ਅੰਮ੍ਰਿਤਪਾਲ ਸਿੰਘ ਦੀ ਪੇਸ਼ੀ ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਮਿਲੀ ਮੁੜ ਧਮਕੀ, ਪੜ੍ਹੋ top-10 ਖ਼ਬਰਾਂ

Wednesday, Jul 16, 2025 - 06:51 PM (IST)

ਅੰਮ੍ਰਿਤਪਾਲ ਸਿੰਘ ਦੀ ਪੇਸ਼ੀ ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਮਿਲੀ ਮੁੜ ਧਮਕੀ, ਪੜ੍ਹੋ top-10 ਖ਼ਬਰਾਂ

ਜਲੰਧਰ- ਜਲੰਧਰ ਵਿਖੇ ਸੜਕ ਹਾਦਸੇ ਦਾ ਸ਼ਿਕਾਰ ਹੋਏ ਦੌੜਾਕ ਫ਼ੌਜਾ ਸਿੰਘ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਅੰਮ੍ਰਿਤਪਾਲ ਸਿੰਘ ਢਿੱਲੋਂ ਦੀ ਅੱਜ ਅਦਾਲਤ ਵਿਚ ਪੇਸ਼ੀ ਕੀਤੀ ਗਈ। ਅੱਜ ਪੁਲਸ ਨੇ ਦੋਸ਼ੀ ਅਮ੍ਰਿੰਤਪਾਲ ਸਿੰਘ ਨੂੰ ਭਾਰੀ ਪੁਲਸ ਫੋਰਸ ਸਮੇਤ ਮਾਨਯੋਗ ਮਾਣਿਕ ਕੌੜਾ ਦੀ ਅਦਾਲਤ ਵਿੱਚ ਪੇਸ਼ ਕੀਤ । ਸਰਕਾਰੀ ਵਕੀਲ ਅਤੇ ਬਚਾਉ ਪੱਖ  ਦੋਸ਼ੀ ਦੇ ਵਕੀਲ ਜਤਿੰਦਰ ਬਸਰਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆਂ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜਣ ਦ‍ਾ ਹੁਕਮ ਸੁਣਾਇਆ ਹੈ। ਇਸ ਦੇ ਨਾਲ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੱਤਵਾਦੀਆਂ ਦੇ ਟਾਰਗੇਟ ’ਤੇ ਹੈ। ਇਹ ਸਵਾਲ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਤੀਜੀ ਈਮੇਲ ਤੋਂ ਬਾਅਦ ਉਠਿਆ ਹੈ। ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਇਸ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਦਿੱਤੀ ਗਈ ਧਮਕੀ ਦੱਸ ਰਹੇ ਹਨ ਪਰ ਪੰਜਾਬ ਪੁਲਸ ਅਤੇ ਰਾਜ ਸੁਰੱਖਿਆ ਏਜੰਸੀਆਂ ਇਸ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ, ਜਿਸ ਕਾਰਨ ਉਨ੍ਹਾਂ ਹਾਈ ਅਲਰਟ ’ਤੇ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ 'ਤੇ...

1. ਭਿਆਨਕ ਹਾਦਸਾ! ਨਿਹੰਗ ਸਿੰਘ ਤੇ ਬੱਚਿਆਂ ਸਮੇਤ ਪਰਿਵਾਰ ਦੇ ਚਾਰ ਜੀਆਂ ਦੀ ਦਰਦਨਾਕ ਮੌਤ
ਤੇਜ਼ ਰਫ਼ਤਾਰ ਡਿਜ਼ਾਇਰ ਕਾਰ ਬੇਕਾਬੂ ਹੋ ਕੇ ਘਰਿੰਡਾ ਅਤੇ ਲਾਹੌਰੀ ਮੱਲ ਪਿੰਡ ਦੇ ਵਿਚਕਾਰ ਇਕ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਨਿਹੰਗ ਸਿੰਘ, ਉਸ ਦੀ ਪਤਨੀ ਅਤੇ ਕਾਰ ਵਿਚ ਸਵਾਰ ਇਕ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਕ ਛੋਟੀ ਬੱਚੀ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਵੀ ਦਮ ਤੋੜ ਦਿੱਤਾ। ਇਹ ਜਾਣਕਾਰੀ ਥਾਣਾ ਘਰਿੰਡਾ ਦੇ ਇੰਚਾਰਜ ਅਮਨਦੀਪ ਸਿੰਘ ਨੇ ਦਿੱਤੀ।
ਹੋਰ ਜਾਣਕਾਰੀ ਲਈ ਲੰਕ 'ਤੇ ਕਲਿਕ ਕਰੋ-

