ਐਮੋਲੇਡ ਡਿਸਪਲੇਅ ਵਾਲੀ Realme Watch 3 Pro ਲਾਂਚ, ਜਾਣੋ ਕੀਮਤ ਤੇ ਫੀਚਰਜ਼
Tuesday, Sep 06, 2022 - 06:26 PM (IST)
ਗੈਜੇਟ ਡੈਸਕ– ਰੀਅਲਮੀ ਇੰਡੀਆ ਨੇ ਆਪਣੀ ਨਵੀਂ ਸਮਾਰਟਵਾਚ Realme Watch 3 Pro ਨੂੰ ਲਾਂਚ ਕਰ ਦਿੱਤਾ ਹੈ। ਇਸ ਵਾਚ ਨੂੰ Realme Watch 3 ਦੇ ਅਪਗ੍ਰੇਡੇਸ਼ਨ ਦੇ ਤੌਰ ’ਤੇ ਪੇਸ਼ ਕੀਤਾ ਗਿਆ ਹੈ। ਵਾਚ ’ਚ ਬਲੂਟੁੱਥ ਕਾਲਿੰਗ ਫੀਚਰਜ਼ ਦੇ ਨਾਲ 1.78 ਇੰਚ ਦੀ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ। ਨਾਲ ਹੀ ਵਾਚ ’ਚ ਬਿਲਟ-ਇਨ ਜੀ.ਪੀ.ਐੱਸ. ਅਤੇ ਬਲੂਟੁੱਥ 5.3 ਦਾ ਸਪੋਰਟ ਦਿੱਤਾ ਗਿਆ ਹੈ।
Realme Watch 3 Pro ਦੀ ਕੀਮਤ
Realme Watch 3 Pro ਨੂੰ ਦੋ ਕਲਰ ਆਪਸ਼ਨ ਬਲੈਕ ਅਤੇ ਗ੍ਰੇਅ ’ਚ ਪੇਸ਼ ਕੀਤਾ ਗਿਆ ਹੈ। ਇਸਦੀ ਕੀਮਤ 4,999 ਰੁਪਏ ਹੈ ਪਰ ਲਾਂਚਿੰਗ ਆਫਰ ’ਚ ਇਸਨੂੰ 4,499 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਵਾਚ ਨੂੰ 9 ਸਤੰਬਰ ਤੋਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ ਫਲਿਪਕਾਰਟ ਤੋਂ ਖਰੀਦਿਆ ਜਾ ਸਕਦਾ ਹੈ।
Realme Watch 3 Pro ਦੇ ਫੀਚਰਜ਼
Realme Watch 3 Pro ਨੂੰ ਮੈਟਲ-ਪਲਾਸਟਿਕ ਫਰੇਮ ਡਿਜ਼ਾਈਨ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਵਿਚ 1.78 ਇੰਚ ਦੀ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ, ਜੋ 500 ਨਿਟਸ ਦੀ ਬ੍ਰਾਈਟਨੈੱਸ ਅਤੇ (368x448) ਪਿਕਸਲ ਰੈਜ਼ੋਲਿਊਸ਼ਨ ਦੇ ਨਾਲ ਆਉਂਦੀ ਹੈ। ਡਿਸਪਲੇਅ ਦੇ ਨਾਲ 68.7 ਫੀਸਦੀ ਦਾ ਸਕਰੀਨ-ਟੂ-ਬਾਡੀ ਰੇਸ਼ੀਓ ਦਿੱਤਾ ਗਿਆ ਹੈ। ਵਾਚ ’ਚ ਕਾਲਿੰਗ ਅਤੇ ਆਲਵੇਜ ਆਨ ਡਿਸਪਲੇਅ ਦਾ ਸਪੋਰਟ ਮਿਲਦਾ ਹੈ। ਕਾਲਿੰਗ ਲਈ ਵਾਚ ’ਚ ਇਨਬਿਲਟ ਮਾਈਕ੍ਰੋਫੋਨ ਅਤੇ ਸਪੀਕਰ ਦਿੱਤੇ ਗਏ ਹਨ। ਨਾਲ ਹੀ ਵਾਚ ’ਚ ਇਨਬਿਲਟ ਜੀ.ਪੀ.ਐੱਸ. ਦਾ ਸਪੋਰਟ ਵੀ ਦਿੱਤਾ ਗਿਆ ਹੈ। ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਵਾਚ ’ਚ ਰਨਿੰਗ, ਵਾਕਿੰਗ ਅਤੇ ਸਾਈਕਲਿੰਗ ਵਰਗੇ 110 ਤੋਂ ਜ਼ਿਆਦਾ ਸਪੋਰਟਸ ਮੋਡ ਅਤੇ ਮਲਟੀਪਲ ਵਾਚ ਫੇਸਿਜ਼ ਮਿਲਦੇ ਹਨ।
Realme Watch 3 Pro ’ਚ 325mAh ਦੀ ਬੈਟਰੀ ਮਿਲਦੀ ਹੈ ਜੋ 10 ਦਿਨਾਂ ਤਕ ਬੈਟਰੀ ਬਕਅਪ ਦੇ ਨਾਲ ਆਉਂਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਵਾਚ ਨੂੰ 1.5 ਘੰਟਿਆਂ ’ਚ ਫੁਲ ਚਾਰਜ ਕੀਤਾ ਜਾ ਸਕਦਾ ਹੈ। Realme Watch 3 Pro ਦੇ ਨਾਲ 24 ਘੰਟੇ ਹਾਰਟ ਰੇਟ ਮਾਨੀਟਰ ਤੋਂ ਇਲਾਵਾ ਸਟਰੈੱਸ ਮਾਨੀਟਰ ਅਤੇ ਸਲੀਪ ਮਾਨੀਟਰਿੰਗ ਸੈਂਸਰ ਦੀ ਸੁਵਿਧਾ ਵੀ ਮਿਲਦੀ ਹੈ। ਵਾਟਰ ਅਤੇ ਡਸਟ ਰੈਸਿਸਟੈਂਟ ਲਈ ਵਾਚ ’ਚ IP68 ਦੀ ਰੇਟਿੰਗ ਮਿਲਦੀ ਹੈ।