50MP ਕੈਮਰੇ ਨਾਲ ਲਾਂਚ ਹੋਇਆ Realme C25Y, ਕੀਮਤ 11 ਹਜ਼ਾਰ ਰੁਪਏ ਤੋਂ ਵੀ ਘੱਟ

09/17/2021 12:54:01 PM

ਗੈਜੇਟ ਡੈਸਕ– ਰੀਅਲਮੀ ਨੇ ਬਜਟ ਸਮਾਰਟਫੋਨ ਸੈਗਮੇਂਟ ’ਚ ਆਪਣੇ ਨਵੇਂ ਸਮਾਰਟਫੋਨ Realme C25Y ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਨੂੰ 50 ਮੈਗਾਪਿਕਸਲ ਦੇ ਮੇਨ ਕੈਮਰੇ ਨਾਲ ਲਿਆਇਆ ਗਿਆ ਹੈ। ਕੰਪਨੀ ਨੇ ਦੱਸਿਆ ਹੈ ਕਿ ਇਸ ਵਿਚ 5000mAh ਦੀ ਬੈਟਰੀ ਹੈ ਜੋ 18 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। 

Realme C25Y ਦੀ ਕੀਮਤ
ਕੀਮਤ ਦੀ ਗੱਲ ਕਰੀਏ ਤਾਂ Realme C25Y ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 10,999 ਰੁਪਏ ਰੱਖੀ ਗਈ ਹੈ। ਉਥੇ ਹੀ ਇਸ ਦੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 11,999 ਰੁਪਏ ਦੱਸੀ ਗਈ ਹੈ। ਇਸ ਫੋਨ ਦੀ ਪ੍ਰੀ-ਬੁਕਿੰਗ 20 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ ਇਸ ਨੂੰ 27 ਸਤੰਬਰ ਤੋਂ ਫਲਿਪਕਾਰਟ, ਰਿਟੇਲ ਸਟੋਰ ਅਤੇ ਰੀਅਲਮੀ ਦੀ ਸਾਈਟ ਤੋਂ ਖਰੀਦਿਆ ਜਾ ਸਕੇਗਾ। 

Realme C25Y ਦੇ ਫੀਚਰਜ਼
ਡਿਸਪਲੇਅ    - 6.5 ਇੰਚ ਦੀ ਮਿੰਨੀ ਡ੍ਰੋਪ ਫੁਲ ਸਕਰੀਨ, ਐੱਚ.ਡੀ. ਪਲੱਸ
ਪ੍ਰੋਸੈਸਰ    - Unisoc T610 (ਕਲਾਕ ਸਪੀਡ 1.8GHz)
ਰੀਅਰ ਕੈਮਰਾ    - 50MP+2MP+2MP
ਫਰੰਟ ਕੈਮਰਾ    - 8MP
ਬੈਟਰੀ    - 5,000mAh
ਖਾਸ ਫੀਚਰ    - 18 ਵਾਟ ਫਾਸਟ ਚਾਰਜਿੰਗ ਦੀ ਸੁਵਿਧਾ
ਕੁਨੈਕਟੀਵਿਟੀ    - 4G VoLTE, ਵਾਈ-ਫਾਈ, ਬਲੂਟੁੱਥ, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ


Rakesh

Content Editor

Related News