2. SGPC ਨੂੰ ਮਿਲੀਆਂ ਧਮਕੀ ਭਰੀਆਂ 5 ਈ-ਮੇਲ, CM ਮਾਨ ਤੇ ਗੁਰਜੀਤ ਔਜਲਾ ਦਾ ਵੀ ਜ਼ਿਕਰ
ਸ੍ਰੀ ਦਰਬਾਰ ਸਾਹਿਬ ਨੂੰ ਤੀਜੀ ਵਾਰ ਈ-ਮੇਲ ਜ਼ਰੀਏ ਧਮਕੀ ਮਿਲਣ 'ਤੇ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫ਼ੰਰਸ ਕਰਦਿਆਂ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ 14 ਜੁਲਾਈ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਅੱਜ ਲਗਾਤਾਰ ਤੀਜੇ ਦਿਨ ਸ੍ਰੀ ਦਰਬਾਰ ਸਾਹਿਬ ਲਈ ਬਲਾਸਟ ਵਾਲੀ ਧਮਕੀ ਮਿਲੀ ਹੈ। ਉਨ੍ਹਾਂ ਕਿਹਾ ਕਿ 14 ਜੁਲਾਈ ਨੂੰ ਪਹਿਲੀ ਈ-ਮੇਲ ਐੱਸ. ਜੀ. ਪੀ. ਸੀ. ਦੀ ਮੇਲ 'ਤੇ ਆਈ ਸੀ, ਜਿਸ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਕੁਝ ਗੱਲਾਂ ਲਿਖੀਆਂ ਗਈਆਂ ਸਨ।
ਹੋਰ ਜਾਣਕਾਰੀ ਲਈ ਲੰਕ 'ਤੇ ਕਲਿਕ ਕਰੋ-

3. ਜਲੰਧਰ ਦੀ ਅਦਾਲਤ 'ਚ ਹੋਈ ਅੰਮ੍ਰਿਤਪਾਲ ਸਿੰਘ ਦੀ ਪੇਸ਼ੀ
ਜਲੰਧਰ ਵਿਖੇ ਸੜਕ ਹਾਦਸੇ ਦਾ ਸ਼ਿਕਾਰ ਹੋਏ ਦੌੜਾਕ ਫ਼ੌਜਾ ਸਿੰਘ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਅੰਮ੍ਰਿਤਪਾਲ ਸਿੰਘ ਢਿੱਲੋਂ ਦੀ ਅੱਜ ਅਦਾਲਤ ਵਿਚ ਪੇਸ਼ੀ ਕੀਤੀ ਗਈ। ਅੱਜ ਪੁਲਸ ਨੇ ਦੋਸ਼ੀ ਅਮ੍ਰਿੰਤਪਾਲ ਸਿੰਘ ਨੂੰ ਭਾਰੀ ਪੁਲਸ ਫੋਰਸ ਸਮੇਤ ਮਾਨਯੋਗ ਮਾਣਿਕ ਕੌੜਾ ਦੀ ਅਦਾਲਤ ਵਿੱਚ ਪੇਸ਼ ਕੀਤ । ਸਰਕਾਰੀ ਵਕੀਲ ਅਤੇ ਬਚਾਉ ਪੱਖ  ਦੋਸ਼ੀ ਦੇ ਵਕੀਲ ਜਤਿੰਦਰ ਬਸਰਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆਂ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜਣ ਦ‍ਾ ਹੁਕਮ ਸੁਣਾਇਆ ਹੈ।
ਹੋਰ ਜਾਣਕਾਰੀ ਲਈ ਲੰਕ 'ਤੇ ਕਲਿਕ ਕਰੋ-

