ਲੈਂਡ ਪੂਲਿੰਗ ਪਾਲਿਸੀ ਬਾਰੇ CM ਮਾਨ ਦਾ ਵੱਡਾ ਬਿਆਨ ਤੇ ਮੋਹਾਲੀ 'ਚ ਐਨਕਾਊਂਟਰ, ਪੜ੍ਹੋ TOP-10 ਖ਼ਬਰਾਂ

Monday, Jul 21, 2025 - 07:20 PM (IST)

ਲੈਂਡ ਪੂਲਿੰਗ ਪਾਲਿਸੀ ਬਾਰੇ CM ਮਾਨ ਦਾ ਵੱਡਾ ਬਿਆਨ ਤੇ ਮੋਹਾਲੀ 'ਚ ਐਨਕਾਊਂਟਰ, ਪੜ੍ਹੋ TOP-10 ਖ਼ਬਰਾਂ

ਜਲੰਧਰ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਕ ਵਾਰ ਫ਼ਿਰ ਲੋਕਾਂ ਨੂੰ ਲੈਂਡ ਪੂਲਿੰਗ ਪਾਲਿਸੀ ਬਾਰੇ ਜਾਗਰੂਕ ਕੀਤਾ ਤੇ ਵਿਰੋਧੀਆਂ ਵੱਲੋਂ ਫ਼ੈਲਾਈਆਂ ਜਾ ਰਹੀਆਂ ਅਫ਼ਵਾਹਾਂ ਵੱਲ ਧਿਆਨ ਨਾ ਦੇਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਇਹ ਗੱਲ ਵੀ ਸਪੱਸ਼ਟ ਕੀਤੀ ਹੈ ਕਿ ਲੈਂਡ ਪੂਲਿੰਗ ਪਾਲਿਸੀ ਵਾਲੀ ਜਗ੍ਹਾ ਵਿਚ ਰਜਿਸਟਰੀਆਂ 'ਤੇ ਕੋਈ ਪਾਬੰਦੀ ਨਹੀਂ ਹੈ, ਜ਼ਮੀਨਾਂ ਦੇ ਮਾਲਕ ਆਪਣੀ ਮਰਜ਼ੀ ਮੁਤਾਬਕ ਹਰ ਫ਼ੈਸਲਾ ਲੈ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇ ਲੋਕਾਂ ਦੇ ਮਨ ਵਿਚ ਕਿਸੇ ਕਿਸਮ ਦਾ ਵੀ ਕੋਈ ਸਵਾਲ ਹੈ ਤਾਂ ਉਹ ਸਿੱਧਾ ਸਰਕਾਰ ਨੂੰ ਲਿਖ ਕੇ ਭੇਜਣ, ਅਸੀਂ ਉਨ੍ਹਾਂ ਸਵਾਲਾਂ ਦਾ ਜਵਾਬ ਵੀ ਦੇਵਾਂਗੇ ਇਸ ਦੇ ਨਾਲ ਹੀ ਇੱਥੇ ਸੀ. ਆਈ. ਏ. ਸਟਾਫ਼ ਮੋਹਾਲੀ ਵੱਲੋਂ 10 ਜੁਲਾਈ ਨੂੰ ਫ਼ਿਰੌਤੀ ਲਈ ਇੱਕ ਵਿਅਕਤੀ ਦੇ ਦਫ਼ਤਰ 'ਤੇ ਹਮਲਾ ਕਰਨ ਦੇ ਮਾਮਲੇ ਅੱਜ ਵੱਡ ਐਨਕਾਊਂਟਰ ਕੀਤਾ ਗਿਆ। ਸੀ. ਆਈ. ਏ. ਸਟਾਫ਼ ਨੇ ਅੱਜ ਚੱਪੜਚਿੜੀ ਦੇ ਕੋਲ ਬੱਬਰ ਖਾਲਸਾ ਨਾਲ ਸਬੰਧਿਤ ਇੱਕ ਗੈਂਗਸਟਰ ਨੂੰ ਮੁਕਾਬਲੇ ਤੋਂ ਬਾਅਦ ਕਾਬੂ ਕਰ ਲਿਆ ਗਿਆ ਹੈ। ਇਸ ਮੁਕਾਬਲੇ ਦੌਰਾਨ ਵਰ੍ਹਦੇ ਮੀਂਹ 'ਚ ਦੋਹਾਂ ਪਾਸਿਓਂ ਤਾੜ-ਤਾੜ ਗੋਲੀਆਂ ਚੱਲੀਆਂ। ਮੁਲਜ਼ਮ ਗੁਰਪ੍ਰੀਤ ਗੋਪੀ ਵੱਲੋਂ ਪਹਿਲਾਂ ਪੁਲਸ 'ਤੇ ਫਾਇਰਿੰਗ ਕੀਤੀ ਗਈ। ਇਸ ਦੇ ਨਾਲ ਹੀ ਆਓ ਜਾਣਦੇ ਹਾਂ ਅੱਜ ਦੀਆਂ ਟਾਪ-10 ਖਬਰਾਂ ਬਾਰੇ...

