ਭਾਰਤ ’ਚ ਲਾਂਚ ਹੋਇਆ Redmi Note 10S ਦਾ ਨਵਾਂ ਸਟੋਰੇਜ ਮਾਡਲ, ਜਾਣੋ ਕੀਮਤ

Saturday, Dec 04, 2021 - 11:47 AM (IST)

ਗੈਜੇਟ ਡੈਸਕ– ਰੈੱਡਮੀ ਇੰਡੀਆ ਨੇ ਆਪਣੇ ਪ੍ਰਸਿੱਧ ਸਮਾਰਟਫੋਨ Redmi Note 10S ਦੇ ਨਵੇਂ ਸਟੋਰੇਜ ਮਾਡਲ ਨੂੰ ਭਾਰਤ ’ਚ ਪੇਸ਼ ਕਰ ਦਿੱਤਾ ਹੈ। ਇਸ ਫੋਨ ਨੂੰ ਹੁਣ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਆਪਸ਼ਨ ਨਾਲ ਖਰੀਦਿਆ ਜਾ ਸਕੇਗਾ, ਜਿਸ ਦੀ ਕੀਮਤ 17,499 ਰੁਪਏ ਰੱਖੀ ਗਈ ਹੈ। ਇਸ ਦੀ ਵਿਕਰੀ ਐਮਾਜ਼ੋਨ ਅਤੇ Mi.com ’ਤੇ ਸ਼ੁਰੂ ਹੋਵੇਗੀ। ਆਫਰ ਤਹਿਤ ਗਾਹਕਾਂ ਨੂੰ ICICI ਬੈਂਕ ਦੇ ਕ੍ਰੈਡਿਟ ਕਾਰਡ ਰਾਹੀਂ ਪੇਮੈਂਟ ਕਰਨ ’ਤੇ 1,000 ਰੁਪਏ ਦਾ ਡਿਸਕਾਊਂਟ ਵੀ ਮਿਲੇਗਾ। 

ਇਸ ਤੋਂ ਇਲਾਵਾ Redmi Note 10S  ਦੇ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 14,999 ਰੁਪਏ ਅਤੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 15,999 ਰੁਪਏ ਰੱਖੀ ਗਈ ਹੈ। ਇਸ ਫੋਨ ਨੂੰ ਚਾਰ ਰੰਗਾਂ- ਕਾਸਮਿਕ ਪਰਪਲ, ਡੀਪ ਸੀ ਬਲਿਊ, ਫ੍ਰੋਸਟ ਵਾਈਟ ਅਤੇ ਸ਼ੈਡੋ ਬਲੈਕ ’ਚ ਖਰੀਦਿਆ ਜਾ ਸਕਦਾ ਹੈ। 

 

Redmi Note 10S ਦੇ ਫੀਚਰਜ਼

ਡਿਸਪਲੇਅ    - 6.43 ਇੰਚ ਦੀ ਐੱਚ.ਡੀ.+ (1080x2400 ਪਿਕਸਲ ਰੈਜ਼ੋਲਿਊਸ਼ਨ)
ਪ੍ਰੋਸੈਸਰ    - ਮੀਡੀਆਟੈੱਕ ਹੇਲੀਓ ਜੀ95 ਪ੍ਰੋਸੈਸਰ
ਓ.ਐੱਸ.    - ਐਂਡਰਾਇਡ 11 ’ਤੇ ਆਧਾਰਿਤ MIUI 12.5
ਰੀਅਰ ਕੈਮਰਾ    - 64MP (ਪ੍ਰਾਈਮਰੀ ਸੈਂਸਰ)+ + 8MP (ਅਲਟਰਾ ਵਾਈਡ ਲੈੱਨਜ਼) + 2MP (ਮੈਕ੍ਰੋ ਸੈਂਸਰ) +  (2MP ਡੈੱਪਥ ਸੈਂਸਰ)
ਫਰੰਟ ਕੈਮਰਾ    - 13MP
ਬੈਟਰੀ    - 5,000 mAh (33W ਫਾਸਟ ਚਾਰਜਿੰਗ ਦੀ ਸਪੋਰਟ)
ਕੁਨੈਕਟੀਵਿਟੀ    - 4G, Wi-Fi, GPS, ਬਲੂਟੁੱਥ, IR ਬਲਾਸਟਰ, NFC, 3.5mm ਹੈੱਡਫੋਨ ਜੈੱਕ ਅਤੇ USB ਟਾਈਪ-ਸੀ ਪੋਰਟ


Rakesh

Content Editor

Related News