4. 'ਬੜੇ ਦੁੱਖ ਦੀ ਗੱਲ ਹੈ ਕਿ...'; ਬੇਅਦਬੀ ਖ਼ਿਲਾਫ਼ ਕਾਨੂੰਨ ਬਾਰੇ CM ਮਾਨ ਦਾ ਵੱਡਾ ਬਿਆਨ
ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਵਿਚ ਬੇਅਦਬੀ ਦੇ ਖ਼ਿਲਾਫ਼ ਬਿੱਲ ਪਾਸ ਕੀਤਾ ਗਿਆ। ਇਸ ਬਾਰੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਬੜੇ ਦੁੱਖ ਦੀ ਗੱਲ ਹੈ ਕਿ ਹੁਣ ਸਾਨੂੰ ਗੁਰੂ ਸਾਹਿਬ ਦੀ ਸੁਰੱਖਿਆ ਲਈ ਕਾਨੂੰਨ ਬਣਾਉਣਾ ਪੈ ਰਿਹਾ ਹੈ, ਜਿੰਨਾ ਤੋਂ ਅਸੀਂ ਆਪਣੀ ਤੇ ਪਰਿਵਾਰ ਦੀ ਸੁਰੱਖਿਆ ਤੇ ਤੰਦਰੁਸਤੀ ਮੰਗਣ ਆਉਂਦੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਬਿਲਕੁੱਲ ਵੀ ਬਖਸ਼ਿਆ ਨਹੀਂ ਜਾਵੇਗਾ ਤੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਮਿਲਣਗੀਆਂ।
ਹੋਰ ਜਾਣਕਾਰੀ ਲਈ ਲੰਕ 'ਤੇ ਕਲਿਕ ਕਰੋ-

5. ਸ੍ਰੀ ਹਰਿਮੰਦਰ ਸਾਹਿਬ ਨੂੰ ਮਿਲੀ ਤੀਜੀ ਧਮਕੀ, ਪੰਜਾਬ ਪੁਲਸ ਤੇ ਸੁਰੱਖਿਆ ਏਜੰਸੀਆਂ ਹਾਈ ਅਲਰਟ ’ਤੇ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੱਤਵਾਦੀਆਂ ਦੇ ਟਾਰਗੇਟ ’ਤੇ ਹੈ। ਇਹ ਸਵਾਲ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਤੀਜੀ ਈਮੇਲ ਤੋਂ ਬਾਅਦ ਉਠਿਆ ਹੈ। ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਇਸ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਦਿੱਤੀ ਗਈ ਧਮਕੀ ਦੱਸ ਰਹੇ ਹਨ ਪਰ ਪੰਜਾਬ ਪੁਲਸ ਅਤੇ ਰਾਜ ਸੁਰੱਖਿਆ ਏਜੰਸੀਆਂ ਇਸ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ, ਜਿਸ ਕਾਰਨ ਉਨ੍ਹਾਂ ਹਾਈ ਅਲਰਟ ’ਤੇ ਕਰ ਦਿੱਤਾ ਗਿਆ ਹੈ।
ਹੋਰ ਜਾਣਕਾਰੀ ਲਈ ਲੰਕ 'ਤੇ ਕਲਿਕ ਕਰੋ-

