Realme Band 2 ਭਾਰਤ ’ਚ ਲਾਂਚ, 12 ਦਿਨਾਂ ਤਕ ਚੱਲੇਗੀ ਬੈਟਰੀ
Saturday, Sep 25, 2021 - 02:09 PM (IST)

ਗੈਜੇਟ ਡੈਸਕ– ਰੀਅਲਮੀ ਇੰਡੀਆ ਨੇ ਆਪਣੇ ਮੇਗਾ ਈਵੈਂਟ ’ਚ Realme Band 2 ਨੂੰ ਲਾਂਚ ਕਰ ਦਿੱਤਾ ਹੈ। ਇਸ ਬੈਂਡ ਨੂੰ ਆਕਸੀਜਨ ਮਾਨੀਟਰ ਕਰਨ ਲਈ SpO2 ਸੈਂਸਰ ਨਾਲ ਲਿਆਇਆ ਗਿਆ ਹੈ। ਕੰਪਨੀ ਨੇ ਇਸ ਬੈਂਡ ਨੂੰ ਲੈ ਕੇ ਇਹ ਦਾਅਵਾ ਕੀਤਾ ਹੈ ਕਿ ਇਹ 12 ਦਿਨਾਂ ਦਾ ਬੈਟਰੀ ਬੈਕਅਪ ਦੇਵੇਗਾ। ਇਸ ਤੋਂ ਇਲਾਵਾ ਇਹ ਵਾਟਰ ਰੈਸਿਸਟੈਂਟ ਵੀ ਹੈ।
Realme Band 2
ਰੀਅਲਮੀ ਬੈਂਡ 2 ਦੀ ਕੀਮਤ 2,999 ਰੁਪਏ ਰੱਖੀ ਗਈ ਹੈ ਅਤੇ ਇਸ ਨੂੰ 27 ਸਤੰਬਰ ਤੋਂ ਫਲਿਪਕਾਰਟ, ਰੀਅਲਮੀ ਦੀ ਸਾਈਟ ਅਤੇ ਆਫਲਾਈਨ ਸਟੋਰ ਤੋਂ ਖਰੀਦਿਆਜਾ ਸਕੇਗਾ। ਇਸ ਨੂੰ ਕਾਲੇ ਰੰਗ ’ਚ ਉਪਲੱਬਧ ਕੀਤਾ ਜਾਵੇਗਾ।
Realme Band 2 ਦੇ ਫੀਚਰਜ਼
- ਇਫਨੈੱਸ ਦੇ ਸ਼ੌਕੀਨਾਂ ਲਈ ਲਿਆਏ ਗਏ ਇਸ ਬੈਂਡ ’ਚ 1.4 ਇੰਚ ਦੀ ਡਿਸਪਲੇਅ ਮਿਲਦੀ ਹੈ ਜੋ 500 ਨਿਟਸ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ।
- ਇਸ ਨਵੇਂ ਬੈਂਡ ’ਚ 50 ਡਾਇਲ ਫੇਸਿਜ਼ ਦਿੱਤੇ ਗਏ ਹਨ ਜਿਨ੍ਹਾਂ ਨੂੰ ਤੁਸੀਂ ਆਪਣੀ ਕਿਸੇ ਤਸਵੀਰ ਨਾਲ ਵੀ ਕਸਟਮਾਈਜ਼ ਕਰ ਸਕਦੇ ਹੈ।
- Realme Band 2 ਨੂੰ 18mm ਦੇ ਯੂਨੀਵਰਸਲ ਸਟ੍ਰੈਪ ਨਾਲ ਲਿਆਇਆ ਗਿਆ ਹੈ।
- ਇਸ ਵਿਚ ਲਗਾਤਾਰ ਹਾਰਟ ਰੇਟ ਮਾਨੀਟਰ ਕਰਨ ਲਈ GH3011 ਸੈਂਸਰ ਦਿੱਤਾ ਗਿਆ ਹੈ।
- ਇਸ ਨੂੰ ਰੀਅਲਮੀ ਲਿੰਕ ਐਪ ਰਾਹੀਂ ਵੀ ਇਸਤੇਮਾਲ ਕੀਤਾ ਜਾ ਸਕੇਗਾ।
- Realme Band 2 ਸਲੀਪ ਕੁਆਲਿਟੀ ਦੀ ਜਾਣਕਾਰੀ ਵੀ ਦਿੰਦਾ ਹੈ।
- ਇਸ ਵਿਚ 90 ਸਪੋਰਟਸ ਮੋਡਸ ਦਿੱਤੇ ਗਏ ਹਨ।
- ਕੰਪਨੀ ਦਾ ਦਾਅਵਾ ਹੈ ਕਿ ਇਹ ਬੈਂਡ 50 ਮੀਟਰ ਡੁੰਘੇ ਪਾਣੀ ’ਚ ਵੀ ਖਰਾਬ ਨਹੀਂ ਹੋਵੇਗਾ।
- ਕੁਨੈਕਟੀਵਿਟੀ ਲਈ ਇਸ ਵਿਚ ਬਲੂਟੁੱਥ ਵੀ5.1 ਦਿੱਤਾ ਗਿਆ ਹੈ।
- ਇਸ ਵਿਚ 204mAh ਦੀ ਬੈਟਰੀ ਮਿਲਦੀ ਹੈ ਜਿਸ ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ 12 ਦਿਨਾਂ ਦਾ ਬੈਕਅਪ ਦੇਵੇਗੀ।