1. ਮੋਹਾਲੀ 'ਚ ਹੋ ਗਿਆ ਵੱਡਾ ਐਨਕਾਊਂਟਰ! ਵਰ੍ਹਦੇ ਮੀਂਹ 'ਚ ਤਾੜ-ਤਾੜ ਚੱਲੀਆਂ ਗੋਲੀਆਂ
ਇੱਥੇ ਸੀ. ਆਈ. ਏ. ਸਟਾਫ਼ ਮੋਹਾਲੀ ਵੱਲੋਂ 10 ਜੁਲਾਈ ਨੂੰ ਫ਼ਿਰੌਤੀ ਲਈ ਇੱਕ ਵਿਅਕਤੀ ਦੇ ਦਫ਼ਤਰ 'ਤੇ ਹਮਲਾ ਕਰਨ ਦੇ ਮਾਮਲੇ ਅੱਜ ਵੱਡ ਐਨਕਾਊਂਟਰ ਕੀਤਾ ਗਿਆ। ਸੀ. ਆਈ. ਏ. ਸਟਾਫ਼ ਨੇ ਅੱਜ ਚੱਪੜਚਿੜੀ ਦੇ ਕੋਲ ਬੱਬਰ ਖਾਲਸਾ ਨਾਲ ਸਬੰਧਿਤ ਇੱਕ ਗੈਂਗਸਟਰ ਨੂੰ ਮੁਕਾਬਲੇ ਤੋਂ ਬਾਅਦ ਕਾਬੂ ਕਰ ਲਿਆ ਗਿਆ ਹੈ। ਇਸ ਮੁਕਾਬਲੇ ਦੌਰਾਨ ਵਰ੍ਹਦੇ ਮੀਂਹ 'ਚ ਦੋਹਾਂ ਪਾਸਿਓਂ ਤਾੜ-ਤਾੜ ਗੋਲੀਆਂ ਚੱਲੀਆਂ। ਮੁਲਜ਼ਮ ਗੁਰਪ੍ਰੀਤ ਗੋਪੀ ਵੱਲੋਂ ਪਹਿਲਾਂ ਪੁਲਸ 'ਤੇ ਫਾਇਰਿੰਗ ਕੀਤੀ ਗਈ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

2. ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਅੰਮ੍ਰਿਤਸਰ ਦੇ ਵਕੀਲ 'ਤੇ ਗੋਲੀਬਾਰੀ
ਜੰਡਿਆਲਾ ਗੁਰੂ ਇਲਾਕੇ 'ਚ ਅੱਜ ਸਵੇਰੇ ਵਕੀਲ ਲਖਵਿੰਦਰ ਸਿੰਘ 'ਤੇ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਜਿਸ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਦੋਂ ਇਹ ਹਮਲਾ ਹੋਇਆ ਤਾਂ ਉਸ ਵਕਤ ਲਖਵਿੰਦਰ ਸਿੰਘ ਆਪਣੇ ਘਰ ਤੋਂ ਅੰਮ੍ਰਿਤਸਰ ਕੋਰਟ ਵੱਲ ਜਾ ਰਿਹਾ ਸੀ। ਵਾਰਦਾਤ ਨੂੰ ਅੰਜਾਮ ਦੇ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

3. ਪੰਜਾਬ ਸਰਕਾਰ ਨੇ ਕੀਤੀਆਂ ਬਦਲੀਆਂ
ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਡੀ. ਡੀ. ਪੀ. ਓ., ਸਹਾਇਕ ਡਾਇਰੈਕਟਰ ਅਤੇ ਸੀ. ਈ. ਓ. ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਵਿਭਾਗ ਵੱਲੋਂ ਜਾਰੀ ਪੱਤਰ ਵਿਚ ਅੱਜ ਹੀ 21 ਜੁਲਾਈ ਨੂੰ ਚਾਰਜ ਛੱਡਣ ਅਤੇ ਪ੍ਰਾਪਤ ਕਰਨ ਲਈ ਕਿਹਾ ਗਿਆ ਹੈ। ਪੱਤਰ ਵਿਚ ਆਖਿਆ ਗਿਆ ਹੈ ਕਿ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਬਦਲੀਆਂ ਦੀ ਪੂਰੀ ਸੂਚੀ ਤੁਸੀਂ ਹੇਠਾਂ ਖ਼ਬਰ ਵਿਚ ਦੇਖ ਸਕਦੇ ਹੋ। 
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

