ਭਾਰਤ ’ਚ ਲਾਂਚ ਹੋਏ ਰੈੱਡਮੀ ਟੀ.ਵੀ. ਦੇ ਦੋ ਨਵੇਂ ਮਾਡਲ, ਜਾਣੋ ਕੀਮਤ ਤੇ ਖੂਬੀਆਂ

Friday, Sep 24, 2021 - 12:27 PM (IST)

ਭਾਰਤ ’ਚ ਲਾਂਚ ਹੋਏ ਰੈੱਡਮੀ ਟੀ.ਵੀ. ਦੇ ਦੋ ਨਵੇਂ ਮਾਡਲ, ਜਾਣੋ ਕੀਮਤ ਤੇ ਖੂਬੀਆਂ

ਗੈਜੇਟ ਡੈਸਕ– ਰੈੱਡਮੀ ਇੰਡੀਆ ਨੇ ਆਪਣੀ ਰੈੱਡਮੀ ਸੀਰੀਜ਼ ਤਹਿਤ ਦੋ ਨਵੇਂ ਸਮਾਰਟ ਟੀ.ਵੀ. ਮਾਡਲ ਲਾਂਚ ਕੀਤੇ ਹਨ। ਇਨ੍ਹਾਂ ’ਚੋਂ ਇਕ ਟੀ.ਵੀ. 32 ਇੰਚ ਦਾ ਅਤੇ ਦੂਜਾ ਟੀ.ਵੀ. ਮਾਡਲ 43 ਇੰਚ ਦਾ ਦੱਸਿਆ ਗਿਆ ਹੈ। ਖੂਬੀਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਟੀ.ਵੀ. ਮਾਡਲਾਂ ’ਚ ਡੀ.ਟੀ.ਐੱਸ. ਵਰਚੁਅਲ ਐਕਸ, ਐਂਡਰਾਇਡ ਟੀ.ਵੀ. 11, ਡਿਊਲ ਬੈਂਡ ਵਾਈ-ਫਾਈ, ਆਟੋ ਲੋਅ ਲੇਟੈਸੀ ਮੋਡ, ਪੈਚਵਾਲ 4 ਅਤੇ ਆਡੀਓ ਵਰਗੇ ਆਧੁਨਿਕ ਫੀਚਰਜ਼ ਮਿਲਦੇ ਹਨ। 

ਰੈੱਡਮੀ ਟੀ.ਵੀ. ਦੀ ਕੀਮਤ
- ਰੈੱਡਮੀ ਦੇ 32 ਇੰਚ ਮਾਡਲ ਦੀ ਕੀਮਤ 15,999 ਰੁਪਏ ਹੈ। 
- ਉਥੇ ਹੀ 43 ਇੰਚ ਮਾਡਲ ਦੀ ਕੀਮਤ 25,999 ਰੁਪਏ ਰੱਖੀ ਗਈ ਹੈ। 
ਇਨ੍ਹਾਂ ਦੋਵਾਂ ਹੀ ਟੀ.ਵੀ. ਮਾਡਲਾਂ ਦੀ ਵਿਕਰੀ Mi.com, Mi ਹੋਮ, Mi ਸਟੂਡੀਓ, ਐਮਾਜ਼ਾਨ ਅਤੇ ਤਮਾਮ ਰਿਟੇਲ ਸਟੋਰਾਂ ਰਾਹੀਂ ਹੋਵੇਗੀ। ਇਨ੍ਹਾਂ ਨੂੰ ਸਭ ਤੋਂ ਪਹਿਲਾਂ ਐਮਾਜ਼ਾਨ ਗ੍ਰੇਡ ਇੰਡੀਅਨ ਫੈਸਟਿਵਲ ਸੇਲ ਦੌਰਾਨ ਉਪਲੱਬਧ ਕੀਤਾ ਜਾਵੇਗਾ। 

ਰੈੱਡਮੀ ਸਮਾਰਟ ਟੀ.ਵੀ. ਸੀਰੀਜ਼ ਦੇ ਫੀਚਰਜ਼
- ਇਨ੍ਹਾਂ ਦੋਵਾਂ ਟੀ.ਵੀ. ਮਾਡਲਾਂ ’ਚ ਐਂਡਰਾਇਡ 11 ਆਪਰੇਟਿੰਗ ਸਿਸਟਮ ਦਿੱਤਾ ਗਿਆਹੈ। 
- 32 ਇੰਚ ਵਾਲਾ ਮਾਡਲ ਐੱਚ.ਡੀ. ਰੈਡੀ ਹੈ ਜਦਕਿ 43 ਇੰਚ ਮਾਡਲ ’ਚ ਫੁਲ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ। 
- ਇਨ੍ਹਾਂ ’ਚ ਵਿਵਿਦ ਪਿਕਚਰ ਇੰਜਣ ਮਿਲਦਾ ਹੈ ਜੋ ਬੈਸਟ ਵਿਜ਼ੁਅਲ ਅਤੇ ਕਲਰਸ ਵਿਖਾਉਂਦਾ ਹੈ। 
- ਕਿਡਸ ਮੋਡ ਨਾਲ ਆਉਣ ਵਾਲੇ ਇਸ ਟੀ.ਵੀ. ’ਚ 20 ਵਾਟ ਦੇ ਸਪੀਕਰ ਦਿੱਤੇ ਗਏ ਹਨ। 
- ਇਨ੍ਹਾਂ ਟੀ.ਵੀ. ਮਾਡਲਾਂ ’ਚ ਇਨਬਿਲਟ ਕ੍ਰੋਮਕਾਸਟ ਅਤੇ ਗੂਗਲ ਐਸਿਸਟੈਂਟ ਦੀ ਸਪੋਰਟ ਮਿਲੇਗੀ। 
- ਦੋਵਾਂ ਟੀ.ਵੀ. ਮਾਡਲਾਂ ਦੇ ਰਿਮੋਟ ’ਚ ਗੂਗਲ ਅਸਿਸਟੈਂਟ ਲਈ ਅਲੱਗ ਤੋਂ ਬਟਨ ਦਿੱਤਾ ਗਿਆ ਹੈ। 
- ਕੁਨੈਕਟੀਵਿਟੀ ਲਈ ਦੋਵਾਂ ਟੀ.ਵੀ. ਮਾਡਲਾਂ ’ਚ ਡਿਊਲ ਬੈਂਡ ਵਾਈ-ਫਾਈ, ਬਲੂਟੁੱਥ ਵੀ5.0, ਮਿਰਾਕਾਸਟ ਐਪ, ਦੋ HDMI, ਦੋ USB 2.0, ਇਕ ਏ.ਵੀ., ਇਕ 3.5mm ਦਾ ਹੈੱਡਫੋਨ ਜੈੱਕ, ਇਕ ਈਥਰਨੈੱਟ ਅਤੇ ਇਕ ਐਂਟੀਨਾ ਪੋਰਟ ਮਿਲੇਗਾ। 


author

Rakesh

Content Editor

Related News