Realme ਦੇ ਸਸਤੇ ਫੋਨ ''ਚ ਮਿਲਣਗੇ ਮਹਿੰਗੇ ਫੀਚਰਜ਼, ਲਾਂਚ ਤਾਰੀਖ਼ ਅਤੇ ਫੀਚਰਜ਼ ਆਏ ਸਾਹਮਣੇ

04/06/2023 4:21:15 PM

ਗੈਜੇਟ ਡੈਸਕ- ਰੀਅਲਮੀ ਨੇ ਆਪਣੇ ਕਿਫਾਇਤੀ ਫੋਨ Realme Narzo N55 ਨੂੰ ਭਾਰਤ 'ਚ ਲਾਂਚ ਕਰਨ ਦੀ ਤਿਆਰੀ ਕਰ ਲਈ ਹੈ। ਇਸ ਫੋਨ ਨੂੰ 12 ਅਪ੍ਰੈਲ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ। ਫੋਨ ਬਾਰੇ ਪਹਿਲਾਂ ਕਈ ਲੀਕ ਅਤੇ ਰਿਪੋਰਟਾਂ ਆ ਚੁੱਕੀਆਂ ਹਨ, ਜਿਨ੍ਹਾਂ 'ਚ ਕੁਝ ਪ੍ਰਮੁੱਖ ਫੀਚਰਜ਼ ਦਾਅ ਦਾਅਵਾ ਕੀਤਾ ਗਿਆ ਸੀ। ਅਧਿਕਾਰਤ ਪੁਸ਼ਟੀ ਵੀ ਪਹਿਲੀਂ ਦੇ ਦਾਵਿਆਂ ਦੇ ਦੇ ਅਨੁਰੂਪ ਹੈ। ਕੰਪਨੀ ਨੇ ਨਵੇਂ ਲਾਈਨਅਪ ਸਮਾਰਟਫੋਨ ਦੀ Realme Narzo N-ਸੀਰੀਜ਼ ਨੂੰ ਪਹਿਲੀਂ ਹੀ ਟੀਜ਼ ਕਰ ਦਿੱਤਾ ਹੈ ਅਤੇ Realme Narzo N55 ਬਾਜ਼ਾਰ 'ਚ ਲਾਂਚ ਹੋਣ ਵਾਲੀ ਸੀਰੀਜ਼ ਦਾ ਪਹਿਲਾ ਮਾਡਲ ਹੋਵੇਗਾ।

Realme Narzo N55 ਦੇ ਫੀਚਰਜ਼ ਅਤੇ ਡਿਜ਼ਾਈਨ

ਕੰਪਨੀ ਨੇ Realme Narzo N55 ਦੇ ਪੇਜ਼ ਨੂੰ ਐਮਾਜ਼ੋਨ ਇੰਡੀਆ 'ਤੇ ਲਾਈਵ ਕਰ ਦਿੱਤਾ ਹੈ। ਫੋਨ ਅਧਿਕਾਰਤ ਰੀ੍ਲਮੀ ਸਾਈਟ ਦੇ ਨਾਲ-ਨਾਲ ਐਮਾਜ਼ੋਨ ਇੰਡੀਆ ਵੈੱਬਸਾਈਟ 'ਤੇ ਵਿਕਰੀ ਲਈ ਉਪਲੱਬਧ ਹੋਵੇਗਾ। ਲਾਈਵ ਪੇਜ਼ ਦੇ ਅਨੁਸਾਰ, ਫੋਨ ਪ੍ਰਾਈਮ ਬਲਿਊ ਕਲਰ ਵੇਰੀਐਂਟ 'ਚ ਉਪਲੱਬਧ ਹੋਵੇਗਾ। 

ਲਿਸਟਿੰਗ ਤੋਂ ਡਿਜ਼ਾਈਨ ਦਾ ਪਤਾ ਚਲਦਾ ਹੈ, ਜਿਸ ਵਿਚ ਫੋਨ ਦੇ ਬੈਕ ਪੈਨਲ 'ਤੇ ਦੋ ਸਰਕੁਲਰ ਕੈਮਰਾ ਮਾਡਿਊਲ ਦਿਖਾਈ ਦੇ ਰਹੇ ਹਨ, ਦੋਵੇਂ ਕੈਮਰੇ ਉਪਰ ਖੱਬੇ ਪਾਸੇ ਮਿਲਦੇ ਹਨ। ਕੈਮਰੇ ਦੇ ਨਾਲ ਗੋਲ ਆਇਤਾਕਾਰ ਐੱਲ.ਈ.ਡੀ. ਫਲੈਸ਼ ਪੈਨਲ ਵੀ ਮਿਲਦਾ ਹੈ। ਫੋਨ 'ਚ ਸਾਈਡ 'ਚ ਵੱਡਾ ਵਾਲਿਊਮ ਬਟਨ ਹੈ ਜਿਸਦੇ ਹੇਠਾਂ ਪਾਵਰ ਬਟਨ ਦਿੱਤਾ ਗਿਆ ਹੈ।

ਫੋਨ ਨੂੰ ਪਤਲਾ ਡਿਜ਼ਾਈਨ ਮਿਲਦਾ ਹੈ। ਇਸਨੂੰ ਲੈ ਕੇ ਆਪਣੇ ਸੈਗਮੈਂਟ 'ਚ ਸਭ ਤੋਂ ਪਤਲਾ ਹੋਣ ਦਾ ਦਾਅਵਾ ਹੈ। ਹਾਲਾਂਕਿ, ਕੰਪਨੀ ਨੇ ਅਜੇ ਇਸਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ। ਰੀਅਲਮੀ ਨੇ ਕਿਹਾ ਹੈ ਕਿ Realme Narzo N55 ਬਾਰੇ ਜ਼ਿਆਦਾ ਜਾਣਕਾਰੀ 7 ਅਪ੍ਰੈਲ ਅਤੇ 10 ਅਪ੍ਰੈਲ ਨੂੰ ਲਾੰਚ ਤੋਂ ਪਹਿਲਾਂ ਸਾਹਮਣੇ ਆਏਗੀ। 

ਪਿਛਲੀਆਂ ਲੀਕ ਰਿਪੋਰਟਾਂ ਦੀ ਮੰਨੀਏ ਤਾਂ Realme Narzo N55 ਨੂੰ ਪ੍ਰਾਈਮ ਬਲੈਕ ਅਤੇ ਪ੍ਰਾਈਮ ਬਲਿਊ ਰੰਗ 'ਚ ਪੇਸ਼ ਕੀਤਾ ਜਾਵੇਗਾ, ਜਿਨ੍ਹਾਂ 'ਚੋਂ ਇਕ ਦੀ ਅਧਿਕਾਰਤ ਪੁਸ਼ਟੀ ਹੋ ਗਈ ਹੈ। ਫੋਨ ਦੇ ਚਾਰ ਸਟੋਰੇਜ ਵੇਰੀਐਂਟ 4GB + 64GB, 4GB + 128GB, 6GB + 64GB ਅਤੇ ਟਾਪ ਵੇਰੀਐਂਟ ਦੇ 6GB + 128GB ਮਾਡਲ 'ਚ ਲਾਂਚ ਹੋਣ ਦੀ ਉਮੀਦ ਹੈ।


Rakesh

Content Editor

Related News