Redmi K30 5G Racing Edition ਹੋਇਆ ਲਾਂਚ, ਜਾਣੋ ਕੀਮਤ ਤੇ ਫੀਚਰਸ

05/13/2020 12:29:43 AM

ਗੈਜੇਟ ਡੈਸਕ—Redmi K30 5G  ਨੂੰ ਚੀਨ 'ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਰੈੱਡਮੀ ਕੇ30 ਸੀਰੀਜ਼ ਦੇ ਨਵੇਂ ਐਡਿਸ਼ਨ ਦੇ ਤੌਰ 'ਤੇ ਲਾਂਚ ਕੀਤਾ ਹੈ। ਇਸ ਫੋਨ 'ਚ ਕੰਪਨੀ ਨੇ ਸਨੈਪਡਰੈਗਨ 768ਜੀ ਪ੍ਰੋਸੈਸਰ ਦਿੱਤਾ ਹੈ। ਇਹ ਪਹਿਲਾ ਫੋਨ ਹੈ ਜਿਸ 'ਚ ਇਹ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਫੋਨ 'ਚ ਕੰਪਨੀ ਨੇ ਬਹੁਤ ਸਾਰੇ ਖਾਸ ਫੀਚਰਸ ਦਿੱਤੇ ਹਨ। ਇਸ ਫੋਨ 'ਚ ਕੰਪਨੀ ਨੇ 6.67 ਇੰਚ ਦੀ ਡਿਸਪਲੇਅ ਦਿੱਤੀ ਹੈ। ਇਸ ਫੋਨ 'ਚ ਕੰਪਨੀ ਨੇ 120 ਹਰਟਜ਼ ਦਾ ਰਿਫ੍ਰੇਸ਼ ਰੇਟ ਦਿੱਤਾ ਹੈ। ਇਹ ਫੋਨ ਕੁਆਲਕਾਮ ਸਨੈਪਡਰੈਗਨ 768ਜੀ ਪ੍ਰੋਸੈਸਰ ਅਤੇ ਅਪਗ੍ਰੇਡੇਡ ਐਡਰੀਨੋ 620ਜੀ.ਪੀ.ਯੂ. ਨਾਲ ਆਉਂਦਾ ਹੈ। ਇਸ ਫੋਨ 'ਚ 6ਜੀ.ਬੀ. ਰੈਮ ਦਿੱਤੀ ਗਈ ਹੈ।

PunjabKesari

ਗੱਲ ਕਰੀਏ ਕੈਮਰੇ ਦੀ ਤਾਂ ਇਸ 'ਚ ਕੰਪਨੀ ਨੇ 64 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਦਿੱਤਾ ਹੈ। ਇਸ ਫੋਨ ਦਾ ਦੂਜਾ ਕੈਮਰਾ 8 ਮੈਗਾਪਿਕਸਲ ਦਾ ਜੋ ਅਲਟਰਾ ਵਾਇਡ ਐਂਗਲ ਲੈਂਸ ਨਾਲ ਆਉਂਦਾ ਹੈ। ਇਸ ਫੋਨ ਦਾ ਤੀਸਰਾ ਕੈਮਰਾ 5 ਮੈਗਾਪਿਕਸਲ ਦਾ ਹੈ, ਜੋ ਸੈਂਸਰ ਮੈਕ੍ਰੋ ਨਾਲ ਆਉਂਦਾ ਹੈ। ਉੱਥੇ ਫੋਨ ਦਾ ਚੌਥਾ ਕੈਮਰਾ 2 ਮੈਗਾਪਿਕਸਲ ਦਾ ਹੈ, ਜੋ ਡੈਪਥ ਸੈਂਸਰ ਨਾਲ ਆਉਂਦਾ ਹੈ। 6ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਚੀਨ 'ਚ ਕੀਮਤ CNY 1,999 ਕਰੀਬ 21,300 ਰੁਪਏ ਹੈ। ਸਕਿਓਰਟੀ ਲਈ ਕੰਪਨੀ ਨੇ ਫਿੰਗਰਪ੍ਰਿੰਟ ਸਕੈਨਰ ਵੀ ਦਿੱਤਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 30ਵਾਟ ਦੇ ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ।

PunjabKesari


Karan Kumar

Content Editor

Related News