ਭਾਰਤ ''ਚ ਐਪਲ ਦੇ Revenue ''ਚ ਰਿਕਾਰਡ ਦਾ ਹੋਇਆ ਵਾਧਾ, ਕੁੱਕ ਨੇ ਕਿਹਾ ਹੋਰ ਵੀ ਹੋਣਾ ਹੈ ਮਜ਼ਬੂਤ

05/04/2017 12:00:09 PM

ਜਲੰਧਰ- ਭਾਰਤ ''ਚ ਐਪਲ ਨੇ ਦੂਜੀ ਤਿਮਾਹੀ ''ਚ ਨਵਾਂ ਰਿਕਾਰਡ ਬਣਾਇਆ ਹੈ। ਭਾਰਤ ''ਚ ਕੰਪਨੀ ਦੇ ਰੇਵੇਨਿਊ ''ਚ ਦਹਾਈ ਅੰਕ ਦਾ ਵਾਧਾ ਹੋਇਆ ਹੈ। ਇਸ ਨਾਲ ਹੀ ਕੰਪਨੀ ਜੇ ਸੀ. ਈ. ਓ. ਟਿਮ ਕੁੱਕ ਨੇ ਸਵੀਕਾਰ ਕੀਤਾ ਹੈ ਕਿ ਭਾਰਤ ''ਚ ਐਪਲ ਦੀ ਪੈਠ ਫਿਲਹਾਲ ਕਮਜ਼ੋਰ ਹੈ। ਇਹ ਹੀ ਵਜ੍ਹਾ ਹੈ ਕਿ ਉਹ ਸਥਾਨਕ ਪੱਧਰ ''ਤੇ ਕੰਪਨੀ ਦੀ ਮੌਜੂਦਗੀ ਨੂੰ ਵਧਾ ਰਹੇ ਹਨ। ਭਾਰਤ ''ਚ 4ਜੀ ਨੈੱਟਵਰਕ ''ਚ ਆਏ ਸੁਧਾਰ ਹੋਰ ਤੇਜ਼ੀ ਨੇ ਟਿਮ ਕੁੱਕ ਨੂੰ ਖਾਸ ਪ੍ਰਭਾਵਿਤ ਕੀਤਾ ਹੈ। 
ਕੁੱਕ ਨੇ ਕਿਹਾ ਹੈ ਕਿ ਅਸੀਂ ਦੇਸ਼ਭਰ ''ਚ ਸਥਾਨਕ ਪੱਧਰ ''ਤੇ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰ ਰਹੇ ਹੈ ਅਤੇ ਅਸੀਂ ਇਸ ਅਹਿਮ ਦੇਸ਼ ''ਚ ਜਿੱਥੇ ਵੱਡੀ ਸੰਖਿਆਂ ''ਚ ਨੌਜਵਾਨ ਪ੍ਰੀੜ੍ਹੀ ਹੈ, ਜੋ ਕਿ ਤਕਨੀਕ ਦਾ ਬਿਹਤਰ ਇਸਤੇਮਾਲ ਕਰਨਾ ਜਾਣਦੀ ਹੈ। ਉੱਥੇ ਆਪਣੇ ਭਵਿੱਖ ਨੂੰ ਲੈ ਕੇ ਕਾਫੀ ਆਸ਼ਾਵਾਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਵੱਡਾ ਮੌਕਾ ਹੈ ਅਤੇ ਇਹੀ ਵਜ੍ਹਾ ਹੈ ਕਿ ਅਸੀਂ ਉਹ ਸਾਰੀ ਸੁਵਿਧਾਵਾਂ ਇਕੱਠੀਆਂ ਕਰ ਰਹੇ ਹਾਂ, ਜੋ ਕਿ ਅਸੀਂ ਦੂਜੇ ਬਾਜ਼ਾਰਾਂ ''ਚ ਇਕੱਠੀਆਂ ਕੀਤੀਆਂ ਹਨ, ਇਸ ਮਾਇਨੇ ''ਚ ਆਪਣੇ ਸਟੋਰ ਖੋਲਣ ਅਤੇ ਹੋਰ ਕਦਮ ਉਠਾਏ ਜਾਣਗੇ।
ਅਮਰੀਕਾ ''ਚ ਮੁਨਾਫਾ -
ਇਸ ਵਿਚਕਾਰ ਐਪਲ ਨੇ ਸੈਨ ਫ੍ਰਾਂਸਿਸਕੋ ''ਚ ਆਪਣੇ ਤਿਮਾਹੀ ਨਤੀਜਾ ਜਾਰੀ ਕਰਦੇ ਹੋਏ ਕਿਹਾ ਹੈ ਕਿ ਤਿਮਾਹੀ ਦੇ ਦੌਰਾਨ ਉਸ ਦਾ ਮੁਨਾਫਾ 4.9 ਫੀਸਦੀ ਵੱਧ ਕੇ 11 ਅਰਬ ਡਾਲਰ ਤੋਂ ਕੁਝ ਜ਼ਿਆਦਾ ਰਿਹਾ, ਜਦਕਿ ਰੇਵੇਨਿਊ 4.6 ਫੀਸਦੀ ਵੱਧ ਕੇ 52.9 ਅਰਬ ਡਾਲਰ ''ਤੇ ਪਹੁੰਚ ਗਿਆ।
ਕੈਲੀਫੋਰਨੀਆਂ ਸਥਿਤ ਇਸ ਕੰਪਨੀ ਦੇ ਸ਼ੇਅਰ ਦੀ ਕੀਮਤ ਕਰੀਬ ਦੋ ਫੀਸਦੀ ਘੱਟ ਕੇ 144.79 ਡਾਲਰ ਰਹਿ ਗਈ। ਦਸੰਬਰ ਤਿਮਾਹੀ ਦੇ ਮੁਕਾਬਲੇ ਰੇਵੇਨਿਊ ਵਧਿਆ ਹੈ ਅਤੇ ਆਈਫੋਨ 7 ਪਲੱਸ ਲਈ ਮੰਗ ਬਿਹਤਰ ਬਣੀ ਰਹੀ।

Related News