Realme 1 ਯੂਜ਼ਰਸ ਲਈ ਰੋਲ ਆਊਟ ਹੋਈ ColorOS 5.2 ਦੀ ਸਟੇਬਲ ਅਪਡੇਟ

Saturday, Dec 29, 2018 - 12:10 PM (IST)

ਗੈਜੇਟ ਡੈਸਕ- ਓਪੋ ਦੇ ਸਭ ਬਰਾਂਡ ਰੀਅਲਮੀ ਨੇ ਆਪਣੇ ਪਹਿਲੇ ਸਮਾਰਟਫੋਨ ਰੀਅਲਮੀ 1 ਲਈ ਕਲਰ. ਓ. ਐੱਸ 5.2 ਅਪਡੇਟ ਨੂੰ ਜਾਰੀ ਕਰ ਦਿੱਤਾ ਹੈ। ਤਕਰੀਬਨ ਇਕ ਮਹੀਨਾ ਪਹਿਲਾਂ ਕੰਪਨੀ ਦੁਆਰਾ ਚੁਨਿੰਦਾ ਯੂਜ਼ਰਸ ਨੂੰ ਸਾਫਟਵੇਅਰ ਅਪਡੇਟ ਦਾ ਐਕਸੇਸ ਦਿੱਤਾ ਗਿਆ ਸੀ। ਓਵਰ-ਦ-ਏਅਰ (OTA) ਦੇ ਰਾਹੀਂ Realme 1 ਲਈ ਅਪਡੇਟ ਨੂੰ ਰੋਲ ਆਊਟ ਕੀਤਾ ਗਿਆ ਹੈ।

Realme ਮੁਤਾਬਕ ਕੰਪਨੀ ਦਾ ਉਦੇਸ਼ ਹੈ ਕਿ ਜਨਵਰੀ 2019 ਦੇ ਪਹਿਲੇ ਹਫ਼ਤੇ ਤੱਕ ਅਪਡੇਟ ਸਾਰੇ ਯੂਜ਼ਰਸ ਤੱਕ ਪਹੁੰਚ ਜਾਵੇ। ਸਾਫਟਵੇਅਰ ਅਪਡੇਟ ਦਾ ਬਿਲਡ ਨੰਬਰ CPH1861EX_11.A.27 ਹੈ।PunjabKesari ਆਫਿਸ਼ੀਅਲ ਚੇਂਜਲਾਗ ਮੁਤਾਬਕ ColorOS 5.2 ਅਪਡੇਟ ਦੇ ਨਾਲ ਬਿਊਟੀ ਤੇ ਵਿਵਿਡ ਮੋਡ ਇੰਪਰੂਵ ਹੋਵੇਗਾ। ਨਵੀਂ ਅਪਡੇਟ ਦੇ ਇੰਸਟਾਲ ਹੋਣ ਤੋਂ ਬਾਅਦ Realme 1 ਯੂਜ਼ਰਸ ਤਸਵੀਰਾਂ 'ਤੇ ਆਥਰ ਵਾਟਰਮਾਰਕ ਨੂੰ ਜੋੜ ਸਕਣਗੇ। ਹਾਲ ਹੀ ਦਸੰਬਰ ਸਕਿਓਰਿਟੀ ਪੈਚ ਵੀ ਦਿੱਤਾ ਜਾ ਰਿਹਾ ਹੈ। ਫਰੰਟ ਕੈਮਰੇ ਲਈ ਬੋਕੇਹ ਮੋਡ ਦੀ ਕੁਆਲਿਟੀ ਨੂੰ ਆਪਟੀਮਾਈਜ਼, ਕਈ ਮੋੜ ਲਈ ਆਨਗੋਇੰਗ ਨੋਟੀਫਿਕੇਸ਼ਨ ਤੇ ਯੂਲੋ ਸਟੇਟਸ ਵਾਰ ਬਲਿੰਕਿੰਗ ਨੂੰ ਬੰਦ ਕਰਣਾ ਇਹ ਤਿੰਨਾਂ ਹੀ ਫੀਚਰਸ ਬੀਟਾ ਵਰਜਨ 'ਚ ਉਪਲੱਬਧ ਸਨ। ਪਰ ਹੁਣੇ ਇਹ ਗੱਲ ਸਪੱਸ਼ਟ ਨਹੀਂ ਹੈ ਕਿ ਇਹ ਫੀਚਰਸ ਸਟੇਬਲ ਅਪਡੇਟ 'ਚ ਮੌਜੂਦ ਹਨ ਜਾਂ ਨਹੀਂ। 

Realme ਪਹਿਲਾਂ ਹੀ ਇਸ ਗੱਲ ਦਾ ਖੁਲਾਸਾ ਕਰ ਚੁੱਕੀ ਹੈ ਕਿ ਕੰਪਨੀ ਕਲਰ. ਓ. ਐੱਸ 5.2 ਅਪਡੇਟ ਨੂੰ Realme 2 ਸਮਾਰਟਫੋਨ ਲਈ ਵੀ ਜਾਰੀ ਕਰੇਗੀ। ਪਰ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਅਪਡੇਟ ਨੂੰ ਦਸੰਬਰ ਮਹੀਨੇ ਦੇ ਅੰਤ ਤੱਕ ਜਾਰੀ ਕੀਤਾ ਜਾਵੇਗਾ ਜਾਂ ਫਿਰ ਨਹੀਂ।


Related News