ਆ ਗਿਆ Relame Narzo 30 ਦਾ ਨਵਾਂ ਮਾਡਲ, ਜਾਣੋ ਕੀਮਤ ਤੇ ਆਫਰ

08/04/2021 4:49:52 PM

ਗੈਜੇਟ ਡੈਸਕ– Relame Narzo 30 ਸਮਾਰਟਫੋਨ ਨੂੰ ਪਹਿਲਾਂ ਹੀ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ ਪਰ ਹੁਣ ਰੀਅਲਮੀ ਨੇ ਨਾਰਜ਼ੋ 30 ਦੇ ਨਵੇਂ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਮਾਡਲ ਨੂੰ ਵਿਕਰੀ ਲਈ ਉਪਲੱਬਧ ਕਰਵਾ ਦਿੱਤਾ ਹੈ। Relame Narzo 30 ਸਮਾਰਟਫੋਨ ਦਾ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਮਾਡਲ 12,499 ਰੁਪਏ ’ਚ ਆਏਗਾ। ਉਥੇ ਹੀ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ 14,499 ਰੁਪਏ ਦਾ ਹੈ। ਉਥੇ ਹੀ 6 ਜੀ.ਬੀ.+64 ਜੀ.ਬੀ. ਸਟੋਰੇਜ ਮਾਡਲ 13,499 ਰੁਪਏ ’ਚ ਆਏਗਾ। Relame Narzo 30 ਸਮਾਰਟਫੋਨ ਦੇ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਮਾਡਲ ਨੂੰ ਈ-ਕਾਮਰਸ ਵੈੱਬਸਾਈਟ ਫਲਿਪਕਾਰਟ ਦੀ ਬਿਗ ਸੇਵਿੰਗ ਡੇਅ ਸੇਲ, ਰੀਅਲਮੀ ਡਾਟ ਕਾਮ ਅਤੇ ਮੇਨਲਾਈਨ ਚੈਨਲ ਤੋਂ ਖਰੀਦਿਆ ਜਾ ਸਕੇਗਾ। ਫੋਨ ਨੂੰ 5 ਅਗਸਤ 2021 ਤੋਂ ਖਰੀਦਿਆ ਜਾ ਸਕੇਗਾ। 

Relame Narzo 30 ਦੇ ਫੀਚਰਜ਼
Relame Narzo 30 ਸਮਾਰਟਫੋਨ ’ਚ ਮੀਡੀਆਟੈੱਕ ਹੀਲਿਓ ਜੀ95 ਗੇਮਿੰਗ ਪ੍ਰੋਸੈਸਰ ਦੀ ਸੁਪੋਰਟ ਦਿੱਤੀ ਗਈ ਹੈ। ਫੋਨ ਐਂਡਰਾਇਡ 11 ਬੇਸਜ ਆਪਰੇਟਿੰਗ ਸਿਸਟਮ ’ਤੇ ਕੰਮ ਕਰੇਗਾ। ਫੋਨ ’ਚ 6.5 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਇਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਫੋਨ ’ਚ 90Hz ਅਲਟਰਾ-ਸਮੂਥ ਡਿਸਪਲੇਅ ਦੀ ਸੁਪੋਰਟ ਦਿੱਤੀ ਗਈ ਹੈ। ਫੋਨ ’ਚ 5,000mAh ਦੀ ਬੈਟਰੀ ਹੈ। ਫੋਨ ਨੂੰ 30 ਵਾਟ ਡਾਰਟ ਫਾਸਟ ਚਾਰਜਰ ਦੀ ਸੁਪੋਰਟ ਦਿੱਤੀ ਗਈ ਹੈ। ਫੋਨ ਦੀ ਬੈਟਰੀ ਨੂੰ 65 ਮਿੰਟਾਂ ’ਚ 100 ਫੀਸਦੀ ਤਕ ਚਾਰਜ ਕੀਤਾ ਜਾ ਸਕੇਗਾ। ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ। ਫਰੰਟ ਕੈਮਰਾ 16 ਮੈਗਾਪਿਕਸਲ ਦਾ ਹੈ। 


Rakesh

Content Editor

Related News