6. 5 ਸਕੂਲਾਂ 'ਚ 'ਬੰਬ'! ਵਿਦਿਆਰਥੀਆਂ ਨੂੰ ਕਰ 'ਤੀ ਛੁੱਟੀ
ਪੰਜਾਬ ਵਿਚ ਬੀਤੇ ਦਿਨੀਂ ਸ੍ਰੀ ਹਰਿਮੰਦਰ ਸਾਹਿਬ ਨੂੰ 2 ਵਾਰ ਬੰਬ ਨਾਲ ਉਡਾਉਣ ਦੀ ਧਮਕੀ ਮਿਲ ਚੁੱਕੀ ਹੈ, ਜਿਸ ਨਾਲ ਚਾਰੇ ਪਾਸੇ ਸਨਸਨੀ ਫੈਲ ਗਈ। ਇਸ ਦੌਰਾਨ ਕਈ ਸਕੂਲਾਂ-ਕਾਲਜਾਂ ਨੂੰ ਵੀ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ, ਜਿਸ ਨਾਲ ਬੱਚੇ ਅਤੇ ਉਹਨਾਂ ਦੇ ਮਾਪੇ ਬਹੁਤ ਡਰੇ ਹੋਏ ਹਨ। ਤਾਜ਼ਾ ਮਾਮਲਾ ਦਿੱਲੀ ਤੋਂ ਸਾਹਮਣੇ ਆਇਆ ਹੈ, ਜਿਥੇ ਅੱਜ ਤੀਸਰੇ ਦਿਨ ਪੰਜ ਨਿੱਜੀ ਸਕੂਲਾਂ ਵਿੱਚ ਬੰਬ ਰੱਖੇ ਜਾਣ ਦੀ ਧਮਕੀ ਮਿਲੀ ਹੈ। ਧਮਕੀ ਦੀ ਈ-ਮੇਲ ਦਾ ਪਤਾ ਲੱਗਣ ਤੋਂ ਬਾਅਦ ਸਕੂਲ ਵਿਚ ਦਹਿਸ਼ਤ ਫੈਲ ਗਈ ਅਤੇ ਅਧਿਕਾਰੀਆਂ ਨੇ ਤੁਰੰਤ ਜਾਂਚ ਲਈ ਕੰਪਲੈਕਸ ਖਾਲੀ ਕਰਵਾ ਲਏ। 
ਹੋਰ ਜਾਣਕਾਰੀ ਲਈ ਲੰਕ 'ਤੇ ਕਲਿਕ ਕਰੋ-

7. 21 ਜੁਲਾਈ ਤੋਂ ਸ਼ੁਰੂ ਹੋ ਰਿਹਾ ਮਾਨਸੂਨ ਸੈਸ਼ਨ, ਸਰਕਾਰ ਪੇਸ਼ ਕਰ ਸਕਦੀ ਇਹ 8 ਬਿੱਲ
ਸੰਸਦ ਦਾ ਮਾਨਸੂਨ ਸੈਸ਼ਨ 21 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ, ਜੋ 21 ਅਗਸਤ ਤੱਕ ਚੱਲੇਗਾ। ਇਸ ਦੌਰਾਨ ਕੁੱਲ 21 ਮੀਟਿੰਗਾਂ ਹੋਣਗੀਆਂ। ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਅਤੇ ਵਿਰੋਧੀ ਪਾਰਟੀਆਂ ਨੇ ਵੀ ਮਾਨਸੂਨ ਸੈਸ਼ਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਮਾਨਸੂਨ ਸੈਸ਼ਨ ਵਿੱਚ ਸਰਕਾਰ ਅੱਠ ਨਵੇਂ ਬਿੱਲ ਪੇਸ਼ ਕਰੇਗੀ, ਜਿਸ ਵਿਚ ਮਣੀਪੁਰ ਵਿੱਚ ਰਾਸ਼ਟਰਪਤੀ ਸ਼ਾਸਨ ਨਾਲ ਸਬੰਧਤ ਇੱਕ ਬਿੱਲ ਵੀ ਸ਼ਾਮਲ ਹੈ। ਸਰਕਾਰ ਮਣੀਪੁਰ ਵਿੱਚ ਰਾਸ਼ਟਰਪਤੀ ਸ਼ਾਸਨ ਵਧਾਉਣ 'ਤੇ ਵਿਚਾਰ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਵੀ ਸੈਸ਼ਨ ਦੌਰਾਨ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਵਿਚਕਾਰ ਟਕਰਾਅ ਦੀ ਸਥਿਤੀ ਬਣ ਸਕਦੀ ਹੈ।
ਹੋਰ ਜਾਣਕਾਰੀ ਲਈ ਲੰਕ 'ਤੇ ਕਲਿਕ ਕਰੋ-

