ਲਾਂਚ ਤੋਂ ਪਹਿਲਾਂ ਹੀ Realme Buds Air ਦੇ ਸਾਰੇ ਸਪੈਸੀਫਿਕੇਸ਼ਨਸ ਆਏ ਸਾਹਮਣੇ

12/14/2019 7:38:18 PM

ਗੈਜੇਟ ਡੈਸਕ—ਰੀਅਲਮੀ ਦੁਆਰਾ 17 ਦਸੰਬਰ ਨੂੰ ਭਾਰਤ 'ਚ ਆਪਣੇ ਟਰੂ ਵਾਇਰਲੈੱਸ ਈਅਰਬਡਸ ਭਾਵ ਰੀਅਲਮੀ ਬਡਸ ਈਅਰ ਨੂੰ ਲਾਂਚ ਕੀਤਾ ਜਾਵੇਗਾ। ਫਿਲਹਾਲ ਲਾਂਚ ਤੋਂ ਪਹਿਲਾਂ ਕੰਪਨੀ ਨੇ ਇਨ੍ਹਾਂ ਈਅਰਬਡਸ ਦੇ ਕੁਝ ਖਾਸ ਫੀਚਰਸ ਨੂੰ ਟੀਜ਼ ਕੀਤਾ ਹੈ। ਕੰਪਨੀ ਨੇ ਵੀ ਪੁਸ਼ਟੀ ਕੀਤੀ ਹੈ ਕਿ ਰੀਅਲਮੀ ਬਡਸ ਈਅਰ 'ਚ ਵਾਇਰਲੈੱਸ ਚਾਰਜਿੰਗ ਦਾ ਸਪੋਰਟ ਮਿਲੇਗਾ। ਹੁਣ ਲਾਂਚ ਤੋਂ ਪਹਿਲਾਂ ਹੀ ਇਨ੍ਹਾਂ ਈਅਰਬਡਸ ਦੇ ਸਾਰੇ ਸਪੈਸੀਫਿਕੇਸ਼ਨ ਲੀਕ ਹੋ ਗਏ ਹਨ। ਦਰਅਸਲ, ਸਪੈਸੀਫਿਕੇਸ਼ਨਸ ਇਕ ਕੰਪੇਅਰ ਵਾਲੀ ਫੋਟੋ ਰਾਹੀਂ ਲੀਕ ਹੋਏ ਹਨ ਜਿਥੇ ਇਨ੍ਹਾਂ ਨਵੇਂ ਈਅਰਬਡਸ ਦੀ ਤੁਲਨਾ Apple AirPods 2 ਅਤੇ Noise Shots X-Buds ਨਾਲ ਕੀਤੀ ਗਈ ਹੈ।

PunjabKesari

Realme Buds Air ਦੇ ਸਾਰੇ ਸਪੈਸੀਫਿਕੇਸ਼ਨਸ GizmoChina ਦੇ ਹਵਾਲੇ ਵੱਲੋਂ ਸਾਹਮਣੇ ਆਏ ਹਨ। ਰਿਪੋਰਟ ਮੁਤਾਬਕ ਇਨ੍ਹਾਂ ਈਅਰਬਡਸ 'ਚ 17 ਘੰਟਿਆਂ ਦੀ ਬੈਟਰੀ ਲਾਈਫ ਮਿਲੇਗੀ। ਇਹ ਬੈਟਰੀ ਲਾਈਫ ਚਾਰਜਿੰਗ ਕੇਸ ਅਤੇ ਈਅਰਬਡਸ ਨੂੰ ਮਿਲਾ ਕੇ ਮਿਲੇਗੀ। AirPods 2 'ਚ 24 ਘੰਟਿਆਂ ਦੀ ਬੈਟਰੀ ਮਿਲਦੀ ਹੈ। ਉੱਥੇ Noise Shots X-Buds ਦੀ ਬੈਟਰੀ ਲਾਈਫ 16 ਘੰਟਿਆਂ ਦੀ ਹੈ। ਕੰਪਨੀ ਨੇ ਪਹਿਲਾਂ ਹੀ ਕੰਫਰਮ ਕਰ ਦਿੱਤਾ ਹੈ ਕਿ ਰੀਅਲਮੀ ਬਡਸ ਈਅਰ 12ਐੱਨ.ਐੱਮ. ਡਾਇਨੈਮਿਕ ਬੇਸ ਬੂਸਟ ਡਰਾਇਵਰਸ ਦੇ ਨਾਲ ਆਉਂਣਗੇ ਅਤੇ ਇਸ 'ਚ ਏ.ਏ.ਸੀ. ਦਾ ਸਪੋਰਟ ਮਿਲੇਗਾ। ਤੁਲਨਾਤਮਕ ਤੌਰ 'ਤੇ ਗੱਲ ਕਰੀਏ ਤਾਂ Noise Shots X-Buds 'ਚ 6mm ਡਿਊਲ ਡਰਾਇਵਰਸ ਅਤੇ ਏ.ਏ.ਸੀ. ਮਿਲਦਾ ਹੈ। ਐਪਲ ਦੇ ਡਰਾਇਵਰਸ ਦੇ ਸੰਦਰਭ 'ਚ ਜਾਣਕਾਰੀ ਨਹੀਂ ਦਿੱਤੀ ਗਈ ਹੈ।

