Realme ਦਾ ਨਵਾਂ ਸਮਾਰਟਫੋਨ ਟੀ.ਵੀ. ਭਾਰਤ ’ਚ ਲਾਂਚ, ਕੀਮਤ 27,999 ਰੁਪਏ ਤੋਂ ਸ਼ੁਰੂ

05/31/2021 5:29:48 PM

ਗੈਜੇਟ ਡੈਸਕ– ਰੀਅਲਮੀ ਨੇ ਆਪਣਾ ਨਵਾਂ ਸਮਾਰਟ ਟੀ.ਵੀ. ਭਾਰਤ ’ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਦੱਸਿਆ ਹੈ ਕਿ Realme TV 4K ਨਾਂ ਨਾਲ ਲਿਆਏ ਗਏ ਇਸ ਸਮਾਰਟ ਟੀ.ਵੀ. ਨੂੰ ਦੋ ਸਾਈਜ਼ ’ਚ ਉਪਲੱਬਧ ਕੀਤਾ ਜਾਵੇਗਾ। ਇਸ ਟ.ਵੀ. ’ਚ ਬਿਹਤਰ ਵਿਊਇੰਗ ਐਕਸਪੀਰੀਅਸ ਲਈ ਡਾਲਬੀ ਵਿਜ਼ਨ ਦੀ ਸੁਪੋਰਟ ਦਿੱਤੀ ਗਈ ਹੈ ਅਤੇ ਇਸ ਵਿਚ ਚਾਰ ਸਪੀਕਰ ਮਿਲਦੇ ਹਨ ਜੋ ਡਾਲਬੀ ਅਟੋਮਾਸ ਨੂੰ ਸੁਪੋਰਟ ਕਰਦੇ ਹਨ। 

ਕੀਮਤ ਦੀ ਗੱਲ ਕਰੀਏ ਤਾਂ Realme TV 4K ਦੇ 43 ਇੰਚ ਸਕਰੀਨ ਸਾਈਜ਼ ਵਾਲੇ ਮਾਡਲ ਦੀ ਕੀਮਤ 27,999 ਰੁਪਏ ਹੈ, ਜਦਕਿ ਇਸ ਦੇ 50 ਇੰਚ ਸਕਰੀਨ ਸਾਈਜ਼ ਵਾਲੇ ਮਾਡਲ ਦੀ ਕੀਮਤ 39,999 ਰੁਪਏ ਰੱਖੀ ਗਈ ਹੈ। ਇਸ ਸਮਾਰਟ ਟੀ.ਵੀ. ਦੀ ਪਹਿਲੀ ਸੇਲ 4 ਜੂਨ ਨੂੰ ਦਪਹਿਰ 12 ਵਜੇ ਤੋਂ ਈ-ਕਾਮਰਸ ਵੈੱਬਸਾਈਟ ਫਲਿਪਕਾਰਟ ਅਤੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ ’ਤੇ ਸ਼ੁਰੂ ਹੋਵੇਗੀ। 

PunjabKesari

Realme TV 4K ਦੀਆਂ ਖੂਬੀਆਂ
- 43 ਇੰਚ ਅੇਤ 50 ਇੰਚ ਸਕਰੀਨ ਸਾਈਜ਼ ’ਚ ਆਉਣ ਵਾਲੇ ਇਸ ਸਮਾਰਟ ਟੀ.ਵੀ. ਦੀ ਸਕਰੀਨ 60Hz ਦੇ ਰਿਫ੍ਰੈਸ਼ ਰੇਟ ਨੂੰ ਸੁਪੋਰਟ ਕਰਦੀ ਹੈ ਅਤੇ ਇਸ ਦਾ ਵਿਊਇੰਗ ਐਂਗਲ 178 ਡਿਗਰੀ ਦਾ ਹੈ. 
- ਇਸ ਟੀ.ਵੀ. ਦੀ ਸਕਰੀਨ ’ਚ 1.07 ਬਿਲੀਅਨ ਕਲਰਸ ਹਨ, ਜੋ ਸ਼ਾਨਦਾਰ ਵਿਊਇੰਗ ਅਨੁਭਵ ਪ੍ਰਦਾਨ ਕਰਦੇ ਹਨ। 
- ਕੰਪਨੀ ਨੇ Realme TV 4K ਸਮਾਰਟ ਟੀ.ਵੀ. ’ਚ ਸ਼ਾਨਦਾਰ ਸਾਊਂਡ ਲਈ 24 ਵਾਟ ਦੇ ਚਾਰ ਸਪੀਕਰ ਦਿੱਤੇ ਹਨ। ਇਸ ਦੇ ਨਾਲ ਹੀ ਟੀ.ਵੀ. ’ਚ Dolby Atmos, Dolby Audio ਅਤੇ DTS HD ਦੀ ਸੁਪੋਰਟ ਵੀ ਮਿਲਦੀ ਹੈ। 
- ਇਸ ਟੀ.ਵੀ. ’ਚ ਵੌਇਸ ਕੰਟਰੋਲ ਵਰਗੇ ਫੀਚਰਜ਼ ਵੀ ਦਿੱਤੇ ਗਏ ਹਨ। 

- Realme TV 4K ਸਮਾਰਟ ਟੀ.ਵੀ. ’ਚ ਕਵਾਡ-ਕੋਰ ਮੀਡੀਆਟੈੱਕ ਕੋਰਟੈਕਸ-ਏ 53 ਸੀ.ਪੀ.ਯੂ. ਅਤੇ ਮਾਲੀ ਜੀ52 ਜੀ.ਪੀ.ਯੂ. ਦਿੱਤਾ ਗਿਆ ਹੈ। ਹਾਲਾਂਕਿ, ਕੰਪਨੀ ਨੇ ਚਿਪਸੈੱਟ ਦੇ ਮਾਡਲ ਨੰਬਰ ਦਾ ਖੁਲਾਸਾ ਨਹੀਂ ਕੀਤਾ। 
- ਇਸ ਵਿਚ 2 ਜੀ.ਬੀ. ਰੈਮ ਨਾਲ 16 ਜੀ.ਬੀ. ਸਟੋਰੇਜ ਮਿਲਦੀ ਹੈ। 
- ਕੁਨੈਕਟੀਵਿਟੀ ਲਈ ਇਸ ਵਿਚ ਤਿੰਨ-ਐੱਚ.ਡੀ.ਐੱਮ.ਆਈ. ਪੋਰਟ, ਦੋ-ਯੂ.ਐੱਸ.ਬੀ. ਪੋਰਟ, ਇਕ- ਆਪਟਿਕਲ ਆਡੀਓ ਆਊਟ, ਇਕ- ਏ.ਵੀ. ਇਨ, ਡਿਊਲ ਬੈਂਡ ਵਾਈ-ਫਾਈ, ਬਲੂਟੂਥ 5.0 ਅਤੇ ਇੰਫਰਾਰੈੱਡ ਦਿੱਤਾ ਗਿਆ ਹੈ। 


Rakesh

Content Editor

Related News