8. ਵੱਡੀ ਖ਼ਬਰ : ਬੱਚਿਆਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੰਡੋਨੇਸ਼ੀਆ ਵਿਚ ਅਧਿਕਾਰੀਆਂ ਨੇ ਬੱਚਿਆਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਚੈਨਲ ਨਿਊਜ਼ ਏਸ਼ੀਆ ਨੇ ਇੱਕ ਖ਼ਬਰ ਵਿੱਚ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਤਸਕਰਾਂ ਦੇ ਚੁੰਗਲ ਵਿੱਚੋਂ ਛੁਡਾਏ ਗਏ ਛੇ ਬੱਚਿਆਂ ਵਿੱਚੋਂ ਪੰਜ ਸਿੰਗਾਪੁਰ ਵਿੱਚ ਲੋਕਾਂ ਨੂੰ ਵੇਚਣੇ ਸਨ। ਖ਼ਬਰ ਵਿੱਚ ਦੱਸਿਆ ਗਿਆ ਹੈ ਕਿ ਗਿਰੋਹ ਨੇ 2023 ਤੋਂ ਲੈ ਕੇ ਹੁਣ ਤੱਕ ਕਥਿਤ ਤੌਰ 'ਤੇ 24 ਅਜਿਹੇ ਸੌਦੇ ਕੀਤੇ ਹਨ। ਪੱਛਮੀ ਜਾਵਾ ਪੁਲਸ ਦੇ ਲੋਕ ਸੰਪਰਕ ਮੁਖੀ ਹੈਂਦਰਾ ਰੋਚਮਾਵਾਨ ਦੇ ਹਵਾਲੇ ਨਾਲ ਖ਼ਬਰ ਵਿੱਚ ਕਿਹਾ ਗਿਆ ਹੈ ਕਿ ਕਥਿਤ ਮਨੁੱਖੀ ਤਸਕਰੀ ਮਾਮਲੇ ਵਿੱਚ 12 ਲੋਕਾਂ ਨੂੰ ਸ਼ੱਕੀ ਮੰਨਿਆ ਗਿਆ ਸੀ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਨੂੰ ਕਦੋਂ ਗ੍ਰਿਫ਼ਤਾਰ ਕੀਤਾ ਗਿਆ। 
ਹੋਰ ਜਾਣਕਾਰੀ ਲਈ ਲੰਕ 'ਤੇ ਕਲਿਕ ਕਰੋ-

9. ਉਡਾਣ ਭਰਦੇ ਹੀ ਕ੍ਰੈਸ਼ ਹੋ ਗਿਆ ਹੈਲੀਕਾਪਟਰ, ਸਾਰੇ ਲੋਕਾਂ ਦੀ ਮੌਤ
ਦੁਨੀਆ ਭਰ 'ਚ ਹਾਲ ਹੀ ਦੇ ਮਹੀਨਿਆਂ 'ਚ ਜਹਾਜ਼ ਅਤੇ ਹੈਲੀਕਾਪਟਰ ਦੇ ਹਾਦਸਿਆਂ ਦੇ ਮਾਮਲੇ ਵਧੇ ਹਨ। ਰੂਸ 'ਚ ਹੁਣ ਇੱਕ ਅਜਿਹਾ ਹੀ ਦੁਖਦਾਈ ਹਾਦਸਾ ਸਾਹਮਣੇ ਆਇਆ ਹੈ। ਇੱਕ ਨਿੱਜੀ ਹਵਾਬਾਜ਼ੀ ਕੰਪਨੀ ਏਪੀਕੇ ਵੈਜ਼ਲੇਟ ਐੱਲਐੱਲਸੀ ਦੁਆਰਾ ਸੰਚਾਲਿਤ ਇੱਕ ਐੱਮਆਈ-8 ਹੈਲੀਕਾਪਟਰ ਸੋਮਵਾਰ ਨੂੰ ਓਖੋਤਸਕ ਤੋਂ ਮਗਾਦਾਨ ਜਾ ਰਿਹਾ ਸੀ ਜਦੋਂ ਇਹ ਖਬਾਰੋਵਸਕ ਖੇਤਰ 'ਚ ਲਾਪਤਾ ਹੋ ਗਿਆ। ਹੁਣ ਇਸ ਲਾਪਤਾ ਹੈਲੀਕਾਪਟਰ ਬਾਰੇ ਅਧਿਕਾਰਤ ਅਪਡੇਟ ਸਾਹਮਣੇ ਆਇਆ ਹੈ, ਜਿਸਦੀ ਪੁਸ਼ਟੀ ਐਮਰਜੈਂਸੀ ਏਜੰਸੀ ਦੇ ਅਧਿਕਾਰੀਆਂ ਨੇ ਅੱਜ ਕੀਤੀ।
ਹੋਰ ਜਾਣਕਾਰੀ ਲਈ ਲੰਕ 'ਤੇ ਕਲਿਕ ਕਰੋ-

