ਰੀਅਲਮੀ ਨੇ ਆਪਣੇ ਇਨ੍ਹਾਂ ਸਮਾਰਟਫੋਨਸ ਦੀ ਕੀਮਤ ''ਚ ਕੀਤਾ ਵਾਧਾ, ਜਾਣੋਂ ਨਵੀਂ ਕੀਮਤ

06/28/2020 12:34:18 AM

ਗੈਜੇਟ ਡੈਸਕ—ਰੀਅਲਮੀ ਨੇ ਪਿਛਲੇ ਹਫਤੇ ਆਪਣੇ ਦੋ ਸਮਾਰਟਫੋਨ Narzo 10A ਅਤੇ C3 ਦੀ ਕੀਮਤ ਵਧਾਈ ਸੀ। ਹੁਣ ਕੰਪਨੀ ਨੇ ਤਿੰਨ ਹੋਰ ਸਮਾਰਟਫੋਨਸ ਦੀ ਕੀਮਤ 'ਚ ਵਾਧਾ ਕਰ ਦਿੱਤਾ ਹੈ। ਇਹ ਤਿੰਨੋਂ ਫੋਨ ਰੀਅਲਮੀ Realme 6, Realme C2, ਤੇ Realme 5s ਹਨ। 91 ਮੋਬਾਇਲਸ ਦੀ ਰਿਪੋਰਟ ਮੁਤਾਬਕ ਆਫਲਾਈਨ ਮਾਰਕੀਟ 'ਚ ਕੰਪਨੀ ਇਨ੍ਹਾਂ ਫੋਨਸ ਦੀ ਕੀਮਤ 'ਚ 1000 ਰੁਪਏ ਦਾ ਵਾਧਾ ਕੀਤਾ ਹੈ। ਰੀਅਲਮੀ 6 ਦੀ ਕੀਮਤ 'ਚ 1000 ਰੁਪਏ ਦਾ ਵਾਧਾ ਕੀਤਾ ਹੈ। ਫੋਨ ਦੇ 4ਜੀ.ਬੀ. ਰੈਮ+64ਜੀ.ਬੀ. ਮਾਡਲ ਦੀ ਕੀਮਤ ਪਹਿਲਾਂ 13,999 ਰੁਪਏ ਸੀ, ਜੋ ਆਫਲਾਈਨ ਸਟੋਰਸ 'ਤੇ ਹੁਣ 14,999 ਰੁਪਏ ਹੋ ਗਈ ਹੈ।

ਗੱਲ ਕਰੀਏ ਰੀਅਲਮੀ ਸੀ2 ਦੀ ਤਾਂ ਇਸ ਦੀ ਕੀਮਤ 'ਚ 500 ਰੁਪਏ ਦਾ ਵਾਧਾ ਕੀਤਾ ਹੈ। ਇਸ ਦੇ 2ਜੀ.ਬੀ. ਰੈਮ+16ਜੀ.ਬੀ. ਮਾਡਲ ਦੀ ਕੀਮਤ ਵਧ ਕੇ 6,999 ਰੁਪਏ ਹੋ ਗਈ ਹੈ। ਇਸ ਤਰ੍ਹਾਂ ਫੋਨ ਦੇ 2ਜੀ.ਬੀ. ਰੈਮ+32ਜੀ.ਬੀ. ਅਤੇ 3ਜੀ.ਬੀ.ਰੈਮ+32ਜੀ.ਬੀ. ਮਾਡਲ ਦੀ ਕੀਮਤ 7,499 ਰੁਪਏ ਅਤੇ 7,999 ਰੁਪਏ ਹੋ ਗਈ ਹੈ। ਇਸ ਤਰ੍ਹਾਂ ਰੀਅਲਮੀ 5ਐੱਸ ਸਮਾਰਟਫੋਨ 'ਚ ਵੀ 1000 ਰੁਪਏ ਦਾ ਵਾਧਾ ਕੀਤਾ ਹੈ।

ਪਿਛਲੇ ਹਫਤੇ ਵਧੀ ਸੀ ਇਨ੍ਹਾਂ ਫੋਨਸ ਦੀ ਕੀਮਤ
ਰੀਅਲਮੀ ਨੇ ਪਿਛਲੇ ਹਫਤੇ ਨਾਰਜੋ 10ਏ ਅਤੇ ਰੀਅਲਮੀ ਸੀ3 ਫੋਨ ਦੀ ਕੀਮਤ ਵਧਾਈ ਸੀ। ਰੀਅਲਮੀ ਨਾਰਜੋ 10 ਦਾ 3ਜੀ.ਬੀ. ਰੈਮ ਮਾਡਲ ਮਹਿੰਗਾ ਹੋ ਕੇ 8,999 ਰੁਪਏ ਹੋ ਗਿਆ ਜਦਕਿ ਰੀਅਲਮੀ ਸੀ3 ਦਾ 3ਜੀ.ਬੀ. ਮਾਡਲ ਮਹਿੰਗਾ ਹੋ ਕੇ 8,999 ਰੁਪਏ ਅਤੇ 4ਜੀ.ਬੀ. ਰੈਮ ਮਾਡਲ ਮਹਿੰਗਾ ਹੋ ਕੇ 9,999 ਰੁਪਏ ਦਾ ਹੋ ਗਿਆ।


Karan Kumar

Content Editor

Related News