5,000mAh ਬੈਟਰੀ ਨਾਲ ਲਾਂਚ ਹੋਇਆ Realme C3i  ਸਮਾਰਟਫੋਨ

06/25/2020 1:13:32 AM

ਗੈਜੇਟ ਡੈਸਕ—Realme C3i  ਨੂੰ ਵੀਅਤਨਾਮ 'ਚ ਲਾਂਚ ਕਰ ਦਿੱਤਾ ਗਿਆ ਹੈ ਅਤੇ ਲੁਕਸ ਅਤੇ ਸਪੈਸੀਫਿਕੇਸ਼ਨ ਦੇ ਮਾਮਲੇ 'ਚ ਫੋਨ ਰੀਅਲਮੀ ਸੀ3 ਦਾ ਰੀਬ੍ਰਾਂਡੇਡ ਵਰਜ਼ਨ ਪ੍ਰਤੀਤ ਹੁੰਦਾ ਹੈ, ਜਿਸ ਨੂੰ ਇਸ ਸਾਲ ਜਨਵਰੀ 'ਚ ਭਾਰਤ 'ਚ ਲਾਂਚ ਕੀਤਾ ਗਿਆ ਸੀ। ਰੀਅਲਮੀ ਸੀ3ਆਈ ਵਾਟਰਡਰਾਪ ਸਟਾਈਲ ਨੌਚ ਡਿਸਪਲੇਅ ਨੂੰ ਸਪੋਰਟ ਕਰਦਾ ਹੈ ਅਤੇ ਮੀਡੀਆਟੇਕ ਹੀਲੀਓ ਪੀ70 ਚਿੱਪਸੈੱਟ 'ਤੇ ਕੰਮ ਕਰਦਾ ਹੈ। ਬਜਟ ਰੀਅਲਮੀ ਫੋਨ ਡਿਊਲ ਫੋਨ ਕੈਮਰਾ ਅਤੇ ਸਿੰਗਲ ਫਰੰਟ ਕੈਮਰਾ ਨਾਲ ਲੈਸ ਹੈ ਅਤੇ ਇਸ 'ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

ਇਸ ਦੇ 2ਜੀ.ਬੀ. ਰੈਮ+32ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ ਵੀਅਤਨਾਮ 'ਚ VND 25,90,000 (ਲਗਭਗ (8,500 ਰੁਪਏ) ਕੀਮਤ 'ਚ ਪੇਸ਼ ਕੀਤਾ ਗਿਆ ਹੈ। ਇਸ ਦਾ 4ਜੀ.ਬੀ. ਰੈਮ+64ਜੀ.ਬੀ. ਮਾਡਲ ਵੀ ਹੈ, ਜਿਸ ਦੀ ਕੀਮਤ ਫਿਲਹਾਲ ਸਪੱਸ਼ਟ ਨਹੀਂ ਹੈ। ਦੱਸ ਦੇਈਏ ਕਿ ਭਾਰਤ 'ਚ ਰੀਅਲਮੀ ਸੀ3 ਦੇ 3ਜੀ.ਬੀ. ਰੈਮ+32ਜੀ.ਬੀ. ਸਟੋਰੇਜ਼ ਮਾਡਲ ਦੀ ਕੀਮਤ 8,999 ਰੁਪਏ ਅਤੇ 4ਜੀ.ਬੀ. ਰੈਮ+64ਜੀ.ਬੀ. ਸਟੋਰੇਜ਼ ਵਿਕਲਪ ਦੀ ਕੀਮਤ 9,999 ਰੁਪਏ ਹੈ।

ਸਪੈਸੀਫਿਕੇਸ਼ਨਸ
ਡਿਊਲ-ਸਿਮ ਰੀਅਲਮੀ ਸੀ3ਆਈ ਐਂਡ੍ਰਾਇਡ 10 'ਤੇ ਆਧਾਰਿਤ ਰੀਅਲਮੀ ਯੂ.ਆਈ. 'ਤੇ ਚੱਲੇਗਾ। ਇਸ 'ਚ 6.5 ਇੰਚ ਦੀ ਐੱਚ.ਡੀ. + (720x1600 ਪਿਕਸਲ) ਵਾਟਰਡਰਾਪ ਨੌਚ ਡਿਸਪਲੇਅ ਦਿੱਤੀ ਗਈ ਹੈ। ਫੋਨ 'ਚ ਡਿਊਲ ਕੈਮਰਾ ਸੈਟਅਪ ਹੈ। ਪਿਛਲੇ ਹਿੱਸੇ 'ਤੇ ਐੱਫ/1.8 ਅਪਰਚਰ ਵਾਲਾ 12 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਅਤੇ 2 ਮੈਗਾਪਿਕਸਲ ਦਾ ਸਕੈਡਰੀ ਕੈਮਰਾ ਹੈ। ਇਸ ਦਾ ਅਪਰਚਰ ਐੱਫ/2.4 ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ 'ਚ 2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।


Karan Kumar

Content Editor

Related News