4. ਜਲੰਧਰ 'ਚ ਵੱਡਾ ਹਾਦਸਾ! ਸਕੂਲ ਬੱਸ ਦੇ ਹੇਠਾਂ ਆਈ ਮਾਸੂਮ, ਤੜਫ਼-ਤੜਫ਼ ਕੇ ਨਿਕਲੀ ਜਾਨ
ਜਲੰਧਰ ਵਿਖੇ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਜਲੰਧਰ ਦਿਹਾਤੀ ਦੇ ਆਦਮਪੁਰ ਵਿੱਚ ਸਥਿਤ ਐੱਸ. ਡੀ. ਪਬਲਿਕ ਸਕੂਲ ਦੀ ਬੱਸ ਦੀ ਟੱਕਰ ਨਾਲ 4 ਸਾਲਾ ਬੱਚੀ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ 4 ਸਾਲਾ ਕੀਰਤ ਧੀ ਇੰਦਰਜੀਤ ਸਿੰਘ ਵਾਸੀ ਉਦੇਸੀਆਂ ਵਜੋਂ ਹੋਈ ਹੈ। ਕੀਰਤ ਯੂ. ਕੇ. ਜੀ. ਜਮਾਤ ਦੀ ਵਿਦਿਆਰਥਣ ਸੀ। ਇਸ ਹਾਦਸੇ ਮਗਰੋਂ ਮਾਪਿਆਂ ਸਣੇ ਪੂਰੇ ਇਲਾਕੇ ’ਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। 
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

5. ਲੈਂਡ ਪੂਲਿੰਗ ਪਾਲਿਸੀ ਬਾਰੇ ਮੁੱਖ ਮੰਤਰੀ ਮਾਨ ਦਾ ਵੱਡਾ ਬਿਆਨ (ਵੀਡੀਓ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਕ ਵਾਰ ਫ਼ਿਰ ਲੋਕਾਂ ਨੂੰ ਲੈਂਡ ਪੂਲਿੰਗ ਪਾਲਿਸੀ ਬਾਰੇ ਜਾਗਰੂਕ ਕੀਤਾ ਤੇ ਵਿਰੋਧੀਆਂ ਵੱਲੋਂ ਫ਼ੈਲਾਈਆਂ ਜਾ ਰਹੀਆਂ ਅਫ਼ਵਾਹਾਂ ਵੱਲ ਧਿਆਨ ਨਾ ਦੇਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਇਹ ਗੱਲ ਵੀ ਸਪੱਸ਼ਟ ਕੀਤੀ ਹੈ ਕਿ ਲੈਂਡ ਪੂਲਿੰਗ ਪਾਲਿਸੀ ਵਾਲੀ ਜਗ੍ਹਾ ਵਿਚ ਰਜਿਸਟਰੀਆਂ 'ਤੇ ਕੋਈ ਪਾਬੰਦੀ ਨਹੀਂ ਹੈ, ਜ਼ਮੀਨਾਂ ਦੇ ਮਾਲਕ ਆਪਣੀ ਮਰਜ਼ੀ ਮੁਤਾਬਕ ਹਰ ਫ਼ੈਸਲਾ ਲੈ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇ ਲੋਕਾਂ ਦੇ ਮਨ ਵਿਚ ਕਿਸੇ ਕਿਸਮ ਦਾ ਵੀ ਕੋਈ ਸਵਾਲ ਹੈ ਤਾਂ ਉਹ ਸਿੱਧਾ ਸਰਕਾਰ ਨੂੰ ਲਿਖ ਕੇ ਭੇਜਣ, ਅਸੀਂ ਉਨ੍ਹਾਂ ਸਵਾਲਾਂ ਦਾ ਜਵਾਬ ਵੀ ਦੇਵਾਂਗੇ। 
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

