AI ਫੀਚਰਜ਼ ਨਾਲ ਲੈਸ Redmi Note 14 Series ਇਸ ਦਿਨ ਹੋਵੇਗਾ ਲਾਂਚ

Saturday, Nov 23, 2024 - 02:09 PM (IST)

ਗੈਜੇਟ ਡੈਸਕ - ਸਮਾਰਟਫੋਨ ਨਿਰਮਾਤਾ ਕੰਪਨੀ Xiaomi ਨੇ ਆਪਣੇ ਬਹੁ-ਪ੍ਰੀਖਿਅਤ ਸਮਾਰਟਫੋਨ ਰੈੱਡਮੀ ਨੋਟ 14 ਸੀਰੀਜ਼ ਦੀ ਲਾਂਚ ਡੇਟ ਤੋਂ ਪਰਦਾ ਉਠਾ ਦਿੱਤਾ ਹੈ। ਜਾਣਕਾਰੀ ਮੁਤਾਬਕ ਇਹ ਸੀਰੀਜ਼ 9 ਦਸੰਬਰ ਨੂੰ ਲਾਂਚ ਹੋਣ ਜਾ ਰਹੀ ਹੈ। ਇਸ ਸੀਰੀਜ਼ 'ਚ ਕੰਪਨੀ Redmi Note 14 5G, Note 14 Pro 5G ਅਤੇ Note 14 Pro+5G ਵਰਗੇ ਤਿੰਨ ਮਾਡਲ ਲਾਂਚ ਕਰ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸੀਰੀਜ਼ ਨੂੰ ਚੀਨ 'ਚ ਸਤੰਬਰ 'ਚ ਲਾਂਚ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸੀਰੀਜ਼ ਦੇ ਸਾਰੇ ਮਾਡਲਾਂ 'ਚ 6.67 ਇੰਚ ਦੀ OLED ਡਿਸਪਲੇ ਦਿੱਤੀ ਜਾ ਸਕਦੀ ਹੈ। ਇਹ ਡਿਸਪਲੇ 120Hz ਦੀ ਰਿਫਰੈਸ਼ ਰੇਟ ਨੂੰ ਵੀ ਸਪੋਰਟ ਕਰੇਗੀ।

ਪੜ੍ਹੋ ਇਹ ਵੀ ਖਬਰ - Google 'ਤੇ ਲੱਗੇ 5 ਸਾਲ ਦਾ ਬੈਨ! ਜਾਣੋ ਕਿਵੇਂ ਚੱਲੇਗਾ ਇੰਟਰਨੈੱਟ

ਇਸ ਤੋਂ ਇਲਾਵਾ ਇਨ੍ਹਾਂ ਮਾਡਲਾਂ 'ਚ AI ਫੀਚਰ ਵੀ ਮੌਜੂਦ ਹੋਣਗੇ। Redmi Note 14 Pro+ ’ਚ 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ 8-ਮੈਗਾਪਿਕਸਲ ਦਾ ਅਲਟਰਾਵਾਈਡ ਕੈਮਰਾ ਅਤੇ 50-ਮੈਗਾਪਿਕਸਲ ਦਾ ਟੈਲੀਫੋਟੋ ਕੈਮਰਾ ਹੋਵੇਗਾ। Redmi Note 14 Pro+ ’ਚ 6,200mAh ਦੀ ਬੈਟਰੀ ਹੋਵੇਗੀ ਜੋ 90W ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਇਸ ਦੇ ਨਾਲ ਹੀ, Redmi Note 14 Pro ਨੂੰ 5,500mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ ਜੋ 44W ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਹਾਲਾਂਕਿ ਇਨ੍ਹਾਂ ਦੀਆਂ ਕੀਮਤਾਂ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦਾ ਡਿਜ਼ਾਈਨ ਚੀਨ 'ਚ ਲਾਂਚ ਕੀਤੇ ਗਏ ਮਾਡਲਾਂ ਵਰਗਾ ਹੀ ਹੋਵੇਗਾ। Redmi Note 14 Series ਦੇ ਬਾਜ਼ਾਰ 'ਚ ਲਾਂਚ ਹੋਣ ਤੋਂ ਬਾਅਦ ਇਹ ਫੋਨ ਕਈ ਸਮਾਰਟਫੋਨਜ਼ ਨੂੰ ਵੀ ਟੱਕਰ ਦੇ ਸਕੇਗਾ। ਇਸ ਤੋਂ ਇਲਾਵਾ ਇਸ 'ਚ AI ਫੀਚਰਸ ਵੀ ਦਿੱਤੇ ਜਾਣਗੇ ਜੋ ਕਈ ਕੰਮਾਂ ਨੂੰ ਕਾਫੀ ਆਸਾਨ ਬਣਾ ਦੇਣਗੇ।

ਪੜ੍ਹੋ ਇਹ ਵੀ ਖਬਰ -  ਆ ਗਿਆ Xiaomi ਦਾ ਨਵਾਂ ਫੋਨ, ਐਨੇ ਧਾਕੜ ਫੀਚਰਜ਼ ਹਰ ਕੋਈ ਪੁੱਛੇਗਾ ਕਿੰਨੇ ਦਾ ਲਿਆ

ਪੜ੍ਹੋ ਇਹ ਵੀ ਖਬਰ - ਗੂਗਲ ਨੇ ਲਾਂਚ ਕਰ 'ਤਾ ਨਵਾਂ ਫੀਚਰ, ਵੱਡੇ-ਵੱਡੇ ਬ੍ਰਾਂਡਸ ਨੂੰ ਦੇਵੇਗਾ ਟੱਕਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


Sunaina

Content Editor

Related News