108MP ਵਾਲੇ Realme 9 4G ਦੀ ਭਾਰਤ ’ਚ ਪਹਿਲੇ ਸੇਲ ਅੱਜ

04/12/2022 11:03:00 AM

ਗੈਜੇਟ ਡੈਸਕ– ਰੀਅਲਮੀ ਇੰਡੀਆ ਨੇ ਪਿਛਲੇ ਹਫਤੇ ਹੀ Realme 9 4G ਨੂੰ ਭਾਰਤ ’ਚ ਲਾਂਚ ਕੀਤਾ ਹੈ। Realme 9 4G ਦੀ ਲਾਂਚਿੰਗ Realme GT 2 Pro, Realme Book Prime, Realme Buds Air 2 ਅਤੇ Realme Smart TV Stick ਦੇ ਨਾਲ ਹੋਈ ਸੀ। Realme 9 4G ਨੂੰ ਭਾਰਤੀ ਬਾਜ਼ਾਰ ’ਚ ਰੈੱਡਮੀ ਨੋਟ 11 ਸੀਰੀਜ਼ ਅਤੇ ਵੀਵੋ ਦੀ ਸੀਰੀਜ਼-ਟੀ ਦੇ ਮੁਕਾਬਲੇ ਉਤਾਰਿਆ ਗਿਆ ਹੈ। Realme 9 4G ਦੀ ਅੱਜ ਯਾਨੀ 12 ਅਪ੍ਰੈਲ ਨੂੰ ਪਹਿਲੀ ਸੇਲ ਹੈ। ਆਓ ਜਾਣਦੇ ਹਾਂ ਫੋਨ ਦੀ ਕੀਮਤ ਅਤੇ ਫੀਚਰਜ਼ ਬਾਰੇ...

Realme 9 4G ਦੀ ਕੀਮਤ
Realme 9 4G ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 17,999 ਰੁਪਏ ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 18,999 ਰੁਪਏ ਹੈ, ਹਾਲਾਂਕਿ ਪਹਿਲੀ ਸੇਲ ’ਚ ਦੋਵਾਂ ਮਾਡਲਾਂ ਨੂੰ ਸਿਰਫ਼ 15,999 ਰੁਪਏ ਅਤੇ 16,999 ਰੁਪਏ ’ਚ ਖ਼ਰੀਦਣ ਦਾ ਮੌਕਾ ਮਿਲੇਗਾ। ਫੋਨ ਨੂੰ Meteor ਬਲੈਕ, Stargaze ਵਾਈਟ, Sunburst ਗੋਲਡ ਰੰਗ ’ਚ ਅੱਜ ਯਾਨੀ 12 ਅਪ੍ਰੈਲ ਨੂੰ ਦੁਪਹਿਰ 12 ਵਜੇ ਫਲਿਪਕਾਰਟ ਤੋਂ ਖਰੀਦਿਆ ਜਾ ਸਕੇਗਾ।

Realme 9 4G ਦੇ ਫੀਚਰਜ਼ 
Realme 9 4G ’ਚ ਐਂਡਰਾਇਡ 12 ਆਧਾਰਿਤ Realme UI 3.0 ਹੈ। ਇਸ ਵਿਚ 6.4 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਡਿਸਪਲੇਅ ਦਾ ਪੈਨਲ ਸੁਪਰ ਅਮੋਲੇਡ ਹੈ ਜਿਸਦਾ ਰਿਫ੍ਰੈਸ਼ ਰੇਟ 90hz ਹੈ। ਫੋਨ ’ਚ ਸਨੈਪਡ੍ਰੈਗਨ 680 ਪ੍ਰੋਸੈਸਰ ਦੇ ਨਾਲ 8 ਜੀ.ਬੀ. ਤਕ ਰੈਮ+128 ਜੀ.ਬੀ. ਤਕ ਦੀ ਸਟੋਰੇਜ ਹੈ। ਫੋਨ ਦੇ ਨਾਲ 5 ਜੀ.ਬੀ. ਡਾਇਨਾਮਿਕ (ਵਰੁਅਲ) ਰੈਮ ਵੀ ਮਿਲੇਗੀ। 

ਫੋਨ ’ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 108 ਮੈਗਾਪਿਕਸਲ ਦਾ ਸੈਮਸੰਗ ISOCELL HM6 ਸੈਂਸਰ ਹੈ। ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਹੈ। ਫਰੰਟ ’ਚ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਸੈਲਫੀ ਲਈ ਫੋਨ ’ਚ 16 ਮੈਗਾਪਿਕਸਲ ਦਾ ਕੈਮਰਾ ਹੈ। 

ਕੁਨੈਕਟੀਵਿਟੀ ਲਈ ਫੋਨ ’ਚ 4G LTE, Wi-Fi, ਬਲੂਟੁੱਥ v5.1 ਅਤੇ USB ਟਾਈਪ-ਸੀ ਪੋਰਟ ਹੈ। ਫੋਨ ’ਚ ਇੰਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਸ ਵਿਚ 5000mAh ਦੀ ਬੈਟਰੀ ਹੈ ਜਿਸਦੇ ਨਾਲ 33W ਦੀ ਡਰਟ ਚਾਰਜਿੰਗ ਦਾ ਸਪੋਰਟ ਹੈ।


Rakesh

Content Editor

Related News