PunjabKesari

ਰੀਅਲਮੀ ਦੁਆਰਾ ਇੰਟਰਨੈੱਟ ਕਨੈਕਸ਼ਨ ਨੂੰ ਟਰੂ ਵਾਇਰਲੈੱਸ ਈਅਰਬਸ ਦੀ ਵੱਡੀਆਂ ਖੂਬੀਆਂ ਦੇ ਰੂਪ 'ਚ ਹਾਈਲਾਈਟ ਕੀਤਾ ਜਾ ਰਿਹਾ ਹੈ। ਲੀਕਸ ਸਪੈਸੀਫਿਕੇਸ਼ਨਸ ਮੁਤਾਬਕ ਇਸ 'ਚ ਆਰ1 ਚਿਪਸੈੱਟ ਮੌਜੂਦ ਹੋਵੇਗਾ ਜਿਸ ਤੋਂ ਇਹ ਸੰਭਵ ਹੋ ਸਕਦਾ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਫੀਚਰ ਰੀਅਲਮੀ ਦੇ ਫੋਨਸ ਤਕ ਹੀ ਸੀਮਿਤ ਹੋਵੇਗਾ ਜਾਂ ਦੂਜੇ ਐਂਡ੍ਰਾਇਡ ਡਿਵਾਈਸੇਜ 'ਚ ਵੀ ਇਸ ਦਾ ਸਪੋਰਟ ਮਿਲੇਗਾ। ਨਾਲ ਹੀ ਇਥੇ ਕਾਲਿੰਗ ਡਿਊਲ ਮਾਈਕ ਈ.ਐੱਨ.ਸੀ. ਦੀ ਵੀ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਇਸ ਨਾਲ ਨਾਇਸ ਕੈਂਸੇਲੇਸ਼ਨ ਮਿਲੇਗਾ। ਬਾਜ਼ਾਰ 'ਚ ਇਹ ਫੀਚਰ ਕਿਸੇ ਬਜਟ ਟਰੂ ਵਾਇਰਲੈੱਸ ਈਅਰਬਡਸ ਲਈ ਪਹਿਲਾਂ ਹੋ ਸਕਦਾ ਹੈ।

PunjabKesari

ਲੀਕਡ ਫੋਟੋ ਤੋਂ ਵੀ ਜਾਣਕਾਰੀ ਮਿਲੀ ਹੈ ਕਿ ਰੀਅਲਮੀ ਬਡਸ ਈਅਰ 'ਚ ਚਾਰਜਿੰਗ ਦੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ ਵੀਅਰ ਡਿਟੈਕਸ਼ਨ ਅਤ ਟੱਚ ਕੰਟਰੋਲ ਵਰਗੇ ਫੀਚਰਸ ਵੀ ਮਿਲਣਗੇ। ਨਾਲ ਹੀ ਇਥੇ ਲੋ ਲੈਟੇਂਸੀ ਗੇਮਿੰਗ ਮੋਡ ਅਤੇ ਬਲੈਕ, ਵ੍ਹਾਈਟ ਅਤੇ ਯੈਲੋ ਕਲਰ ਵੇਰੀਐਂਟਸ ਦੀ ਵੀ ਜਾਣਕਾਰੀ ਦਿੱਤੀ ਗਈ ਹੈ। ਸੋਰਸ ਮੁਤਾਬਕ Realme Buds Air ਦੀ ਕੀਮਤ 4,999 ਰੁਪਏ ਹੋਵੇਗੀ। ਇਹ ਕੀਮਤ ਫਲਿੱਪਕਾਰਟ 'ਤੇ ਵੀ ਨਜ਼ਰ ਆਈ ਸੀ।


Karan Kumar

Content Editor

Related News