ਰੀਅਲਮੀ ਦੀਆਂ ਦੋ ਨਵੀਆਂ ਸਮਾਰਟਵਾਚ ਲਾਂਚ, 14 ਦਿਨਾਂ ਤਕ ਚੱਲੇਗੀ ਬੈਟਰੀ

Wednesday, Jun 16, 2021 - 03:26 PM (IST)

ਗੈਜੇਟ ਡੈਸਕ– ਹੈਂਡਸੈੱਟ ਨਿਰਮਾਤਾ ਕੰਪਨੀ ਰੀਅਲਮੀ ਨੇ ਦੋ ਨਵੀਆਂ ਸਮਾਰਟਵਾਚ Realme Watch 2 ਅਤੇ Watch 2 Pro ਨੂੰ ਲਾਂਚ ਕਰ ਦਿੱਤਾ ਹੈ। ਦੱਸ ਦੇਈਏ ਕਿ ਦੋਵਾਂ ਹੀ ਸਮਾਰਟਵਾਚ ’ਚ ਬਲੱਡ ਆਕਸੀਜਨ ਮਾਨੀਟਰ, 100 ਤੋਂ ਜ਼ਿਆਦਾ ਵਾਚ ਫੇਸ ਅਤੇ 90 ਸਪੋਰਟਸ ਮੋਡਸ ਦਿੱਤੇ ਗਏ ਹਨ। 

Realme Watch 2 Pro ਦੀ ਕੀਮਤ ਤੇ ਖੂਬੀਆਂ
ਵਾਚ ’ਚ 1.75 ਇੰਚ ਟੱਚ ਕਲਰ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 320x385 ਪਿਕਸਲ ਅਤੇ ਪੀਕ ਬ੍ਰਾਈਟਨੈੱਸ 600 ਨਿਟਸ ਹੈ। ਗਾਹਕ ਦੋ ਸਟ੍ਰੈਪ ਆਪਸ਼ੰਸ ਵਿਚੋਂ ਇਕ ਚੁਣ ਸਕਦੇ ਹਨ, ਬਲੈਕ ਜਾਂ ਸਿਲਵਰ ਫਿਨਿਸ਼। ਇਸ ਪ੍ਰੋ ਮਾਡਲ ’ਚ ਸਲੀਪ, ਹਾਰਟ ਰੇਟ, SpO2 ਲੈਵਲ, ਪੈਡੋਮੀਟਰ, ਕੈਲਰੀ, ਡਿਸਟੈਂਸ ਨੂੰ ਮਾਪਦਾ ਹੈ। ਇਸ ਸਮਾਰਟਵਾਚ ਦੀ ਮਦਦ ਨਾਲ ਮਿਊਜ਼ਿਕ ਕੰਟਰੋਲ, ਮੈਸੇਜ ਰਿਮਾਇੰਡਰ, ਕਾਲ ਨੋਟੀਫਿਕੇਸ਼ਨ, ਰਿਮੋਟ ਕੈਮਰਾ, ਫਾਇੰਡ ਫੋਨ ਅਤੇ ਇੰਟਰਨੈੱਟ ਆਫ ਤਿੰਗਸ ਜੋ ਰੀਅਲਮੀ ਲਿੰਕਸ ਐਪ ਨਾਲ ਪੇਅਰ ਹੈ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। 

ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਹ ਬਲੂਟੂਥ ਵਰਜ਼ਨ 5 ਨਾਲ ਲੈਸ ਹੈ ਅਤੇ ਇਸ ਵਿਚ 390 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ, ਜੋ ਸਿੰਗਲ ਚਾਰਜ ’ਤੇ 14 ਦਿਨਾਂ ਦਾ ਬੈਟਰੀ ਬੈਕਅਪ ਦਿੰਦੀ ਹੈ ਅਤੇ ਇਹ ਮੈਗਨੇਟਿਕ ਚਾਰਜਿੰਗ ਬੇਸ ਨਾਲ ਆਉਂਦੀ ਹੈ। ਇਸ ਵਾਚ ਦੀ ਕੀਮਤ 69.99 ਯੂਰੋ (ਕਰੀਬ 7,200 ਰੁਪਏ) ਰੱਖੀ ਗਈ ਹੈ। 

Realme Watch 2 ਦੀ ਕੀਮਤ ਤੇ ਖੂਬੀਆਂ
ਉਥੇ ਹੀ ਦੂਜੇ ਪਾਸੇ  Realme Watch 2 ’ਚ 1.4 ਇੰਚ ਕਲਰ ਟੱਚ ਸਕਰੀਨ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 320x320 ਪਿਕਸਲ ਹੈ। ਡਸਟ ਅਤੇ ਵਾਟਰ ਰੈਸਿਸਟੈਂਟ ਲਈਵਾਚ ਨੂੰ IP68 ਰੇਟਿੰਗ ਪ੍ਰਾਪਤ ਹੈ। ਪ੍ਰੋ ਮਾਡਲ ਦੀ ਤਰ੍ਹਾਂ ਇਹ ਵਾਚ ਵੀ ਰੀਅਲ ਟਾਈਮ ਹਾਰਟ ਰੇਟ, SpO2 ਯਾਨੀ ਬਲੱਡ ਆਕਸੀਜਨ ਲੈਵਲ ਅਤੇ ਸਲੀਪ ਪੈਟਰਨ ਨੂੰ ਮਾਨੀਟਰ ਕਰਦੀ ਹੈ। 315 ਐੱਮ.ਏ.ਐੱਚ. ਦੀ ਬੈਟਰੀ ਵਾਚ ’ਚ ਜਾਨ ਫੂਕਨ ਦਾ ਕੰਮ ਕਰਦੀ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਇਹ ਸਿੰਗਲ ਚਾਰਜ ’ਤੇ 12 ਦਿਨਾਂ ਤਕ ਚਲਦੀ ਹੈ। ਇਸ ਵਾਚ ਦੀ ਕੀਮਤ 49.99 ਯੂਰੋ ਰੱਖੀ ਗਈ ਹੈ। 


Rakesh

Content Editor

Related News