ਸ਼ਾਓਮੀ ਰੈਡਮੀ ਨੋਟ 3 ਨੂੰ ਮਿਲੀ MIUI 10 ਅਪਡੇਟ :ਰਿਪੋਰਟ

Saturday, Dec 22, 2018 - 12:16 PM (IST)

ਸ਼ਾਓਮੀ ਰੈਡਮੀ ਨੋਟ 3 ਨੂੰ ਮਿਲੀ MIUI 10 ਅਪਡੇਟ :ਰਿਪੋਰਟ

ਗੈਜੇਟ ਡੈਸਕ- ਸ਼ਾਓਮੀ ਰੈਡਮੀ ਨੋਟ 3 ਨੂੰ ਐੱਮ ਆਈ ਯੂ ਆਈ (MIUI 10) ਦੀ ਸਟੇਬਲ ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਯਾਦ ਕਰਾ ਦੇਈਏ ਕਿ ਸ਼ਾਓਮੀ ਰੈਡਮੀ 3 ਐੱਸ, ਰੈਡਮੀ 3 ਐੱਸ ਪ੍ਰਾਈਮ, ਰੈਡਮੀ 4, ਰੈਡਮੀ 4 ਏਸ, ਰੈਡਮੀ ਨੋਟ 5 ਤੇ ਰੈਡਮੀ ਨੋਟ 5 ਪ੍ਰੋ, ਨੂੰ ਮੀ.ਯੂ. ਆਈ 10 ਅਪਡੇਟ ਮਿਲ ਚੁੱਕਿਆ ਹੈ। ਸ਼ਾਓਮੀ ਰੈਡਮੀ ਨੋਟ 3 ਨੂੰ ਮਿਲੀ ਮੀ. ਯੂ. ਆਈ 10 ਅਪਡੇਟ ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਅਧਾਰਿਤ ਹੈ। ਗੌਰ ਕਰਨ ਵਾਲੀ ਗੱਲ ਇੱਥੇ ਇਹ ਹੈ ਕਿ ਅਪਡੇਟ ਮਿਲਣ ਦੀ ਜਾਣਕਾਰੀ ਯੂਜ਼ਰ ਰਾਹੀਂ ਸ਼ੇਅਰ ਕੀਤੇ ਸਕ੍ਰੀਨਸ਼ਾਟ ਰਾਹੀਂ ਸਾਹਮਣੇ ਆਈ ਹੈ। ਕੰਪਨੀ ਨੇ Xiaomi Redmi Note 3 ਨੂੰ ਅਪਡੇਟ ਦਿੱਤੇ ਜਾਣ ਦੀ ਜਾਣਕਾਰੀ ਨਹੀਂ ਦਿੱਤੀ ਹੈ।

ਰੈਡਮੀ ਨੋਟ 3 ਯੂਜ਼ਰਸ ਨੇ ਫੋਰਮ 'ਤੇ ਮੀ. ਯੂ. ਆਈ 10 ਅਪਡੇਟ ਮਿਲਣ ਦਾ ਐਲਾਨ ਕਰਦੇ ਹੋਏ ਸਕ੍ਰੀਨਸ਼ਾਟ ਨੂੰ ਸ਼ੇਅਰ ਕੀਤਾ ਹੈ। ਰੈਡਮੀ ਨੋਟ 3 ਨੂੰ ਮਿਲੇ ਅਪਡੇਟ ਦਾ ਵਰਜਨ ਨੰਬਰ MIUI 10.1.1.0.MHOMIFI ਹੈ। ਅਪਡੇਟ ਜੁਲਾਈ ਸਕਿਓਰਿਟੀ ਪੈਚ ਦੇ ਨਾਲ ਆ ਰਿਹਾ ਹੈ ਤੇ ਅਪਡੇਟ ਫਾਈਲ ਦਾ ਸਾਈਜ 261 ਐੱਮ. ਬੀ ਹੈ। ਚੇਂਜਲਾਗ 'ਚ ਵਿੱਖ ਰਿਹਾ ਹੈ ਕਿ ਅਪਡੇਟ ਕੈਮਰਾ ਆਪਟੀਮਾਇਜੇਸ਼ਨ ਤੇ ਫੋਨ 'ਚ ਆ ਰਹੀ ਕਈ ਖਾਮੀਆਂ ਨੂੰ ਦੂਰ ਕਰੇਗਾ। ਸੈਟਿੰਗਸ ਮੈਨਿਊ ਨੂੰ ਆਪਟੀਮਾਇਜ਼ ਤੇ ਹੋਮ ਸਕ੍ਰੀਨ ਸ਼ਾਰਟਕਟ ਨੂੰ ਵੀ ਜੋੜਿਆ ਗਿਆ ਹੈ।PunjabKesariਅਪਡੇਟ ਓਵਰ-ਦ-ਏਅਰ (OTA) ਦੇ ਰਾਹੀਂ ਜਾਰੀ ਕੀਤਾ ਗਿਆ ਹੈ, ਸਾਰੇ ਯੂਜ਼ਰਸ ਨੂੰ ਅਪਡੇਟ ਮਿਲਣ 'ਚ ਥੋੜ੍ਹਾ ਸਮਾਂ ਵੀ ਲੱਗ ਸਕਦਾ ਹੈ। ਜੇਕਰ ਤੁਹਾਨੂੰ ਅਜੇ ਤੱਕ ਅਪਡੇਟ ਦਾ ਨੋਟੀਫਿਕੇਸ਼ਨ ਨਹੀਂ ਮਿਲਿਆ ਹੈ ਤਾਂ Settings > About phone > System updates > Check for updates 'ਚ ਜਾ ਕੇ ਅਪਡੇਟ ਦੀ ਜਾਂਚ ਕਰ ਸਕਦੇ ਹੋ।


Related News