10. ਮਾਏ ਨੀਂ ਮੇਰੀ ਅੱਖ ਲੱਗ ਗਈ...! ਰਾਤੋ ਰਾਤ ਕਿਵੇਂ ਸਟਾਰ ਬਣ ਗਿਆ 'ਕਿਸ਼ਤੀ ਵਾਲਾ ਬੱਚਾ'?
ਮਾਏ ਨੀਂ ਮੇਰੀ ਅੱਖ ਲੱਗ ਗਈ...! ਕੁਲਦੀਪ ਮਾਣਕ ਦੇ ਇਸ ਗੀਤ 'ਤੇ ਇਕ ਬੱਚੇ ਨੂੰ ਤੁਸੀਂ ਵੀਡੀਓ 'ਚ ਕਿਸ਼ਤੀ 'ਚ ਡਾਂਸ ਕਰਦੇ ਹੋਏ ਦੇਖਿਆ ਹੋਵੇਗਾ। ਇਹ ਡਾਂਸਿੰਗ ਵੀਡੀਓ  ਸ਼ੋਸ਼ਲ ਮੀਡੀਆ 'ਚ ਬਹੁਤ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦਿਖਾਈ ਦੇ ਰਿਹਾ ਬੱਚਾ ਇੰਟਰਨੈਟ ਦੀ ਦੁਨੀਆ 'ਚ ਛਾ ਗਿਆ ਹੈ। ਹਰ ਕੋਈ ਇਸ ਦੇ ਡਾਂਸ ਦਾ ਮੁਰੀਦ ਹੋ ਗਿਆ ਹੈ ਤੇ ਇਸ ਬੱਚੇ ਬਾਰੇ ਜਾਣਨਾ ਚਾਹੁੰਦਾ ਹੈ। ਕੁਝ ਲੋਕ ਇਸ ਬੱਚੇ ਨੂੰ ਨੇਪਾਲ ਦਾ ਰਹਿਣ ਵਾਲਾ ਕਹਿ ਰਹੇ ਹਨ ਤੇ ਕੁਝ ਕਿਸੇ ਹੋਰ ਦੇਸ਼ ਦਾ ਕਹਿ ਰਹੇ ਹਨ। ਅੱਜ ਅਸੀਂ ਤੁਹਾਨੂੰ ਇਸ ਨੰਨ੍ਹੇ ਡਾਇੰਸਗ ਸਟਾਰ ਬਾਰੇ ਪੂਰੀ ਜਾਣਕਾਰੀ ਦੇਵਾਂਗੇ।
ਹੋਰ ਜਾਣਕਾਰੀ ਲਈ ਲੰਕ 'ਤੇ ਕਲਿਕ ਕਰੋ-


author

Hardeep Kumar

Content Editor

Related News