6. ਪੰਜਾਬ ਦੇ ਨੈਸ਼ਨਲ ਹਾਈਵੇ 'ਤੇ ਵੱਡਾ ਹਾਦਸਾ, ਕੁੜੀ ਸਣੇ ਚਾਰ ਨੌਜਵਾਨਾਂ ਦੀ ਮੌਤ
ਬਠਿੰਡਾ-ਚੰਡੀਗੜ੍ਹ ਮੇਨ ਹਾਈਵੇ 'ਤੇ ਭੁੱਚੋ ਟੋਲ ਪਲਾਜ਼ਾ ਕੋਲ ਇਕ ਗੱਡੀ ਦੀ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿਚ ਇਕ ਕੁੜੀ ਸਣੇ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕ ਮੰਡੀ ਕਲਾਂ ਪਿੰਡ ਦੇ ਦੱਸੇ ਜਾ ਰਹੇ ਹਨ ਜੋ ਜ਼ਿਲ੍ਹੇ ਦਾ ਹੀ ਪਿੰਡ ਹੈ। ਹਾਦਸੇ ਤੋਂ ਬਾਅਦ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਬਠਿੰਡਾ ਵਿਖੇ ਰਖਵਾ ਦਿੱਤਾ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਕਾਰ ਦੇ ਪਰਖੱਚੇ ਉਡ ਗਏ। ਹਾਦਸੇ ਕਾਰਣ ਸੜਕ 'ਤੇ ਜਾਮ ਲੱਗ ਗਿਆ, ਜਿਸ ਨੂੰ ਬਾਅਦ ਵਿਚ ਪੁਲਸ ਨੇ ਖੁਲ੍ਹਵਾ ਦਿੱਤਾ। 
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

7. Monsoon Session 2025: ਰਾਜ ਸਭਾ 'ਚ ਪਾਸ ਹੋਇਆ ਇਹ ਖ਼ਾਸ ਬਿੱਲ
ਰਾਜ ਸਭਾ ਨੇ ਸੋਮਵਾਰ ਨੂੰ ਵਿਰੋਧੀ ਧਿਰ ਦੀ ਗੈਰਹਾਜ਼ਰੀ ਵਿੱਚ ਸੰਖੇਪ ਚਰਚਾ ਤੋਂ ਬਾਅਦ ਸ਼ਿਪਿੰਗ ਦਸਤਾਵੇਜ਼ਾਂ ਦੇ ਅੱਪਡੇਟ, ਪਾਰਦਰਸ਼ਤਾ ਅਤੇ ਸਰਲਤਾ ਨਾਲ ਸਬੰਧਤ ਬਿੱਲ ਆਫ਼ ਲੈਡਿੰਗ ਬਿੱਲ 2025 ਨੂੰ ਆਵਾਜ਼ੀ ਵੋਟ ਨਾਲ ਪਾਸ ਕਰ ਦਿੱਤਾ। ਇਸ ਦੇ ਨਾਲ ਹੀ ਇਸ 'ਤੇ ਸੰਸਦ ਦੀ ਮੋਹਰ ਲੱਗ ਗਈ। ਲੋਕ ਸਭਾ ਪਹਿਲਾਂ ਹੀ ਇਸ ਬਿੱਲ ਨੂੰ ਪਾਸ ਕਰ ਚੁੱਕੀ ਹੈ। ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਸਦਨ ਵਿੱਚੋਂ ਵਾਕਆਊਟ ਕਰ ਦਿੱਤਾ ਸੀ, ਜਦੋਂ ਉਨ੍ਹਾਂ ਦੀ ਆਪ੍ਰੇਸ਼ਨ ਸਿੰਦੂਰ 'ਤੇ ਚਰਚਾ ਦੀ ਮੰਗ ਸਵੀਕਾਰ ਨਹੀਂ ਕੀਤੀ ਗਈ ਸੀ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

