ਸ਼ਾਓਮੀ ਦੇ ਇਨ੍ਹਾਂ ਦੋ ਸਮਾਰਟਫੋਨਜ਼ ''ਤੇ ਮਿਲ ਰਿਹੈ ਲਿਮਟਿਡ ਪੀਰੀਅਡ ਡਿਸਕਾਊਂਟ
Tuesday, Mar 05, 2019 - 01:58 PM (IST)

ਗੈਜੇਟ ਡੈਸਕ- ਸ਼ਾਓਮੀ ਨੇ ਪਿਛਲੇ ਹਫਤੇ ਹੀ ਭਾਰਤ 'ਚ ਆਪਣੇ Redmi Note 7 ਤੇ Redmi Note 7 Pro ਸਮਾਰਟਫੋਨਜ਼ ਨੂੰ ਲਾਂਚ ਕੀਤਾ ਹੈ। ਕੁਝ ਮਹੀਨੇ ਪਹਿਲਾਂ ਹੀ ਕੰਪਨੀ ਨੇ ਭਾਰਤ 'ਚ ਆਪਣਾ Redmi Note 6 Pro ਸਮਾਰਟਫੋਨ ਲਾਂਚ ਕੀਤਾ ਸੀ। ਹੁਣ ਕੰਪਨੀ ਪੁਰਾਣੇ ਮਾਡਲਸ ਨੂੰ ਘੱਟ ਕੀਮਤਾਂ 'ਚ ਸੇਲ ਕਰ ਰਹੀ ਹੈ। Redmi Note 7 ਸੀਰੀਜ਼ ਦੇ ਲਾਂਚ ਤੋਂ ਬਾਅਦ ਸ਼ਾਓਮੀ ਨੇ Redmi Note 5 Pro ਤੇ Redmi Y2 ਦੀਆਂ ਕੀਮਤਾਂ 'ਤੇ ਕੁਝ ਸਮੇਂ ਲਈ ਕਟੌਤੀ ਕੀਤੀ ਹੈ। ਇਹ ਦੋਨਾਂ ਫੋਨਜ਼ ਡਿਸਕਾਊਂਟਿਡ ਕੀਮਤਾਂ 'ਚ ਐਮਾਜ਼ਨ ਇੰਡੀਆ, ਫਲਿੱਪਕਾਰਟ ਤੇ ਮੀ ਈ-ਸਟੋਰ 'ਤੇ ਉਪਲੱਬਧ ਹੈ।
ਸ਼ਾਓਮੀ ਰੈਡਮੀ 5 ਪ੍ਰੋ
ਇਹ ਸਮਾਰਟਫੋਨ ਇਸ ਆਫਰ 'ਚ 10, 999 ਰੁਪਏ ਦੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਇਸ ਸਮਾਰਟਫੋਨ ਨੂੰ 12,999 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਗਿਆ ਸੀ ਤੇ ਸ਼ਾਓਮੀ ਰੈਡਮੀ 6 ਪ੍ਰੋ ਦੇ ਲਾਂਚ ਤੋਂ ਬਾਅਦ ਫੋਨ ਦੀ ਕੀਮਤ 'ਚ ਥੋੜ੍ਹੀ ਕਮੀ ਕੀਤੀ ਗਈ ਸੀ ਤੇ ਹੁਣ ਸਮਾਰਟਫੋਨ ਨੂੰ ਹੋਰ ਵੀ ਜ਼ਿਆਦਾ ਡਿਸਕਾਊਂਟ ਦੇ ਨਾਲ 10,999 ਰੁਪਏ ਦੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਇਹ ਪ੍ਰਾਈਸ ਡਿਵਾਈਸ ਦੇ ਬੇਸ ਮਾਡਲ ਦਾ ਹੈ ਜੋ ਕਿ 4GB ਰੈਮ ਤੇ 64GB ਸਟੋਰੇਜ ਦੇ ਨਾਲ ਆਉਂਦਾ ਹੈ, ਜਦ ਕਿ ਸਮਾਰਟਫੋਨ ਦੇ 6GB ਰੈਮ ਵੇਰੀਐਂਟ ਨੂੰ 11,999 ਰੁਪਏ ਦੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ।
ਸ਼ਾਓਮੀ ਰੈਡਮੀ ਵਾਏ2
ਇਹ ਸਮਾਰਟਫੋਨ ਕੰਪਨੀ ਦਾ ਦੂਜੀ-ਜਨਰੇਸ਼ਨ ਦਾ ਸੈਲਫੀ-ਸੈਂਟਰਿਕ ਸਮਾਰਟਫੋਨ ਹੈ ਜਿਸ ਨੂੰ ਕੰਪਨੀ ਨੇ ਪਿਛਲੇ ਸਾਲ ਲਾਂਚ ਕੀਤਾ ਸੀ। ਸਮਾਰਟਫੋਨ ਨੂੰ 10,999 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਲਾਂਚ ਕੀਤਾ ਗਿਆ ਸੀ ਤੇ ਬਾਅਦ 'ਚ ਕੰਪਨੀ ਨੇ ਸਮਾਰਟਫੋਨ ਦੀ ਕੀਮਤ 'ਚ 2,000 ਰੁਪਏ ਦੀ ਕਟੌਤੀ ਕੀਤੀ ਗਈ ਸੀ। ਹੁਣ ਕੰਪਨੀ ਦੇ ਲਿਮਟਿਡ ਪੀਰੀਅਡ ਆਫਰ ਦੇ ਤਹਿਤ ਸਮਾਰਟਫੋਨ 'ਤੇ 1,000 ਦੀ ਛੋਟ ਮਿਲ ਰਹੀ ਹੈ। Redmi Y2 ਦੇ 3GB ਰੈਮ ਤੇ 32GB ਸਟੋਰੇਜ ਵੇਰੀਐਂਟ ਨੂੰ 7,999 'ਚ ਖਰੀਦ ਸਕਦੇ ਹਨ ਜਦ ਕਿ 4GB ਰੈਮ ਤੇ 64GB ਸਟੋਰੇਜ ਵੇਰੀਐਂਟ ਦੀ ਕੀਮਤ 9,999 ਰੁਪਏ ਰੱਖੀ ਗਈ ਹੈ ।