ਸ਼ਾਓਮੀ ਲਿਆਈ ਜ਼ਬਰਦਸਤ ਵਾਇਰਲੈੱਸ ਈਅਰਫੋਨ, ਕੀਮਤ 1,000 ਰੁਪਏ ਤੋਂ ਵੀ ਘੱਟ

Tuesday, Jul 21, 2020 - 10:54 AM (IST)

ਸ਼ਾਓਮੀ ਲਿਆਈ ਜ਼ਬਰਦਸਤ ਵਾਇਰਲੈੱਸ ਈਅਰਫੋਨ, ਕੀਮਤ 1,000 ਰੁਪਏ ਤੋਂ ਵੀ ਘੱਟ

ਗੈਜੇਟ ਡੈਸਕ– ਸ਼ਾਓਮੀ ਨੇ ਸੋਮਵਾਰ ਨੂੰ ਆਪਣੇ ਨਵੇਂ ਵਾਇਰਲੈੱਸ ਈਅਰਫੋਨ Redmi AirDots 2 ਲਾਂਚ ਕਰ ਦਿੱਤੇ ਹਨ। ਇਹ ਵਾਇਰਲੈੱਸ ਈਅਰਫੋਨ Redmi AirDots ਅਤੇ Redmi AirDots S ਦੇ ਅਪਗ੍ਰੇਡ ਹਨ। ਕੰਪਨੀ ਨੇ ਈਅਰਫੋਨ ਅਜੇ ਚੀਨ ’ਚ ਲਾਂਚ ਕੀਤੇ ਹਨ। ਰੈੱਡਮੀ ਏਅਰ ਡਾਟ 2 ਦੀ ਚੀਨ ’ਚ ਕੀਮਤ 79 ਯੁਆਨ (ਕਰੀ 845 ਰੁਪਏ) ਹੈ। ਇਹ ਈਅਰਫੋਨ ਫਿਲਹਾਲ ਕੰਪਨੀ ਦੇ ਕ੍ਰਾਊਡਫੰਡਿੰਗ ਪਲੇਟਫਾਰਮ ’ਤੇ ਉਪਲੱਬਧ ਹਨ। ਕ੍ਰਾਊਡਫੰਡਿੰਗ ਖ਼ਤਮ ਹੋਣ ਤੋਂ ਬਾਅਦ ਇਹ ਈਅਰਫੋਨ 99 ਯੁਆਨ 9ਕਰੀਬ 1,060 ਰੁਪਏ) ’ਚ ਖਰੀਦੇ ਜਾ ਸਕਣਗੇ। ਕ੍ਰਾਊਡਫੰਡਿੰਗ ਪਲੇਟਫਾਰਮ ’ਤੇ ਇਹ ਈਅਰਫੋਨ 20 ਜੁਲਾਈ ਤੋਂ29 ਜੁਲਾਈ ਤਕ ਖਰੀਦੇ ਜਾ ਸਕਣਗੇ। 

Redmi AirDots 2 ਦੇ ਫੀਚਰਜ਼ 
ਰੈੱਡਮੀ ਦੇ ਇਹ ਵਾਇਰਲੈੱਸ ਈਅਰਫੋਨ 7.2mm ਡ੍ਰਾਈਵਰਸ ਅਤੇ ਡੀ.ਐੱਸ.ਪੀ. ਡਿਜੀਟਲ ਨੌਇਜ਼ ਰਿਡਕਸ਼ਨ ਤਕਨੀਕ ਨਾਲ ਆਉਂਦੇ ਹਨ। ਇਹ ਈਅਰਫੋਨ ਐਂਟੀ ਐਰਰ ਫਿਜੀਕਲ ਬਟਨ ਨਾਲ ਆਉਂਦੇ ਹਨ। ਈਅਰਫੋਨ ਵਨ ਕੀਅ ਕੰਟਰੋਲ ਨਾਲ ਲੈੱਸ ਹਨ ਜਿਸ ਨਾਲ ਤੁਸੀਂ ਇਕ ਹੀ ਬਟਨ ਨਾਲ ਮਲਟੀਟਾਸਕਿੰਗ ਕਰ ਸਕਦੇ ਹਨ। ਯਾਨੀ ਮਿਊਜ਼ਿਕ ਕੰਟਰੋਲ, ਕੁਨੈਕਟਿਡ ਡਿਵਾਈਸ, ਕਾਲ ਨੂੰ ਐਕਸੈਪਟ ਅਤੇ ਰਿਜੈਕਟ ਇਕ ਹੀ ਬਟਨ ਨਾਲ ਕਰ ਸਕਦੇ ਹੋ। ਬਟਨ ’ਤੇ ਡਬਲ ਟੈਪ ਕਰਕੇ ਤੁਸੀਂ ਵੌਇਸ ਅਸਿਸਟੈਂਟ ਦੀ ਵਰਤੋਂ ਵੀ ਕਰ ਸਕਦੇ ਹੋ। 

ਮਿਲੇਗਾ 4 ਘੰਟਿਆਂ ਦਾ ਬੈਟਰੀ ਬੈਕਅਪ
ਰੈੱਡਮੀ ਦੇ ਇਹ ਈਅਰਫੋਨ 43mAh ਬੈਟਰੀ ਨਾਲ ਆਉਂਦੇ ਹਨ ਜੋ 4 ਘੰਟਿਆਂ ਦਾ ਬੈਕਅਪ ਦਿੰਦੀ ਹੈ। ਚਾਰਜਿੰਗ ਕੇਸ ’ਚ 300mAh ਦੀ ਬੈਟਰੀ ਦਿੱਤੀ ਗਈ ਹੈ ਜੋ 12 ਘੰਟਿਆਂ ਦਾ ਬੈਕਅਪ ਦਿੰਦੀ ਹੈ। ਰੈੱਡਮੀ ਦੇ ਈਅਰਫੋਨ ਬਲੂਟੂਥ v5.0 ਕੁਨੈਕਟੀਵਿਟੀ ਨਾਲ ਆਉਂਦੇ ਹਨ। 


author

Rakesh

Content Editor

Related News