8. IND vs ENG: ਭਾਰਤ ਨੂੰ ਇਕ ਹੋਰ ਝਟਕਾ! 'ਯਾਦਗਾਰ Century' ਜੜਣ ਵਾਲਾ ਖਿਡਾਰੀ ਪੂਰੀ ਸੀਰੀਜ਼ ਤੋਂ ਬਾਹਰ
ਭਾਰਤੀ ਟੀਮ ਵਿੱਚ ਮੈਨਚੈਸਟਰ ਟੈਸਟ ਤੋਂ ਪਹਿਲਾਂ ਸੱਟਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਅਰਸ਼ਦੀਪ ਸਿੰਘ ਤੋਂ ਬਾਅਦ, ਆਲਰਾਊਂਡਰ ਨਿਤੀਸ਼ ਕੁਮਾਰ ਰੈੱਡੀ ਨੂੰ ਸੱਟ ਕਾਰਨ ਇੰਗਲੈਂਡ ਦੌਰੇ ਤੋਂ ਬਾਹਰ ਕਰ ਦਿੱਤਾ ਗਿਆ ਹੈ। ਜਿਮ ਸੈਸ਼ਨ ਦੌਰਾਨ ਗੋਡੇ ਦੀ ਸੱਟ ਲੱਗਣ ਕਾਰਨ ਉਹ ਇੰਗਲੈਂਡ ਵਿਰੁੱਧ ਲੜੀ ਤੋਂ ਬਾਹਰ ਹੋ ਗਿਆ ਹੈ। ਨੌਜਵਾਨ ਆਲਰਾਊਂਡਰ ਐਤਵਾਰ ਨੂੰ ਜਿਮ ਵਿੱਚ ਟ੍ਰੇਨਿੰਗ ਦੌਰਾਨ ਜ਼ਖਮੀ ਹੋ ਗਿਆ ਸੀ। ਇਸ ਤੋਂ ਬਾਅਦ, ਉਸਦਾ ਸਕੈਨ ਕੀਤਾ ਗਿਆ, ਜਿਸ ਵਿੱਚ ਲਿਗਾਮੈਂਟ ਨੂੰ ਬਹੁਤ ਨੁਕਸਾਨ ਹੋਣ ਦਾ ਖੁਲਾਸਾ ਹੋਇਆ। ਨਿਤੀਸ਼ ਕੁਮਾਰ ਦੀ ਸੱਟ ਨੇ ਭਾਰਤੀ ਟੀਮ ਦੀਆਂ ਤਿਆਰੀਆਂ ਨੂੰ ਵੱਡਾ ਝਟਕਾ ਦਿੱਤਾ ਹੈ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

9. ਵੱਡੀ ਖ਼ਬਰ : ਅੱਗ ਲੱਗੇ ਜਹਾਜ਼ 'ਚੋਂ ਬਚਾਏ ਗਏ 560 ਤੋਂ ਵਧੇਰੇ ਯਾਤਰੀ
ਯਾਤਰੀਆਂ ਨੂੰ ਲੈ ਕੇ ਮਨਾਡੋ ਜਾ ਰਹੇ ਇੰਡੋਨੇਸ਼ੀਆਈ ਜਹਾਜ਼ ਨੂੰ ਅੱਗ ਲੱਗ ਗਈ ਸੀ। ਬਚਾਅ ਟੀਮਾਂ ਨੇ 575 ਯਾਤਰੀਆਂ ਨੂੰ ਬਚਾਇਆ ਹੈ। ਜਦੋਂ ਕਿ ਤਿੰਨ ਯਾਤਰੀਆਂ ਦੀ ਮੌਤ ਹੋ ਗਈ। ਐਤਵਾਰ ਨੂੰ ਉੱਤਰੀ ਸੁਲਾਵੇਸੀ ਦੇ ਟੈਲਿਸ ਟਾਪੂ ਨੇੜੇ ਇੰਡੋਨੇਸ਼ੀਆਈ ਜਹਾਜ਼ 'ਤੇ ਅੱਗ ਲੱਗ ਗਈ ਸੀ। ਇਸ ਦੌਰਾਨ ਕੁਝ ਯਾਤਰੀਆਂ ਨੇ ਆਪਣੇ ਆਪ ਨੂੰ ਬਚਾਉਣ ਲਈ ਸਮੁੰਦਰ ਵਿੱਚ ਛਾਲ ਵੀ ਮਾਰ ਦਿੱਤੀ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

10. ਸ਼ੂਟਿੰਗ ਦੌਰਾਨ ਅਦਾਕਾਰਾ ਸ਼ਿਲਪਾ ਦਾ ਗੋਲੀਆਂ ਮਾਰ ਕੇ ਕਤਲ! ਖ਼ਬਰ ਸੁਣ ਪਰਿਵਾਰ ਦੇ ਉੱਡੇ ਹੋਸ਼
90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ਿਰੋਡਕਰ ਨੇ ਹਾਲ ਹੀ ਵਿੱਚ ਇਕ ਇੰਟਰਵਿਊ ਵਿੱਚ 1995 ਦੀ ਆਪਣੀ ਫਿਲਮ ‘ਰਘੁਵੀਰ’ ਦੀ ਸ਼ੂਟਿੰਗ ਦੌਰਾਨ ਫੈਲੀ ਮੌਤ ਦੀ ਅਫਵਾਹ ਬਾਰੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-


author

Hardeep Kumar

Content Editor

Related News