿਤ ਹੱਲ ਵਿਕਸਿਤ ਕਰਨ ਵਾਲੀਆਂ ਸਥਾਨਕ ਫਰਮਾਂ ਨੂੰ ਐਕਵਾਇਰ ਕਰਨਾ ਚਾਹੁੰਦੀ ਹੈ।

ਜੀਓ ਉਨ੍ਹਾਂ ਕੰਪਨੀਆਂ ’ਤੇ ਨਜ਼ਰਾਂ ਰੱਖੀ ਬੈਟੀ ਹੈ ਜੋ 5ਜੀ ਘਟਕਾਂ ਜਾਂ ਰੇਡੀਓ ਨੈੱਟਵਰਕ ਉਤਪਾਦਾਂ ਨੂੰ ਵਿਕਸਿਤ ਕਰਨ ਲਈ ਅੰਤਮ ਪੜ੍ਹਾਅ ’ਚ ਹਨ। ਰਿਲਾਇੰਸ ਜੀਓ ਜੈੱਨਨੈਕਸਟ ਨੇ ਜਿਨ੍ਹਾਂ ਘਰੇਲੂ ਕੰਪਨੀਆਂ ਨਾਲ ਗੱਲ ਕੀਤੀ ਹੈ, ਉਨ੍ਹਾਂ ’ਚ ਵਿਹਾਨ, ਨੈੱਟਵਰਕਸ, ਹਿਮਾਚਲ ਫਿਊਚਰੀਸਟਿਕ ਕਮਿਊਨੀਕੇਸ਼ਨਸ, ਤੇਜਸ ਨੈੱਟਵਰਕਸ, ਲੇਕਸ ਵਾਇਰਲੈੱਸ, ਸਿਗਨਲਚਿਪ, ਨਿਵੇਤੀ, ਮਾਇਮੋ ਵਾਇਰਲੈੱਸ ਅਤੇ ਨਿਰਾਲ ਨੈੱਟਵਰਕਸ ਵਰਗੀਆਂ ਕੰਪਨੀਆਂ ਨੂੰ ਬਾਏਆਊਟ ਜਾਂ ਨਿਵੇਸ਼ ਪ੍ਰਸਤਾਵ ਦਿੱਤਾ ਹੈ।


author

Rakesh

Content Editor

Related News